Amritsar Accident News: ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ; ਨਾੜ ਨੂੰ ਲਾਈ ਅੱਗ ਕਾਰਨ ਧੂੰਏਂ ਦਾ ਬਣਿਆ ਸੀ ਗੁਬਾਰ
Advertisement
Article Detail0/zeephh/zeephh2235410

Amritsar Accident News: ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ; ਨਾੜ ਨੂੰ ਲਾਈ ਅੱਗ ਕਾਰਨ ਧੂੰਏਂ ਦਾ ਬਣਿਆ ਸੀ ਗੁਬਾਰ

Amritsar Accident News:  ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਮਹਿਤਾ ਤੇ ਨੇੜਲੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਦੇ ਉੱਤੇ ਇੱਕ ਦਰਦਨਾਕ ਹਾਦਸੇ ਕਾਰਨ ਇੱਕ ਹੱਸਦਾ-ਵੱਸਦਾ ਪਰਿਵਾਰ ਉਜੜ ਗਿਆ।

Amritsar Accident News: ਹਾਦਸੇ 'ਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ; ਨਾੜ ਨੂੰ ਲਾਈ ਅੱਗ ਕਾਰਨ ਧੂੰਏਂ ਦਾ ਬਣਿਆ ਸੀ ਗੁਬਾਰ

Amritsar Accident News (ਭਰਤ ਸ਼ਰਮਾ) : ਅੰਮ੍ਰਿਤਸਰ ਅਧੀਨ ਪੈਂਦੇ ਕਸਬਾ ਮਹਿਤਾ ਤੇ ਨੇੜਲੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਦੇ ਉੱਤੇ ਇੱਕ ਦਰਦਨਾਕ ਹਾਦਸੇ ਕਾਰਨ ਇੱਕ ਹੱਸਦਾ-ਵੱਸਦਾ ਪਰਿਵਾਰ ਉਜੜ ਗਿਆ।

ਅਣਪਛਾਤੇ ਵਾਹਨ ਅਤੇ ਮੋਟਰਸਾਈਕਲ ਸਵਾਰ ਪਰਿਵਾਰ ਦਰਮਿਆਨ ਭਿਆਨਕ ਟੱਕਰ ਹੋਈ, ਜਿਸ ਵਿੱਚ ਪਿਓ, ਪੁੱਤਰ ਅਤੇ ਦਾਦੀ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ ਉਤੇ ਥਾਣਾ ਮਹਿਤਾ ਦੀ ਪੁਲਿਸ ਪਾਰਟੀ ਮੌਕੇ ਉਪਰ ਪੁੱਜੀ ਅਤੇ ਉਨ੍ਹਾਂ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਪਰਿਵਾਰਕ ਮੈਂਬਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੰਡ ਕੋਟਲਾ ਸੂਬਾ ਸਿੰਘ ਦੇ ਵਸਨੀਕ ਹਨ। ਉਨ੍ਹਾਂ ਦੇ ਚਾਚੇ ਦਾ ਲੜਕਾ ਅਮਰਜੋਤ ਸਿੰਘ ਆਪਣੀ ਮਾਤਾ ਬਲਵੀਰ ਕੌਰ ਤੇ ਡੇਢ ਸਾਲਾਂ ਪੁੱਤਰ ਨਾਲ ਮੋਟਰਸਾਈਕਲ ਉਤੇ ਸਵਾਰ ਹੋ ਕੇ ਮਹਿਤਾ ਚੌਕ ਤੋਂ ਆ ਰਹੇ ਸਨ। ਇਸ ਦੌਰਾਨ ਕਸਬਾ ਮਹਿਤਾ ਨੇੜੇ ਪੈਂਦੇ ਪਿੰਡ ਖੱਬੇ ਰਾਜਪੂਤਾਂ ਦੀ ਸੜਕ ਕਿਨਾਰੇ ਇੱਕ ਖੇਤ ਦੇ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗੀ ਹੋਈ ਸੀ।

ਜਿਸ ਕਰਕੇ ਸੜਕ ਉਤੇ ਸੰਘਣੇ ਧੂੰਏਂ ਵਿੱਚ ਪਿੱਛੋਂ ਆ ਰਿਹਾ ਕੋਈ ਵਾਹਨ ਇਨ੍ਹਾਂ ਉੱਪਰ ਦੀ ਲੰਘ ਗਿਆ ਅਤੇ ਹਾਦਸਾ ਇੰਨਾ ਭਿਆਨਕ ਸੀ ਕਿ ਬਾਈਕ ਸਵਾਰ ਤਿੰਨੋਂ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਅਮਰਜੋਤ ਸਿੰਘ ਅੰਮ੍ਰਿਤਸਰ ਵਿਖੇ ਪੰਚਾਇਤੀ ਵਿਭਾਗ ਵਿੱਚ ਨੌਕਰੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਹੁਣ ਪਿੱਛੇ ਪਰਿਵਾਰ ਵਿੱਚ ਮ੍ਰਿਤਕ ਅਮਰਜੋਤ ਸਿੰਘ ਦੀ ਪਤਨੀ ਅਤੇ ਤਿੰਨ ਭੈਣਾਂ ਰਹਿ ਗਈਆਂ ਹਨ।

ਇਹ ਵੀ ਪੜ੍ਹੋ : Chandigarh Heart Attack: ਦਿਨੋ- ਦਿਨ ਵੱਧ ਰਿਹਾ ਮੋਟਾਪਾ! ਮਹਿਲਾ ਦੀ ਬਿਮਾਰੀਆਂ ਦਾ ਮੁੱਖ ਕਾਰਨ

ਇਸ ਸਬੰਧੀ  ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਅਣਪਛਾਤੇ ਵਾਹਨ ਦੀ ਪਛਾਣ ਕਰਨ ਲਈ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ ਉੱਤੇ ਮਾਮਲਾ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ : Khanna News: ਚੱਲਦੀ ਟਰੇਨ ਦਾ ਇੰਜਣ ਹੋਇਆ ਵੱਖ! ਵੱਡਾ ਹਾਦਸਾ ਹੋਣੋ ਟਲਿਆ

Trending news