Shah Rukh Khan: ਬੁਰਜ ਖਲੀਫ਼ਾ 'ਤੇ ਲਗਾਤਾਰ ਚੌਥੀ ਵਾਰ ਕਿੰਗ ਖਾਨ ਦੀ ਦਿਖੀ ਤਸਵੀਰ, ਵੀਡੀਓ ਰਾਹੀਂ ਦੇਖੋ ਖੂਬਸੂਰਤ ਨਜ਼ਾਰਾ
Advertisement
Article Detail0/zeephh/zeephh1423714

Shah Rukh Khan: ਬੁਰਜ ਖਲੀਫ਼ਾ 'ਤੇ ਲਗਾਤਾਰ ਚੌਥੀ ਵਾਰ ਕਿੰਗ ਖਾਨ ਦੀ ਦਿਖੀ ਤਸਵੀਰ, ਵੀਡੀਓ ਰਾਹੀਂ ਦੇਖੋ ਖੂਬਸੂਰਤ ਨਜ਼ਾਰਾ

ਸ਼ਾਹਰੁਖ ਖਾਨ ਦੇ ਜਨਮ ਦਿਨ 'ਤੇ ਬੁਰਜ ਖਲੀਫ਼ਾ 'ਤੇ ਲਗਾਤਾਰ ਚੌਥੀ ਵਾਰ ਕਿੰਗ ਖਾਨ ਦੀ ਤਸਵੀਰ ਦਿਖੀ। ਇਹ ਖੂਬਸੂਰਤ ਨਜ਼ਾਰਾ ਵੇਖ ਕੇ Shah Rukh Khan ਦੇ ਫੈਨਸ ਬਹੇੱਦ ਖੁਸ਼ ਹੋਏ ਹਨ।  ਦੁਨੀਆ ਦੀ ਸਭ ਤੋਂ ਉੱਚੀ ਇਮਾਰਤ Burj Khalifa ਨੇ King Khan ਨੂੰ ਜਨਮਦਿਨ 'ਤੇ ਕੁਝ ਵੱਖਰੇ ਤਰੀਕੇ ਨਾਲ WISH ਕੀਤਾ ਹੈ।

Shah Rukh Khan:  ਬੁਰਜ ਖਲੀਫ਼ਾ 'ਤੇ ਲਗਾਤਾਰ ਚੌਥੀ ਵਾਰ ਕਿੰਗ ਖਾਨ ਦੀ ਦਿਖੀ ਤਸਵੀਰ, ਵੀਡੀਓ ਰਾਹੀਂ ਦੇਖੋ ਖੂਬਸੂਰਤ ਨਜ਼ਾਰਾ

ਚੰਡੀਗੜ੍ਹ (Shah Rukh Khan 57th Birthday): ਸ਼ਾਹਰੁਖ ਖਾਨ ਦਾ 2 ਨਵੰਬਰ ਨੂੰ 57ਵਾਂ ਜਨਮਦਿਨ ਸੀ ਅਤੇ ਇਹ ਬਹੁਤ ਖਾਸ ਸੀ। ਸ਼ਾਹਰੁਖ ਨੇ ਜਿੱਥੇ ਕਾਲਜ ਦੇ ਵਿਦਿਆਰਥੀਆਂ ਅਤੇ ਦੋਸਤਾਂ ਨਾਲ ਆਪਣਾ ਖਾਸ ਦਿਨ ਮਨਾਇਆ, ਉੱਥੇ ਹੀ Burj Khalifa ਵੀ ਰੌਸ਼ਨ ਹੋ ਗਿਆ। ਬੁੱਧਵਾਰ 2 ਨਵੰਬਰ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ (Burj Khalifa) ਨੂੰ ਰੌਸ਼ਨ ਕੀਤਾ ਗਿਆ। ਬੁਰਜ ਖਲੀਫਾ 'ਤੇ ਸੰਦੇਸ਼ ਲਿਖਿਆ ਸੀ, 'ਹੈਪੀ ਬਰਥਡੇ ਸ਼ਾਹਰੁਖ, ਹੈਪੀ ਬਰਥਡੇ ਪਠਾਨ... ਇਸ ਦੇ ਨਾਲ ਹੀ ਸ਼ਾਹਰੁਖ ਖਾਨ ਦੀ ਫਿਲਮ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਦਾ ਗੀਤ 'ਤੁਝੇ ਦੇਖਾ ਤੋ ਯੇ ਜਾਨਾ ਸਨਮ' ਚਲਾਇਆ ਗਿਆ। ਜਿਵੇਂ ਹੀ ਇਹ ਗੀਤ ਚੱਲਿਆ ਤਾਂ ਬੁਰਜ ਖਲੀਫਾ 'ਤੇ 'ਵੀ ਲਵ ਯੂ' (We Love You )ਫਲੈਸ਼ ਹੋਣਾ ਸ਼ੁਰੂ ਹੋ ਗਿਆ। ਇਮਾਰਤ 'ਤੇ ਸ਼ਾਹਰੁਖ ਖਾਨ ਦੀ ਤਸਵੀਰ ਵੀ ਦਿਖ ਰਹੀ ਸੀ।

