ਕੋਈ ਵੀ ਸ਼ੈਂਪੂ ਵਰਤਣ ਤੋਂ ਪਹਿਲਾਂ ਦੇਖੋ ਇਹ ਖ਼ਾਸ ਗੱਲਾਂ, ਨਹੀਂ ਤਾਂ ਹੋ ਸਕਦੇ ਓ ਉਮਰ ਤੋਂ ਪਹਿਲਾਂ ਗੰਜੇ

Manpreet Singh
Oct 05, 2024

ਭਾਰਤ ਵਿੱਚ ਹਰ ਤੀਸਰਾ ਵਿਅਕਤੀ ਵਾਲ ਦੀ ਸਮੱਸਿਆਂ ਦੇ ਕਾਰਨ ਪਰੇਸ਼ਾਨ ਹੈ।

ਇਸ ਦੇ ਲਈ ਉਹ ਕਈ ਡਾਕਟਰਾਂ ਦੀ ਸਲਾਹ ਲੈਂਦਾ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਸ਼ੈਂਪੂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦਾ ਹੈ।

ਇਸ ਆਟੀਕਲ ਵਿੱਚ ਅਸੀ ਤੁਹਾਨੂੰ ਦਸਾਂਗੇ ਕਿ ਜੇਕਰ ਸ਼ੈਂਪੂ ਵਿੱਚ ਇਹ ਸਮੱਗਰੀ ਮੌਜੂਦ ਹੈ ਤਾਂ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਸੋਡੀਅਮ ਲੌਰੀਲ ਸਲਫੇਟ ਸਕੈਲਪ ਗੰਦਗੀ ਤਾਂ ਸਾਫ ਕਰਦਾ ਹੈ ਪਰ ਵਾਲ ਨੂੰ ਰੁੱਖੇ ਅਤੇ ਬੇਜਾਨ ਵੀ ਕਰ ਦਿੰਦਾ ਹੈ।

ਸ਼ੈਂਪੂ ਵਿੱਚ ਪੈਰਾਬੇਨ ਨਾਮਕ ਪ੍ਰੀਜ਼ਰਵੇਟਿਵ ਸ਼ਾਮਲ ਕੀਤੇ ਜਾਂਦੇ ਹਨ। ਪੈਰਾਬੇਨ ਦੀ ਵਰਤੋਂ ਛਾਤੀ ਦੇ ਕੈਂਸਰ ਦੇ ਜੋਖਮ ਨੂੰ ਵਧਾ ਸਕਦੀ ਹੈ।

ਫੇਥਲੇਟਸ ਅਜਿਹਾ ਕੈਮਿਕਲ ਹੈ ਜੋ ਵਾਲਾ ਦਾ ਝੜਨਾ ਵਧਾਉਂਦਾ ਹੈ। ਇਸ ਲਈ ਅਜਿਹੇ ਸ਼ੈਂਪੂ ਦੀ ਵਰਤੋਂ ਕਰਨ ਤੋਂ ਬਚੋਂ ਜਿਸ ਵਿੱਚ ਫੇਥਲੇਟਸ ਮਿਲਿਆ ਹੋਵੇ।

ਪ੍ਰੋਪਾਈਲਪੈਰਾਬੇਨ ਨਾਮਕ ਕੈਮੀਕਲ ਵਾਲਾਂ ਦੀ ਜੜ੍ਹਾਂ ਤੱਕ ਜਾ ਕੇ ਉਨ੍ਹਾਂ ਨੂੰ ਸੁਕਾ ਦਿੰਦਾ ਹੈ ਜਿਸ ਨਾਲ ਵਾਲ ਝੜਨ ਲੱਗ ਜਾਂਦੇ ਹਨ।

ਕਿਸੇ ਵੀ ਸ਼ੈਂਪੂ ਦੀ ਵਰਤੋਂ ਕਰਨ ਤੋਂ ਪਹਿਲਾਂ ਧਿਆਨ ਨਾਲ ਜਾਂਚ ਕਰੋ ਕਿ ਉਸ ਵਿੱਚ ਇਹ ਕੈਮੀਕਲ ਤਾਂ ਨਹੀਂ ਪਾਏ ਗਏ।

Disclaimer

ਸਾਡੀਆਂ ਖ਼ਬਰਾਂ ਪੜ੍ਹਨ ਲਈ ਤੁਹਾਡਾ ਧੰਨਵਾਦ। ਇਹ ਖਬਰ ਸਿਰਫ ਤੁਹਾਨੂੰ ਜਾਣੂ ਕਰਵਾਉਣ ਦੇ ਮਕਸਦ ਨਾਲ ਲਿਖੀ ਗਈ ਹੈ। ਅਸੀਂ ਇਹ ਲਿਖਣ ਲਈ ਆਮ ਜਾਣਕਾਰੀ ਦੀ ਮਦਦ ਲਈ ਹੈ। ਜ਼ੀ ਨਿਊਜ਼ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਇਸ ਤੋਂ ਪਹਿਲਾਂ ਕਿ ਤੁਸੀਂ ਕਿਤੇ ਵੀ ਇਸ ਨਾਲ ਸਬੰਧਤ ਕੁਝ ਵੀ ਪੜ੍ਹੋ, ਮਾਹਰ ਦੀ ਸਲਾਹ ਜ਼ਰੂਰ ਲਓ।

VIEW ALL

Read Next Story