ਇਸ ਸਮੱਸਿਆ ਤੋਂ ਤੁਰੰਤ ਰਾਹਤ ਪਾਉਣ ਲਈ ਇਹ 5 ਕਸਰਤਾਂ ਬਹੁਤ ਲਾਭਕਾਰੀ ਹੋ ਸਕਦੀਆਂ ਹਨ-

Manpreet Singh
Oct 22, 2024

ਜੇ ਤੁਸੀਂ 9 ਘੰਟਿਆਂ ਦੀ ਡੈਸਕ ਜੌਬ ਕਰਦੇ ਹੋ ਤਾਂ ਕਮਰ ਵਿੱਚ ਜਕੜਨ ਅਤੇ ਦਰਦ ਆਮ ਹੋ ਸਕਦਾ ਹੈ।

ਨੌਕਰੀ ਦੌਰਾਨ ਲੰਬੇ ਸਮੇਂ ਤੱਕ ਬੈਠਣ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ।

ਲੰਬਾ ਸਮਾਂ ਬੈਠਣ ਕਾਰਨ ਪਿੱਠ, ਮੋਢੇ ਅਤੇ ਗਰਦਨ ਵਿੱਚ ਦਰਦ ਹੋ ਸਕਦਾ ਹੈ।

ਇਸ ਤਣਾਅ ਤੋਂ ਬਚਣ ਲਈ ਕੁਝ ਆਸਾਨ ਕਸਰਤਾਂ ਹਨ ਜੋ ਦਿਨ ਵੇਲੇ ਕੀਤੀਆਂ ਜਾ ਸਕਦੀਆਂ ਹਨ।

Spinal Twist

ਇਹ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਆਰਾਮ ਦਿੰਦਾ ਹੈ ਇਹ ਤੁਹਾਡੇ ਮੋਢੇ ਅਤੇ ਗਰਦਨ ਦੀਆਂ ਮਾਸਪੇਸ਼ੀਆਂ ਨੂੰ ਵੀ ਆਰਾਮ ਦਿੰਦਾ ਹੈ।

Downward Facing Dog (ਹੇਠਾਂ ਵੱਲ ਮੂੰਹ ਕਰਕੇ ਸਾਹ ਲੈਣਾ)

ਇਹ ਤੁਹਾਡੀ ਪਿੱਠ ਦਰਦ ਅਤੇ ਗਰਦਨ ਦੇ ਤਣਾਅ ਤੋਂ ਰਾਹਤ ਦੇ ਸਕਦਾ ਹੈ।

Lunge Stretch

ਇਹ ਕਸਰਤ ਤੁਹਾਡੇ ਅੰਦਰੂਨੀ ਪੱਟਾਂ, ਬਾਹਰੀ ਪੱਟਾਂ, ਹੈਮਸਟ੍ਰਿੰਗਜ਼ ਅਤੇ ਕੁਆਡਸ ਨੂੰ ਵੀ ਖਿੱਚੇਗੀ।

Chest Opener

ਇਹ ਕਸਰਤ ਤੁਹਾਡੀ ਛਾਤੀ, ਪਿੱਠ ਅਤੇ ਮੋਢਿਆਂ ਦੀਆਂ ਮਾਸਪੇਸ਼ੀਆਂ ਨੂੰ ਖੋਲ੍ਹ ਦੇਵੇਗੀ ਤੇ ਇਹ ਤੁਹਾਡੀ ਕਮਰ ਦੀ ਸਥਿਤੀ ਨੂੰ ਵੀ ਸਹੀ ਰੱਖੇਗੀ।

Reverse Plank

ਉਲਟਾ ਪਲੈਂਕ ਤੁਹਾਡੀ ਪਿੱਠ ਦੇ ਹੇਠਲੇ ਹਿੱਸੇ, ਹੈਮਸਟ੍ਰਿੰਗਜ਼ ਅਤੇ ਗਲੂਟਸ ਤੇ ਅਸਰ ਕਰਦਾ ਹੈ। ਇਹ ਤੁਹਾਨੂੰ ਕਮਰ ਦੇ ਦਰਦ ਤੋਂ ਰਾਹਤ ਦਿੰਦਾ ਹੈ।

Disclaimer

ਜ਼ੀ ਮੀਡੀਆ ਨਿਊਜ਼ ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ ਦੀ ਪੁਸ਼ਟੀ ਨਹੀਂ ਕਰਦਾ ਹੈ। ਇਹਨਾਂ ਨੂੰ ਸਿਰਫ਼ ਆਮ ਜਾਣਕਾਰੀ ਵਜੋਂ ਹੀ ਲਿਆ ਜਾਵੇ।

VIEW ALL

Read Next Story