Mohali News: ਜ਼ੀਰਕਪੁਰ ਦੇ ਹੋਟਲ 'ਚ ਨੌਜਵਾਨ ਨੂੰ ਨੰਗਾ ਕਰ ਕੁੱਟਣ ਦੀ ਵੀਡੀਓ ਵਾਇਰਲ
Advertisement
Article Detail0/zeephh/zeephh2247752

Mohali News: ਜ਼ੀਰਕਪੁਰ ਦੇ ਹੋਟਲ 'ਚ ਨੌਜਵਾਨ ਨੂੰ ਨੰਗਾ ਕਰ ਕੁੱਟਣ ਦੀ ਵੀਡੀਓ ਵਾਇਰਲ

ਜ਼ੀਰਕਪੁਰ ਦੇ ਨਿੱਜੀ ਹੋਟਲ ਵਿੱਚ ਕੁਝ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ ਨੂੰ ਨੰਗਾ ਕਰਕੇ ਕੁੱਟਣ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਤਿੰਨ ਨੌਜਵਾਨ ਧੱਕੇ ਨਾਲ ਹੋਟਲ ਦੇ ਕਮਰੇ ਵਿੱਚ ਦਾਖਲ ਹੁੰਦੇ ਹਨ ਤੇ ਇੱਕ ਨੌਜਵਾਨ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈ

Mohali News: ਜ਼ੀਰਕਪੁਰ ਦੇ ਹੋਟਲ 'ਚ ਨੌਜਵਾਨ ਨੂੰ ਨੰਗਾ ਕਰ ਕੁੱਟਣ ਦੀ ਵੀਡੀਓ ਵਾਇਰਲ

Mohali News: ਜ਼ੀਰਕਪੁਰ ਦੇ ਨਿੱਜੀ ਹੋਟਲ ਵਿੱਚ ਕੁਝ ਬਦਮਾਸ਼ਾਂ ਵੱਲੋਂ ਇੱਕ ਨੌਜਵਾਨ ਨੂੰ ਨੰਗਾ ਕਰਕੇ ਕੁੱਟਣ ਦੀ ਸੀਸੀਟੀਵੀ ਫੁਟੇਜ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਤਿੰਨ ਨੌਜਵਾਨ ਧੱਕੇ ਨਾਲ ਹੋਟਲ ਦੇ ਕਮਰੇ ਵਿੱਚ ਦਾਖਲ ਹੁੰਦੇ ਹਨ ਤੇ ਇੱਕ ਨੌਜਵਾਨ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹਨ।

ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਪ੍ਰਾਈਵੇਟ ਪਾਰਟ 'ਚ ਰਾਡ ਵੀ ਪਾ ਦਿੱਤੀ ਗਈ ਹੈ। ਇਸ ਤੋਂ ਬਾਅਦ ਨੌਜਵਾਨ ਨੂੰ ਇਲਾਜ ਲਈ ਢਕੋਲੀ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਪੁਲਿਸ ਮੁਤਾਬਕ ਦੋ ਹੋਟਲ ਮਾਲਕਾਂ ਦੀ ਆਪਸ ਵਿੱਚ ਪੁਰਾਣੀ ਦੁਸ਼ਮਣੀ ਹੈ। ਇਹ ਰੰਜਿਸ਼ ਗਾਹਕਾਂ ਨਾਲ ਚੱਲਦੀ ਆ ਰਹੀ ਹੈ। ਇਸ ਕਾਰਨ ਇਸ ਨੌਜਵਾਨ 'ਤੇ ਹਮਲਾ ਹੋਇਆ ਹੈ। ਫਿਲਹਾਲ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਪੀੜਤ ਨੌਜਵਾਨ ਦੀ ਪਛਾਣ ਆਕਾਸ਼ ਗਾਂਧੀ ਵਜੋਂ ਹੋਈ ਹੈ। ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ੀਰਕਪੁਰ ਦੇ ਬਲਟਾਣਾ ਏਰੀਏ ਵਿੱਚ ਹੋਟਲ ਹਨ। ਕਿਉਂਕਿ ਇਹ ਇਲਾਕਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਐਂਟਰੀ ਨਾਲ ਜੁੜਿਆ ਹੋਇਆ ਹੈ। ਚੰਡੀਗੜ੍ਹ ਅਤੇ ਮੋਹਾਲੀ ਵਿਚ ਹੋਟਲਾਂ ਦੇ ਕਮਰੇ ਦੇ ਰੇਟ ਜ਼ਿਆਦਾ ਹੋਣ ਕਾਰਨ ਲੋਕ ਇਸ ਇਲਾਕੇ ਵਿਚ ਠਹਿਰਨਾ ਪਸੰਦ ਕਰਦੇ ਹਨ।

ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

ਇੱਥੇ ਹੋਟਲ ਦੇ ਕਮਰੇ ਸਸਤੇ ਭਾਅ 'ਤੇ ਮਿਲ ਜਾਂਦੇ ਹਨ। ਇਸ ਕਾਰਨ ਹੋਟਲ ਮਾਲਕ ਇੱਕ ਦੂਜੇ ਨਾਲ ਅਜਿਹਾ ਵਿਵਹਾਰ ਕਰਦੇ ਹਨ। ਪੁਲਿਸ ਨੇ ਹਸਪਤਾਲ ਜਾ ਕੇ ਪੀੜਤ ਨੌਜਵਾਨ ਦੇ ਬਿਆਨ ਦਰਜ ਕੀਤੇ। ਹੁਣ ਇਸ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਮੋਹਾਲੀ ਵਿੱਚ ਲੁਟੇਰੇ ਬੇਖੌਫ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਮੋਹਾਲੀ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਸ਼ਰੇਆਮ ਕਾਰ ਨੂੰ ਧੱਕਾ ਲਗਾ ਕੇ ਕੁਝ ਦੂਰੀ ਲਿਜਾ ਕਾਰ ਚੋਰੀ ਕਰਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੀੜਤ ਪਰਿਵਾਰ ਵੱਲੋਂ ਜਦੋਂ ਮੋਹਾਲੀ ਦੇ ਥਾਣਾ ਸੁਹਾਣਾ ਪੁਲਿਸ ਨੂੰ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣੀ ਚਾਹੀ ਤਾਂ ਮੌਜੂਦਾ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਆਪਣੇ ਲੈਵਲ ਉਤੇ ਹੀ ਸੀਸੀਟੀਵੀ ਕੈਮਰੇ ਖੰਗਾਲੋ ਤੇ ਫੁਟੇਜ ਲੈ ਕੇ ਥਾਣੇ ਪੇਸ਼ ਹੋ ਜਾਓ। ਪੀੜਤ ਵੱਲੋਂ ਕਿਹਾ ਗਿਆ ਕਿ ਸੀਸੀਟੀਵੀ ਮੁਹੱਈਆ ਕਰਵਾਉਣ ਦੇ ਬਾਵਜੂਦ ਵੀ ਅਜੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਮੌਕਾ ਦੇਖਣ ਨਹੀਂ ਪਹੁੰਚਿਆ।

ਇਹ ਵੀ ਪੜ੍ਹੋ : Karamjit Anmol Nominations : 'ਆਪ' ਫਰੀਦਕੋਟ ਤੋਂ ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਨਗੇ

Trending news