ਆਸਥਾ ਦਾ ਪ੍ਰਤੀਕ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜਾਣੋ ਇਸ ਨਾਲ ਸਬੰਧਤ ਦਿਲਚਸਪ ਗੱਲਾਂ

Shree Darbar Sahib, Amritsar

ਸਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖ ਧਰਮ ਦਾ ਕੇਂਦਰੀ ਅਸਥਾਨ ਹੈ। ਇਸ ਵਿਸ਼ਾਲ ਗੁਰਦੁਆਰੇ ਦੀ ਨੀਂਹ ਸ੍ਰੀ ਗੁਰੂ ਰਾਮਦਾਸ ਜੀ ਨੇ 1577 ਈ: ਵਿੱਚ ਰੱਖੀ ਸੀ।

Historical Significance

ਸ੍ਰੀ ਗੁਰੂ ਰਾਮ ਦਾਸ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਨਾ ਕੀਤੀ ਸੀ। ਗੁਰੂ ਅਰਜਨ ਦੇਵ ਜੀ ਨੇ ਇਸ ਦਾ ਨਿਰਮਾਣ ਕਰਵਾਇਆ।

Architectural Marvel

ਅੰਮ੍ਰਿਤਸਰ ਦਾ ਇਹ ਗੁਰਦੁਆਰਾ ਕਰੀਬ 400 ਸਾਲ ਪੁਰਾਣਾ ਹੈ। ਪੂਰੀ ਦੁਨੀਆ ਵਿੱਚ ਸ਼ਿਲਪਕਾਰੀ ਦੀ ਸੁੰਦਰਤਾ ਦੀ ਇੱਕ ਵਿਲੱਖਣ ਮਿਸ਼ਾਲ ਪੇਸ਼ ਕਰਦਾ ਹੈ। ਜਿਸ ਨੂੰ ਬਣਾਉਣ ਲਈ 24 ਕੈਰਟ ਦਾ 500 ਕਿਲੋ ਤੋਂ ਵੱਧ ਸੋਨਾ ਵਰਤਿਆ ਗਿਆ ਹੈ।

The Sacred Pool

ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਅੰਮ੍ਰਿਤ ਸਰੋਵਰ ਹੈ। ਇਸ ਦੇ ਪਵਿੱਤਰ ਜਲ ਨੂੰ 'ਅੰਮ੍ਰਿਤ' ਕਿਹਾ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਅੰਮ੍ਰਿਤ ਸਰੋਵਰ ਵਿੱਚ ਇਸ਼ਨਾਨ ਕਰਨ ਨਾਲ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ।

Spiritual Hub

ਸ੍ਰੀ ਹਰਿਮੰਦਰ ਸਾਹਿਬ ਵਿੱਚ ਰੋਜ਼ਾਨਾ ਲੱਖਾਂ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ। ਇਸ ਦੇ ਚਾਰ ਦੁਆਰ ਹਨ, ਜੋ ਇਸ ਗੱਲ ਦਾ ਪ੍ਰਤੀਕ ਹਨ, ਹਰ ਧਰਮ ਨਸਲ ਅਤੇ ਫਿਰਕੇ ਦੇ ਵਿਅਕਤੀ ਦੇ ਲਈ ਹਮੇਸ਼ਾ ਖੁੱਲ੍ਹੇ ਹਨ।

Community Kitchen (Langar)

ਸ੍ਰੀ ਹਰਿਮੰਦਰ ਸਾਹਿਬ ਵਿੱਚ 24 ਘੰਟੇ ਲੰਗਰ ਦੀ ਸੇਵਾ ਚੱਲਦੀ ਹੈ। ਹਰ ਰੋਜ਼ ਲੱਖਾਂ ਲੋਕ ਸ੍ਰੀ ਗੁਰੂ ਰਾਮਦਾਸ ਲੰਗਰ ਹਾਲ ਵਿੱਚ ਲੰਗਰ ਛਕਦੇ ਹਨ।

The Akal Takht

ਦਰਬਾਰ ਸਾਹਿਬ ਵਿਖੇ ਸਿੱਖਾਂ ਦੀ ਸਰਵਉੱਚ ਧਾਰਮਿਕ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਸਥਿਤ ਹੈ, ਜਿਸ ਦਾ ਸਿੱਖ ਧਰਮ ਵਿੱਚ ਸਭ ਤੋਂ ਉੱਚਾ ਅਸਥਾਨ ਹੈ।

Religious Ceremonies

ਸ੍ਰੀ ਹਰਿਮੰਦਰ ਸਾਹਿਬ ਵਿੱਚ ਨਿਰੰਤਰ ਰਸ ਭਿੰਨਾ ਕੀਰਤਨ ਹੁੰਦਾ ਰਹਿੰਦਾ ਹੈ। ਸੱਚਖੰਡ ਹਜ਼ੂਰੀ ਰਾਗੀ ਜਥੇ ਗੁਰਬਾਣੀ ਦਾ ਕੀਰਤਨ ਕਰਦੇ ਹਨ।

Visitor Experience

ਸ੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਦਰਬਾਰ ਸਾਹਿਬ ਪਹੁੰਚਣ ਵਾਲੇ ਸੈਲਾਨੀਆਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ।ਉਨ੍ਹਾਂ ਦਾ ਨਿੱਘੀ ਪਰਾਹੁਣਚਾਰੀ ਅਤੇ ਅਧਿਆਤਮਿਕ ਭਰਪੂਰਤਾ ਨਾਲ ਸੁਆਗਤ ਕੀਤਾ ਜਾਂਦਾ ਹੈ।

Cultural Impact

ਦਰਬਾਰ ਸਾਹਿਬ ਸਿਰਫ ਇੱਕ ਗੁਰਦੁਆਰਾ ਨਹੀਂ, ਬਲਕਿ ਸਿੱਖਾਂ ਦੀ ਅਸਥਾਵਾਂ ਦਾ ਪ੍ਰਤੀਕ ਹੈ। ਇਹ ਮਨੁੱਖਤਾ, ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੈ।

VIEW ALL

Read Next Story