ਅਸਲ ਜ਼ਿੰਦਗੀ 'ਚ ਇਹ ਬਾਲੀਵੁੱਡ ਸਿਤਾਰੇ ਸ਼ਰਾਬ ਅਤੇ ਸਿਗਰਟ ਨੂੰ ਨਹੀਂ ਲਗਾਉਂਦੇ ਹੱਥ ਤੱਕ

Riya Bawa
May 31, 2023

ਅਭਿਸ਼ੇਕ ਬੱਚਨ ਵੀ ਆਪਣੇ ਪਿਤਾ ਅਮਿਤਾਭ ਬੱਚਨ ਦੇ ਨਕਸ਼ੇ-ਕਦਮਾਂ 'ਤੇ ਚੱਲ ਰਹੇ ਹਨ ਅਤੇ ਸ਼ਰਾਬ ਨਹੀਂ ਪੀਂਦੇ।

ਬਾਲੀਵੁੱਡ 'ਚ ਆਪਣੇ ਮਜ਼ਬੂਤ ​​ਸਰੀਰ ਲਈ ਜਾਣੇ ਜਾਂਦੇ ਅਭਿਨੇਤਾ ਜਾਨ ਅਬ੍ਰਾਹਮ ਨੇ ਵੀ ਖੁਦ ਨੂੰ ਇਨ੍ਹਾਂ ਬੁਰੀਆਂ ਆਦਤਾਂ ਤੋਂ ਦੂਰ ਰੱਖਿਆ ਹੈ।

ਪਰਿਣੀਤੀ ਚੋਪੜਾ ਆਪਣੇ ਆਪ ਨੂੰ ਫਿੱਟ ਰੱਖਣ ਲਈ ਸ਼ਰਾਬ ਅਤੇ ਸਿਗਰਟ ਤੋਂ ਦੂਰ ਰਹਿੰਦੀ ਹੈ ਅਤੇ ਦਰਅਸਲ ਉਸਦੀ ਬਹੁਤ ਹੀ ਸਟਿੱਕ ਰੁਟੀਨ ਹੈ।

ਸੁਪਰਹਿੱਟ ਫਿਲਮ 'ਦਬੰਗ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਭਿਨੇਤਰੀ ਸੋਨਾਕਸ਼ੀ ਸਿਨਹਾ ਖੁਦ ਨੂੰ ਬਰਕਰਾਰ ਰੱਖਣ ਲਈ ਸ਼ਰਾਬ ਅਤੇ ਸਿਗਰਟ ਤੋਂ ਦੂਰ ਰਹਿੰਦੀ ਹੈ।

ਐਕਟਰ ਸਿਧਾਰਥ ਵੀ ਬੀਅਰ ਅਤੇ ਵਿਸਕੀ ਤੋਂ ਦੂਰ ਰਹਿੰਦੇ ਹਨ ਅਤੇ ਉਹ ਆਪਣੇ ਆਪ ਫਿੱਟ ਰੱਖਣ ਲਈ ਸਿਗਰੇਟ ਵੀ ਨਹੀਂ ਪੀਂਦੇ ਹਨ।

ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਸਰੀਰ ਨੂੰ ਬਹੁਤ ਫਿੱਟ ਰੱਖਦੀ ਹੈ ਤੇ ਸ਼ਰਾਬ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਅਤੇ ਧਿਆਨ ਰੱਖਦੀ ਹੈ ਕੀ ਖਾਣਾ ਚਾਹੀਦਾ ਹੈ ?

ਫਿਲਮਾਂ 'ਚ ਕਈ ਸ਼ਰਾਬੀਆਂ ਦੀ ਐਕਟਿੰਗ ਕਰਨ ਵਾਲੇ ਬਿੱਗ ਬੀ ਅਮਿਤਾਭ ਬੱਚਨ ਅਸਲ ਜ਼ਿੰਦਗੀ 'ਚ ਇਨ੍ਹਾਂ ਚੀਜ਼ਾਂ ਦੇ ਸੇਵਨ ਤੋਂ ਦੂਰ ਰਹਿੰਦੇ ਹਨ।

VIEW ALL

Read Next Story