iPhone ਦੀ ਬੈਟਰੀ ਹੈਲਥ ਹੋ ਜਾਵੇਗੀ ਦੁੱਗਣੀ, ਬੱਸ ਇਹਨਾਂ ਟਿਪਸ ਦੀ ਪਾਲਣਾ ਕਰੋ!

Manpreet Singh
Oct 08, 2024

iPhone ਦੇ ਨਵੇਂ ਅਪਡੇਟ ਆਉਣ ਦੇ ਨਾਲ ਦੇਖਿਆ ਗਿਆ ਹੈ ਕਿ ਬੈਟਰੀ ਹੈਲਥ ਕਾਫੀ ਜਲਦੀ ਨਾਲ ਡਿੱਗ ਰਹੀ ਹੈ।

ਬੈਟਰੀ ਹੈਲਥ ਘੱਟਣ ਹੋਣ ਨਾਲ ਫੋਨ ਦਾ ਬੈਟਰੀ ਬੈਕਅਪ ਵੀ ਕਾਫੀ ਜ਼ਿਆਦਾ ਘੱਟ ਰਿਹਾ ਹੈ।

ਬੈਟਰੀ ਹੈਲਥ ਘੱਟਣ ਹੋਣ ਨਾਲ ਫੋਨ ਦਾ ਬੈਟਰੀ ਬੈਕਅਪ ਵੀ ਕਾਫੀ ਜ਼ਿਆਦਾ ਘੱਟ ਰਿਹਾ ਹੈ।

ਤੁਸੀਂ ਕੁਝ ਛੋਟੇ ਬਦਲਾਅ ਕਰਕੇ ਤੁਸੀਂ ਆਪਣੇ iPhone ਦੀ ਬੈਟਰੀ ਲਾਈਫ ਨੂੰ ਕਾਫੀ ਹੱਦ ਤੱਕ ਵਧਾ ਸਕਦੇ ਹੋ।

ਅੱਗੇ ਕੁਝ ਮਹੱਤਵਪੂਰਨ ਬੈਟਰੀ ਬਚਤ ਸੁਝਾਅ ਦਿੱਤੇ ਗਏ ਹਨ।

ਜਦੋਂ ਬੈਟਰੀ ਘੱਟ ਹੁੰਦੀ ਹੈ, ਤਾਂ ਆਈਫੋਨ ਦਾ ਲੋਅ ਪਾਵਰ ਮੋਡ (Low Power Mode) ਬੈਟਰੀ ਦੀ ਲਾਈਫ਼ ਬਚਾਉਣ ਵਿੱਚ ਮਦਦ ਕਰਦਾ ਹੈ।

Brightness

ਤੁਹਾਡੀ ਸਕ੍ਰੀਨ ਦੀ Brightness ਸਭ ਤੋਂ ਵੱਧ ਬੈਟਰੀ ਦੀ ਵਰਤੋਂ ਕਰਦੀ ਹੈ। ਇਸਨੂੰ Auto Brightness ‘ਤੇ ਸੈੱਟ ਕਰੋ ਜਾਂ ਇਸਨੂੰ ਤੁਸੀਂ ਆਪ ਘੱਟ ਕਰ ਸਕਦੇ ਹੋ।

Identify battery draining apps

ਸੈਟਿੰਗਾਂ ਵਿੱਚ “Battery” ‘ਤੇ ਜਾਓ ਅਤੇ ਉੱਥੇ ਬੈਟਰੀ ਵਰਤੋਂ ਚਾਰਟ ਦੇਖੋ। ਜੇਕਰ ਕੋਈ ਐਪ ਤੁਹਾਡੀ ਬੈਟਰੀ ਖਤਮ ਕਰ ਰਹੀ ਹੈ, ਤਾਂ ਇਸਦੀ ਵਰਤੋਂ ਨੂੰ ਸੀਮਤ ਕਰੋ ਜਾਂ ਇਸਨੂੰ ਹਟਾ ਦਿਓ।

Turn off background app refresh

ਬੈਕਗ੍ਰਾਊਂਡ ਵਿੱਚ ਐਪਸ ਨੂੰ ਲਗਾਤਾਰ ਰਿਫ੍ਰੈਸ਼ ਕਰਨ ਨਾਲ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ। ਤੁਸੀਂ “General” ਦੇ ਅਧੀਨ “Settings” ਵਿੱਚ “Background App Refresh” ਵਿਕਲਪ ਨੂੰ ਬੰਦ ਕਰ ਸਕਦੇ ਹੋ।

