ਚੌਲ਼ਾਂ ਦੇ ਆਟੇ ਤੋਂ ਬਣੇ 4 ਫੇਸ ਪੈਕ ਨਾਲ ਚਿਹਰੇ ਨੂੰ ਮਿਲਣਗੇ ਕਈ ਫਾਇਦੇ

Manpreet Singh
Nov 30, 2024

ਹਰ ਕੋਈ ਆਪਣੇ ਚਿਹਰੇ ਨੂੰ ਸੁੰਦਰ ਬਣਾਉਣ ਲਈ ਕੋਈ ਨਾ ਕੋਈ ਉਪਾਅ ਜਰੂਰ ਕਰਦਾ ਹੈ।

ਚੌਲ਼ਾਂ ਦਾ ਆਟਾ ਚਿਹਰੇ ਲਈ ਬਹੁਤ ਲਾਭਦਾਇਕ ਹੈ।

ਇਸ ਵਿਚ ਮੌਜੂਦ ਵਿਟਾਮਿਨ ਅਤੇ ਖਣਿਜ ਚਿਹਰੇ ਨੂੰ ਪੋਸ਼ਣ ਦਿੰਦੇ ਹਨ ਅਤੇ ਇਸ ਨੂੰ ਨਰਮ ਬਣਾਉਂਦੇ ਹਨ।

ਇਹ ਫੇਸ ਪੈਕ ਤੁਹਾਡੇ ਚਿਹਰੇ ਨੂੰ ਨਾ ਸਿਰਫ਼ ਪੋਸ਼ਣ ਦਿੰਦਾ ਹੈ ਬਲਕਿ ਕਈ ਸਮੱਸਿਆਵਾਂ ਤੋਂ ਵੀ ਬਚਾਉਂਦਾ ਹੈ।

ਇਸ ਨੂੰ ਆਪਣੀ ਸਕਿਨ ਕੇਅਰ ਰੂਟੀਨ ਵਿਚ ਸ਼ਾਮਲ ਕਰੋ ਅਤੇ ਤੁਸੀਂ ਬਿਨਾਂ ਕੈਮਿਕਲ ਦੇ ਸੁੰਦਰ ਚਿਹਰਾ ਪਾ ਸਕਦੇ ਹੋ।

Rice Flour and Yogurt

ਇੱਕ ਚੱਮਚ ਚੌਲ਼ਾਂ ਦਾ ਆਟਾ ਲਓ ਅਤੇ ਇਸ ਵਿੱਚ ਇੱਕ ਚੱਮਚ ਦਹੀਂ ਮਿਲਾਓ ਇਸਦਾ ਪੇਸਟ ਬਣਾ ਕੇ ਇਸਨੂੰ ਆਪਣੇ ਚਿਹਰੇ 'ਤੇ ਲਗਾਓ।

Rice Flour and Honey

ਚੌਲ਼ਾਂ ਦਾ ਆਟਾ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ 'ਚ ਮਿਲਾ ਕੇ ਪੇਸਟ ਤਿਆਰ ਕਰੋ ਇਸ ਨੂੰ ਚਿਹਰੇ 'ਤੇ ਲਗਾਓ ਅਤੇ 15 ਮਿੰਟ ਬਾਅਦ ਧੋ ਲਓ।

Rice Flour and Tomato Juice

ਚੌਲ਼ਾਂ ਦੇ ਆਟੇ ਵਿਚ ਟਮਾਟਰ ਦੇ ਰਸ ਨੂੰ ਮਿਲਾ ਕੇ ਪੇਸਟ ਬਣਾ ਲਓ ਇਸ ਨੂੰ ਚਿਹਰੇ 'ਤੇ ਲਗਾਓ ਅਤੇ 15-20 ਮਿੰਟ ਲਈ ਛੱਡ ਦਿਓ।

Rice flour and Multani mitti

ਇੱਕ ਚੱਮਚ ਚੌਲ਼ਾਂ ਦਾ ਆਟਾ ਅਤੇ ਇੱਕ ਚੱਮਚ ਮੁਲਤਾਨੀ ਮਿੱਟੀ ਨੂੰ ਮਿਲਾਓ, ਇਸ ਨੂੰ ਪਾਣੀ ਜਾਂ ਗੁਲਾਬ ਜਲ ਵਿਚ ਮਿਲਾ ਕੇ ਪੇਸਟ ਤਿਆਰ ਕਰੋ।

Disclaimer

ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।

VIEW ALL

Read Next Story