Gurbani Telecast Row: ਟੀਵੀ ਚੈਨਲ ਜਰੀਏ ਵੀ ਜਾਰੀ ਰਹੇਗਾ ਗੁਰਬਾਣੀ ਦਾ ਪ੍ਰਸਾਰਣ!
Advertisement
Article Detail0/zeephh/zeephh1789451

Gurbani Telecast Row: ਟੀਵੀ ਚੈਨਲ ਜਰੀਏ ਵੀ ਜਾਰੀ ਰਹੇਗਾ ਗੁਰਬਾਣੀ ਦਾ ਪ੍ਰਸਾਰਣ!

Gurbani Telecast Row news: ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਯਾਨੀ ਸ਼ੁਕਰਵਾਰ ਨੂੰ ਇੱਕ ਟਵੀਟ ਕੀਤਾ ਗਿਆ ਸੀ।  

Gurbani Telecast Row: ਟੀਵੀ ਚੈਨਲ ਜਰੀਏ ਵੀ ਜਾਰੀ ਰਹੇਗਾ ਗੁਰਬਾਣੀ ਦਾ ਪ੍ਰਸਾਰਣ!

Punjab SGPC-Gurbani Telecast Row news: ਪੰਜਾਬ 'ਚ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਸਿਆਸਤ ਭਖੀ ਹੋਈ ਸੀ।  ਸਿੱਖ ਗੁਰੂਦਵਾਰਾ ਸੋਧ ਬਿਲ ਦੇ ਪਾਸ ਹੋਣ ਤੋਂ ਬਾਅਦ ਹਰ ਕਿਸੇ ਦੇ ਦਿਲ 'ਚ ਇੱਕੋ ਹੀ ਸਵਾਲ ਸੀ ਕਿ ਹੁਣ ਗੁਰਬਾਣੀ ਕਿੱਥੇ ਪ੍ਰਸਾਰਿਤ ਹੋਵੇਗੀ? ਅਜਿਹੇ 'ਚ SGPC ਦਾ ਨਿਜੀ ਚੈਨਲ ਨਾਲ ਸਮਝੌਤਾ ਵੀ ਖਤਮ ਹੋਣ ਵਾਲਾ ਸੀ। ਇਸ ਦੌਰਾਨ SGPC ਵੱਲੋਂ ਐਲਾਨਿਆ ਗਿਆ ਸੀ ਕਿ ਉਹ 24 ਜੁਲਾਈ ਨੂੰ ਆਪਣਾ ਖੁਦ ਦਾ YouTube ਚੈਨਲ ਲਾਂਚ ਕਰਨਗੇ, ਹਾਲਾਂਕਿ ਟੀਵੀ ਪ੍ਰਸਾਰਣ ਬਾਰੇ ਅਜੇ ਵਿਚਾਰ ਵਿਮਸ਼ ਚੱਲ ਰਿਹਾ ਸੀ।  

ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਯਾਨੀ ਸ਼ੁਕਰਵਾਰ ਨੂੰ ਇੱਕ ਟਵੀਟ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਲਿਖਿਆ, "ਐੱਸਜੀਪੀਸੀ ਨੂੰ  24 ਜੁਲਾਈ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਬਾਰੇ ਸਪੱਸ਼ਟ ਕਰਨਾ ਚਾਹੀਦਾ ਹੈ..ਸਾਰੇ ਚੈਨਲਾਂ ਨੂੰ free of cost ਅਤੇ free to air ਪ੍ਰਸਾਰਣ ਕਰਨ ਦੇਣਾ ਚਾਹੀਦਾ ਹੈ..ਜੇ ਸਰਕਾਰ ਨੂੰ ਸੇਵਾ ਦਾ ਮੌਕਾ ਮਿਲਦਾ ਹੈ ਤਾਂ ਅਸੀਂ 24 ਘੰਟਿਆਂ ਚ ਸਾਰੇ ਪ੍ਰਬੰਧ ਕਰ ਦੇਵਾਂਗੇ.." 