ਬੀਤੇ ਦਿਨੀ  ਦੁਬਈ 'ਚ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ ਨੇ ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ  (Shah Rukh Khan birthday celebration) ਨੂੰ ਉਨ੍ਹਾਂ ਦੇ 57ਵੇਂ ਜਨਮਦਿਨ 'ਤੇ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਸ਼ੁਭਕਾਮਨਾਵਾਂ ਦਿੱਤੀਆਂ। ਮਸ਼ਹੂਰ ਅਭਿਨੇਤਾ ਦੇ ਜਨਮਦਿਨ ਦੇ ਸਨਮਾਨ ਵਿੱਚ, ਦੁਬਈ ਦੇ ਬੁਰਜ ਖਲੀਫਾ ਨੂੰ "ਜਨਮਦਿਨ ਮੁਬਾਰਕ, ਸ਼ਾਹਰੁਖ ਖਾਨ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ" ਸੰਦੇਸ਼ ਨਾਲ ਰੌਸ਼ਨ ਕੀਤਾ ਗਿਆ। ਇਸਦੀ ਵੀਡੀਓ 'Burj Khalifa'  ਤੋਂ ਟਵਿੱਟਰ ਹੈਂਡਲ ਤੋਂ ਸ਼ੇਅਰ ਵੀ ਕੀਤੀ ਗਈ ਹੈ।

ਇਸ ਦੌਰਾਨ ਟਵਿੱਟਰ 'ਤੇ 'ਸ਼ਾਹਰੁਖ ਖਾਨ' ਹੈਸ਼ਟੈਗ ਵੀ ਟ੍ਰੈਂਡ ਕਰਨ ਕਰ ਰਿਹਾ ਹੈ। ਸ਼ਾਹਰੁਖ ਨਾਲ ਬੁਰਜ ਖਲੀਫਾ ਦੀ ਵੀਡੀਓ ਕਲਿੱਪ ਅਤੇ ਤਸਵੀਰਾਂ ਆਨਲਾਈਨ ਵਾਇਰਲ ਹੋਈਆਂ ਸਨ। ਇਸ ਦੌਰਾਨ ਸ਼ਾਹਰੁਖ ਦੇ ਜਨਮਦਿਨ 'ਤੇ ਦੁਨੀਆ ਦੇ ਸਭ ਤੋਂ ਉੱਚੇ ਟਾਵਰ 'ਤੇ ਵੀ ਸੰਦੇਸ਼ ਦੇਖਣ ਨੂੰ ਮਿਲਿਆ "ਸ਼ਾਹਰੁਖ ਖਾਨ, ਹੈਪੀ ਬਰਥਡੇ। ਪਠਾਨ, ਹੈਪੀ ਬਰਥਡੇ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ"। ਗੌਰਤਲਬ ਹੈ ਕਿ Burj Khalifa ਨੂੰ ਕਿੰਗ ਖਾਨ ਲਈ ਲਗਾਤਾਰ ਚੌਥੀ ਵਾਰ ਰੋਸ਼ਨ ਕੀਤਾ ਗਿਆ ਹੈ, ਖਾਸ ਤੌਰ 'ਤੇ ਸਾਲ 2019 ਤੋਂ 2022 ਤੱਕ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਬੁਰਜ ਖਲੀਫਾ ਨੇ ਸ਼ਾਹਰੁਖ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਇਕ ਵੱਖਰੇ ਤਰੀਕੇ ਨਾਲ ਵਧਾਈ ਦਿੱਤੀ ਹੈ।

 

ਇਹ ਵੀ ਪੜ੍ਹੋ:  ਸਾਲ 2023 ਦੀਆਂ ਬਾਬਾ ਵਾਂਗਾ ਦੀ ਇਹ ਭਵਿੱਖਬਾਣੀਆਂ ਕਰ ਦੇਣਗੀਆਂ ਹੈਰਾਨ ! ਦੇਸ਼ ਨੂੰ ਹੋ ਸਕਦਾ ਵੱਡਾ ਖਤਰਾ

 

ਸ਼ਾਹਰੁਖ ਦੇ ਜਨਮਦਿਨ 'ਤੇ ਉਨ੍ਹਾਂ ਦੇ ਘਰ ਮੰਨਤ ਦੇ ਬਾਹਰ ਹਜ਼ਾਰਾਂ ਪ੍ਰਸ਼ੰਸਕ ਇਕੱਠੇ ਹੋਏ। ਹਰ ਸਾਲ ਇਸੇ ਤਰ੍ਹਾਂ ਉਨ੍ਹਾਂ ਦੇ ਘਰ ਦੇ ਸਾਹਮਣੇ ਪ੍ਰਸ਼ੰਸਕ ਆਉਂਦੇ ਹਨ ਅਤੇ ਸ਼ਾਹਰੁਖ ਬਾਹਰ ਆਉਂਦੇ ਹਨ ਅਤੇ ਹੱਥ ਹਿਲਾ ਕੇ ਸਾਰਿਆਂ ਦਾ ਧੰਨਵਾਦ ਕਰਦੇ ਹਨ। ਇਸ ਵਾਰ ਵੀ ਅਜਿਹਾ ਹੀ ਹੋਇਆ। ਹੁਣ ਕਿੰਗ ਖਾਨ ਨੇ ਉਨ੍ਹਾਂ ਪਲਾਂ ਨੂੰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤਾ ਹੈ। ਉਨ੍ਹਾਂ ਨੇ ਇਸ ਵੀਡੀਓ ਦੇ ਨਾਲ ਲਿਖਿਆ, ''ਮੈਂ ਪਿਆਰ ਦਾ ਸਾਗਰ ਦੇਖਿਆ। ਇਸ ਦਿਨ ਨੂੰ ਸਭ ਤੋਂ ਖਾਸ ਬਣਾਉਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ।"

 

Trending news