Malaria Vs Dengue: ਕਿਸ ਤੋਂ ਹੈ ਜਿਆਦਾ ਖ਼ਤਰਾ

Manpreet Singh
Jul 05, 2024

Monsoon

ਬਰਸਾਤਾਂ ਦੌਰਾਨ ਵੱਖ-ਵੱਖ ਥਾਵਾਂ 'ਤੇ ਪਾਣੀ ਭਰਨ ਕਾਰਨ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

Diseases In Monsoon

ਮੀਂਹ ਦੇ ਮੌਸਮ ਵਿੱਚ ਪਾਣੀ ਜਮ੍ਹਾਂ ਹੋਣ ਦੇ ਕਾਰਨ ਮੱਛਰ ਦੇ ਪੈਦਾ ਹੋਣ ਕਾਰਨ ਅਤੇ ਇਨ੍ਹਾਂ ਦੇ ਕੱਟਣ ਨਾਲ ਡੇਂਗੂ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

Mosquito

ਡੇਂਗੂ ਏਡੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਅਤੇ ਮਲੇਰੀਆ ਐਨੋਫਿਲੀਜ਼ ਮੱਛਰ ਦੇ ਕੱਟਣ ਨਾਲ ਹੁੰਦਾ ਹੈ।

Symptoms

ਡੇਂਗੂ ਦੇ ਲੱਛਣ 4 ਤੋਂ 7 ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ। ਜਦੋਂਕਿ ਮਲੇਰੀਆ ਦੇ ਲੱਛਣ ਲਗਭਗ 10 ਤੋਂ 15 ਦਿਨਾਂ ਬਾਅਦ ਦਿਖਾਈ ਦਿੰਦੇ ਹਨ।

Medicines

ਡੇਂਗੂ ਦੇ ਇਲਾਜ ਲਈ ਕੋਈ ਖ਼ਾਸ ਦਵਾਈ ਨਹੀਂ ਹੈ। ਜਦੋਂਕਿ ਮਲੇਰੀਆ ਵਿੱਚ ਕਲੋਰੋਕੁਈਨ ਅਤੇ ਹਾਈਡ੍ਰੋਕਸਾਈਕਲੋਰੋਕਿਨ ਵਰਗੀਆਂ ਦਵਾਈਆਂ ਲਈਆਂ ਜਾਂ ਸਕਦੀਆਂ ਹਨ।

Effects

ਡੇਂਗੂ ਦੇ ਦੌਰਾਨ ਦਿਲ ਵਿੱਚ ਸੋਜ ਜਾਂ ਨਿਮੋਨੀਆ ਹੋ ਸਕਦਾ ਹੈ 'ਤੇ ਪਲੇਟਲੈਟਸ ਕਾਫ਼ੀ ਘੱਟ ਜਾਂਦੇ ਹਨ ਅਤੇ ਮਲੇਰੀਆ ਕਿਡਨੀ ਅਤੇ ਲੀਵਰ ਨੂੰ ਕਾਫੀ ਪ੍ਰਭਾਵਿਤ ਕਰਦਾ ਹੈ।

Dangerous

ਡੇਂਗੂ ਅਤੇ ਮਲੇਰੀਆ ਦੋਵੇਂ ਹੀ ਬਹੁਤ ਖਤਰਨਾਕ ਬਿਮਾਰੀਆਂ ਹਨ। ਭਾਵੇਂ ਮਲੇਰੀਆ ਦੀਆਂ ਦਵਾਈਆਂ ਉਪਲਬਧ ਹਨ, ਪਰ ਡੇਂਗੂ ਲਈ ਕੋਈ ਸਹੀ ਦਵਾਈ ਨਹੀਂ ਹੈ।

Can Dengue And Malaria Occur Together?

ਇੱਕੋ ਵਿਅਕਤੀ ਨੂੰ ਡੇਂਗੂ ਅਤੇ ਮਲੇਰੀਆ ਇੱਕੋ ਸਮੇਂ ਹੋਣ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ ਕਿਉਂਕਿ ਦੋਵੇਂ ਬਿਮਾਰੀਆਂ ਵੱਖ-ਵੱਖ ਕਿਸਮਾਂ ਦੇ ਮੱਛਰਾਂ ਕਾਰਨ ਹੁੰਦੀਆਂ ਹਨ।

Deadly Disease

ਜੇਕਰ ਸਮੇਂ ਸਿਰ ਡੇਂਗੂ ਜਾਂ ਮਲੇਰੀਆ ਦਾ ਇਲਾਜ ਨਾ ਹੋਵੇ ਤਾਂ ਇਹ ਮੌਤ ਦਾ ਕਾਰਨ ਵੀ ਬਣ ਸਕਦਾ ਹੈ।

Precautions

ਮਲੇਰੀਆ ਤੇ ਡੇਂਗੂ ਦੀ ਬਿਮਾਰੀ ਤੋਂ ਡਰਨ ਦੀ ਲੋੜ ਨਹੀਂ, ਬਲਕਿ ਇਸ ਤੋਂ ਬਚਣ ਲਈ ਲੋੜੀਂਦੀਆਂ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ।

Disclaimer

ਇਸ ਲੇਖ 'ਚ ਦਿੱਤੀ ਗਈ ਜਾਣਕਾਰੀ ਆਮ ਸੂਚਨਾ 'ਤੇ ਅਧਾਰਿਤ ਹੈ। ZEEPHH ਇਸਦੀ ਪੁਸ਼ਟੀ ਨਹੀਂ ਕਰਦਾ ਹੈ।

VIEW ALL

Read Next Story