Turn off location services

ਜ਼ਿਆਦਾਤਰ ਐਪਸ ਤੁਹਾਡੇ ਲੋਕੇਸ਼ਨ ਦੀ ਵਰਤੋਂ ਕਰਦੀਆਂ ਹਨ, ਜੋ ਬੈਟਰੀ ਨੂੰ ਪ੍ਰਭਾਵਿਤ ਕਰਦੀਆਂ ਹਨ। “Location Services” ਤੇ ਜਾਓ ‘ਤੇ ਸਿਰਫ਼ ਜ਼ਰੂਰੀ ਐਪਾਂ ਲਈ ਲੋਕੇਸ਼ਨ ਚਾਲੂ ਕਰੋ ਜਾਂ ਇਸਨੂੰ ਪੂਰੀ ਤਰ੍ਹਾਂ ਬੰਦ ਕਰੋ।

Keep Wi-Fi and Bluetooth off

ਜੇਕਰ ਤੁਹਾਨੂੰ ਵਾਈ-ਫਾਈ ਜਾਂ ਬਲੂਟੁੱਥ ਦੀ ਲੋੜ ਨਹੀਂ ਹੈ, ਤਾਂ ਉਹਨਾਂ ਨੂੰ ਬੰਦ ਰੱਖਣਾ ਬਿਹਤਰ ਹੈ। ਇਸ ਨਾਲ ਬੈਟਰੀ ਦੀ ਖਪਤ ਘੱਟ ਜਾਂਦੀ ਹੈ।

Set auto-lock

ਤੁਹਾਡੇ ਆਈਫੋਨ ਦੀ ਸਕਰੀਨ ਜਿੰਨੀ ਦੇਰ ਤੱਕ ਚਾਲੂ ਰਹੇਗੀ, ਬੈਟਰੀ ਓਨੀ ਜਲਦੀ ਖਤਮ ਹੋਵੇਗੀ। “Settings” ਵਿੱਚ “Display & Brightness” ‘ਤੇ ਜਾਓ ਅਤੇ ਆਟੋ-ਲਾਕ ਟਾਈਮ ਨੂੰ 30 ਸਕਿੰਟ ਜਾਂ 1 ਮਿੰਟ ‘ਤੇ ਸੈੱਟ ਕਰੋ।

Push Notifications

ਬਹੁਤ ਜ਼ਿਆਦਾ ਸੂਚਨਾਵਾਂ ਵੀ ਬੈਟਰੀ ‘ਤੇ ਇੱਕ ਲੋਡ਼ ਪਾ ਸਕਦੀਆਂ ਹਨ। ਤੁਹਾਨੂੰ ਸਿਰਫ਼ ਜ਼ਰੂਰੀ ਐਪਾਂ ਲਈ ਪੁਸ਼ ਨੋਟੀਫਿਕੇਸ਼ਨ ਨੂੰ ਚਾਲੂ ਰੱਖਣਾ ਚਾਹੀਦਾ ਹੈ।

Use airplane mode

ਜਦੋਂ ਤੁਸੀਂ ਘੱਟ ਸਿਗਨਲ ਵਾਲੇ ਖੇਤਰ ਵਿੱਚ ਹੁੰਦੇ ਹੋ, ਤਾਂ ਫ਼ੋਨ ਲਗਾਤਾਰ ਨੈੱਟਵਰਕਾਂ ਦੀ ਖੋਜ ਕਰਨ ਦੇ ਕਾਰਨ ਜ਼ਿਆਦਾ ਬੈਟਰੀ ਵਰਤਦਾ ਹੈ। ਅਜਿਹੀ ਸਥਿਤੀ ਵਿੱਚ, ਏਅਰਪਲੇਨ ਮੋਡ ਨੂੰ ਚਾਲੂ ਕਰਕੇ ਬੈਟਰੀ ਦੀ ਬਚਤ ਕੀਤੀ ਜਾ ਸਕਦੀ ਹੈ।

VIEW ALL

Read Next Story