ਪ੍ਰੋਟੀਨ ਦੀ ਖਾਨ ਇਹ ਦੁਰਲੱਭ ਜੰਗਲੀ ਸਬਜ਼ੀ, ਮਟਨ ਅਤੇ ਚਿਕਨ ਨਾਲੋਂ ਜ਼ਿਆਦਾ ਪੌਸ਼ਟਿਕ ਤੱਤ ਮੌਜੂਦ

Manpreet Singh
Sep 06, 2024

ਇਸ ਸ਼ਬਜੀ ਨੂੰ ਧਰਤੀ ਦਾ ਫੁੱਲ ਅਤੇ ਜੰਗਲੀ ਮਸ਼ਰੂਮ ਕਿਹਾ ਜਾਂਦਾ ਹੈ।

ਕਟਰੂਆ ਅਤੇ ਧਰਤੀ ਦੇ ਫੁੱਲ ਦੀ ਸਬਜ਼ੀ ਬਰਸਾਤ ਦੇ ਮੌਸਮ ਵਿੱਚ ਉੱਗਦੀ ਹੈ ਅਤੇ ਸਿਹਤ ਲਈ ਬਹੁਤ ਵਧੀਆ ਮੰਨੀ ਜਾਂਦੀ ਹੈ।

ਇਸ ਸਬਜ਼ੀ ਦੇ ਬਹੁਤ ਸਾਰੇ ਫਾਇਦੇ ਹਨ ਅਤੇ ਇਸ ਲਈ ਇਹ ਬਾਜ਼ਾਰ ਵਿਚ ਕਾਫੀ ਮਹਿੰਗੀ ਹੈ ਅਤੇ ਇਸ ਦੀ ਕੀਮਤ ਮਟਨ ਤੋਂ ਵੀ ਜ਼ਿਆਦਾ ਹੈ।

ਲੋਕਾਂ ਮੁਤਾਬਿਕ ਇਸ ਸਬਜ਼ੀ ਦੇ ਸੇਵਨ ਨਾਲ ਸਰੀਰ ਨੂੰ ਕਾਫੀ ਜ਼ਿਆਦਾ ਤਾਕਤ ਮਿਲਦੀ ਹੈ।

ਇਹ ਸਬਜ਼ੀ ਜੰਗਲਾਂ ਵਿੱਚ ਸਾਲ ਦੇ ਕੁਝ ਹਫ਼ਤੇ ਹੀ ਉੱਗਦੀ ਹੈ ਅਤੇ ਪਰ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਉਗਾਈ ਜਾਂਦੀ ਹੈ।

ਜਿਨ੍ਹਾਂ ਲੋਕਾਂ ਨੂੰ ਪ੍ਰੋਟੀਨ ਦੀ ਵਧੇਰੇ ਲੋੜ ਹੁੰਦੀ ਹੈ,ਉਨ੍ਹਾਂ ਲੋਕਾਂ ਲਈ ਇਹ ਸਬਜ਼ੀ ਬਹੁਤ ਫਾਇਦੇਮੰਦ ਹੈ।

ਦਿਲ ਦੇ ਮਰੀਜ਼ ਅਤੇ ਸ਼ੂਗਰ ਦੇ ਮਰੀਜ਼ ਵੀ ਇਸ ਨੂੰ ਖਾ ਸਕਦੇ ਹਨ। ਇਹ ਸਬਜ਼ੀ ਦਿਲ ਲਈ ਵੀ ਚੰਗੀ ਹੈ ਅਤੇ ਸ਼ੂਗਰ ਨੂੰ ਕੰਟਰੋਲ ਕਰਨ ‘ਚ ਵੀ ਫਾਇਦੇਮੰਦ ਹੈ।

ਇਸ ਸਬਜ਼ੀ ਨੂੰ ਰਿੱਛ ਅਤੇ ਹਿਰਨ ਬੜੇ ਚਾਅ ਨਾਲ ਖਾਂਦੇ ਹਨ। ਜੋ ਜੰਗਲਾਂ ਵਿੱਚ ਸਾਲ ਦੇ ਕੁਝ ਹਫ਼ਤੇ ਹੀ ਉੱਗਦੀ ਹੈ।

ਇਹ ਇੱਕ ਅਨੋਖੀ ਸਬਜ਼ੀ ਹੈ ਜੋ ਬਰਸਾਤ ਦੇ ਮੌਸਮ ਵਿੱਚ ਹੀ ਜ਼ਮੀਨ 'ਚੋਂ ਆਪਣੇ ਆਪ ਉੱਗਦੀ ਹੈ।

ਬਰਸਾਤ ਦੇ ਮੌਸਮ ਵਿੱਚ ਇਹ ਜ਼ਮੀਨ ਨੂੰ ਤੋੜ ਕੇ, ਸੰਘਣੇ ਜੰਗਲਾਂ, ਮਿੱਟੀ ਦੇ ਟਿੱਲਿਆਂ ਦੇ ਹੇਠਾਂ ਅਤੇ ਛੱਪੜ ਦੇ ਨੇੜੇ ਝਾੜੀਆਂ ਵਿੱਚ ਉਗਾਉਂਦੀ ਹੈ।

VIEW ALL

Read Next Story