ਇਸ ਤੋਂ ਤੁਰੰਤ ਬਾਅਦ ਹੀ SGPC ਵੱਲੋਂ ਵੀ ਸਪਸ਼ਟੀਕਰਨ ਵਜੋਂ ਟਵਿੱਟਰ 'ਤੇ ਇੱਕ ਵੀਡੀਓ ਜਾਰੀ ਕਰ ਦਿੱਤਾ ਗਿਆ, ਜਿਸ ਵਿੱਚ ਉਨ੍ਹਾਂ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ ਕਿ ਜਦੋਂ ਤੱਕ SGPC ਆਪਣਾ ਖੁਦ ਦਾ ਸੈਟਲਾਇਟ ਚੈਨਲ ਲਾਂਚ ਨਹੀਂ ਕਰਦੀ, ਉਦੋਂ ਤੱਕ ਪਹਿਲੇ ਜਿਹੜੇ ਪ੍ਰਬੰਧ ਚੱਲ ਰਹੇ ਸਨ, ਉਸਨੂੰ ਹੀ ਅੱਗੇ ਵਧਾਉਣ ਦਾ ਆਦੇਸ਼ ਕੀਤਾ ਗਿਆ ਹੈ।  

ਇਸ ਸੰਬੰਧੀ ਜਾਣਕਾਰੀ ਦਿੰਦਿਆਂ SGPC ਨੇ ਬਿਆਨ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਦੇਸ਼ ਦਿੰਦਿਆਂ ਕਿਹਾ ਗਿਆ ਕਿ ਅੱਜ ਦੇ ਸਮੇਂ 'ਚ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਸਮਾਰਟਫੋਨ ਵੀ ਨਹੀਂ ਹੈ ਤੇ ਉਨ੍ਹਾਂ ਕੋਲ YouTube 'ਤੇ ਗੁਰਬਾਣੀ ਸੁਣਨ ਦਾ ਕੋਈ ਜਰਿਆ ਨਹੀਂ ਹੈ, ਇਸ ਕਰਕੇ ਜਦੋਂ ਤੱਕ ਸੈਟੇਲਾਈਟ ਚੈਨਲ ਲਾਂਚ ਨਹੀਂ ਹੁੰਦਾ ਤਾਂ ਉਦੋਂ ਤੱਕ ਪਹਿਲਾਂ ਵਾਂਗ ਹੀ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇਗਾ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ SGPC ਨੇ ਬਿਆਨ ਵਿੱਚ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਿਰਦੇਸ਼ ਦਿੰਦਿਆਂ ਕਿਹਾ ਗਿਆ ਕਿ ਅੱਜ ਦੇ ਸਮੇਂ 'ਚ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਕੋਲ ਸਮਾਰਟਫੋਨ ਵੀ ਨਹੀਂ ਹੈ ਤੇ ਉਨ੍ਹਾਂ ਕੋਲ YouTube 'ਤੇ ਗੁਰਬਾਣੀ ਸੁਣਨ ਦਾ ਕੋਈ ਜਰਿਆ ਨਹੀਂ ਹੈ, ਇਸ ਕਰਕੇ ਜਦੋਂ ਤੱਕ ਸੈਟੇਲਾਈਟ ਚੈਨਲ ਲਾਂਚ ਨਹੀਂ ਹੁੰਦਾ ਤਾਂ ਉਦੋਂ ਤੱਕ ਪਹਿਲਾਂ ਵਾਂਗ ਹੀ ਗੁਰਬਾਣੀ ਦਾ ਪ੍ਰਸਾਰਣ ਕੀਤਾ ਜਾਵੇਗਾ। ਦੱਸ ਦਈਏ ਕਿ SGPC ਵੱਲੋਂ ਇਸ ਸੰਬੰਧੀ ਨਿਜੀ ਚੈਨਲ ਨੂੰ ਇੱਕ ਬੇਨਤੀ ਪੱਤਰ ਵੀ ਭੇਜਿਆ ਗਿਆ ਹੈ। 

 

ਇਹ ਵੀ ਪੜ੍ਹੋ: Gurbani Telecast Row: CM ਭਗਵੰਤ ਮਾਨ ਦਾ SGPC ਨੂੰ ਲੈ ਵੱਡਾ ਬਿਆਨ, ਕਿਹਾ "ਲਾਲਚ ਦੀ ਹੱਦ ਹੁੰਦੀ ਐ..."

(For more news apart from Punjab SGPC-Gurbani Telecast Row news, stay tuned to Zee PHH)

Trending news