Agriculture News: ਲਾਭਕਾਰੀ ਸਹਾਇਕ ਧੰਦਾ ਖੁੰਬਾਂ ਦੀ ਕਾਸ਼ਤ: ਪੀਏਯੂ 'ਚ ਮਸ਼ਰੂਮ ਦੀ ਖੇਤੀ ਦੀ ਦਿੱਤੀ ਸਿਖਲਾਈ
Advertisement
Article Detail0/zeephh/zeephh1910728

Agriculture News: ਲਾਭਕਾਰੀ ਸਹਾਇਕ ਧੰਦਾ ਖੁੰਬਾਂ ਦੀ ਕਾਸ਼ਤ: ਪੀਏਯੂ 'ਚ ਮਸ਼ਰੂਮ ਦੀ ਖੇਤੀ ਦੀ ਦਿੱਤੀ ਸਿਖਲਾਈ

Agriculture News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਖੁੰਬ ਦੀ ਖੇਤੀ ਸਿੱਖਣ ਲਈ ਵਿਸ਼ੇਸ਼ ਤੌਰ ਉਤੇ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਹੀ ਨਹੀਂ ਬਲਕਿ ਹੋਰ ਰਾਜਾਂ ਤੋਂ ਵੀ ਕਿਸਾਨ ਵੱਡੀ ਗਿਣਤੀ ਵਿੱਚ ਖੁੰਬ ਦੀ ਖੇਤੀ ਸਿਖਲਾਈ ਲਈ ਆ ਰਹੇ ਹਨ।

Agriculture News: ਲਾਭਕਾਰੀ ਸਹਾਇਕ ਧੰਦਾ ਖੁੰਬਾਂ ਦੀ ਕਾਸ਼ਤ: ਪੀਏਯੂ 'ਚ ਮਸ਼ਰੂਮ ਦੀ ਖੇਤੀ ਦੀ ਦਿੱਤੀ ਸਿਖਲਾਈ

Agriculture News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਖੁੰਬ ਦੀ ਖੇਤੀ ਸਿੱਖਣ ਲਈ ਵਿਸ਼ੇਸ਼ ਤੌਰ ਉਤੇ ਕੈਂਪ ਲਗਾਇਆ ਗਿਆ ਹੈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਹੀ ਨਹੀਂ ਬਲਕਿ ਹੋਰ ਰਾਜਾਂ ਤੋਂ ਵੀ ਕਿਸਾਨ ਵੱਡੀ ਗਿਣਤੀ ਵਿੱਚ ਖੁੰਬ ਦੀ ਖੇਤੀ ਸਿਖਲਾਈ ਲਈ ਆ ਰਹੇ ਹਨ। ਇਸ ਦੌਰਾਨ ਦੱਸਿਆ ਗਿਆ ਕਿ ਪੰਜਾਬ ਵਿੱਚ ਖੁੰਬ ਦੀਆਂ 5 ਕਿਸਮਾਂ ਦੀ ਖੇਤੀ ਹੁੰਦੀ ਹੈ, ਜਿਨ੍ਹਾਂ ਵਿੱਚ ਦੋ ਅਜਿਹੀਆਂ ਹਨ ਜੋ ਗਰਮੀਆਂ ਵਿੱਚ ਪੈਦਾ ਹੁੰਦੀਆਂ ਹਨ ਜਦਕਿ ਤਿੰਨ ਕਿਸਮਾ ਸਰਦੀਆਂ ਵਿੱਚ ਪੈਦਾ ਹੁੰਦੀਆਂ ਹਨ।

ਪੰਜਾਬ ਦਾ ਵਾਤਾਵਰਣ ਖੁੰਬ ਦੀ ਖੇਤੀ ਲਈ ਕਾਫੀ ਅਨੁਕੂਲ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿੱਚ ਸਟ੍ਰਾਅ ਖੁੰਬ ਦੀ ਇੱਕ ਕਿਸਮ ਹੈ, ਜਿਸ ਦੀ ਪਰਾਲੀ ਤੋਂ ਤਿਆਰ ਕੀਤੀ ਗਈ ਖਾਦ ਵਿੱਚ ਕਾਸ਼ਤ ਕੀਤੀ ਜਾ ਸਕਦੀ ਹੈ। ਪੀਏਯੂ ਦੇ ਮਾਹਿਰ ਡਾਕਟਰ ਸ਼ਿਵਾਨੀ ਸ਼ਰਮਾ ਨੇ ਦੱਸਿਆ ਕਿ ਪੰਜਾਬ ਵਿੱਚ ਫਿਲਹਾਲ 19700 ਟਨ ਦੇ ਕਰੀਬ ਖੁੰਬ ਦੀ ਖੇਤੀ ਹੋ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਪੰਜਾਬ ਹੋਰ ਰਾਜਾਂ ਤੋਂ ਖੁੰਬ ਲੈ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਖੁੰਭ ਦੀ ਖਪਤ ਕਾਫੀ ਹੈ।

ਉਨ੍ਹਾਂ ਨੇ ਕਿਹਾ ਕਿ ਇਹ ਇੱਕ ਸਹਾਇਕ ਧੰਦਾ ਹੈ, ਜਿਸ ਨੂੰ ਕਿਸਾਨ ਇੱਕ ਛੋਟੇ ਜਿਹੇ ਕਮਰੇ ਤੋਂ ਸ਼ੁਰੂ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 30 ਤੋਂ 40 ਹਜ਼ਾਰ ਵਿੱਚ ਪ੍ਰੋਜੈਕਟ ਸ਼ੁਰੂ ਕੀਤਾ ਜਾ ਸਕਦਾ ਹੈ, ਜਿਸ ਨਾਲ ਕਿਸਾਨ ਅਸਾਨੀ ਨਾਲ ਪ੍ਰਤੀ ਕਿਲੋ 50 ਰੁਪਏ ਦੀ ਬਚਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਖੁੰਬ ਦੀ ਖੇਤੀ ਦਾ ਕਾਫੀ ਰੁਝਾਨ ਵਧ ਰਿਹਾ ਹੈ। ਉਧਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਖੁੰਬ ਦੀ ਖੇਤੀ ਸਿੱਖਣ ਨਾਲ ਆਏ ਨੌਜਵਾਨਾਂ ਨੇ ਕਿਹਾ ਕਿ ਮਸ਼ਰੂਮ ਦੀ ਖੇਤੀ ਇੱਕ ਚੰਗਾ ਸਹਾਇਕ ਧੰਦਾ ਹੈ, ਜਿਸ ਨਾਲ ਘੱਟ ਨਿਵੇਸ਼ ਵਿੱਚ ਕਾਫੀ ਆਮਦਨ ਪ੍ਰਾਪਤ ਹੋ ਸਕਦੀ ਹੈ।

ਇਹ ਵੀ ਪੜ੍ਹੋ : Sukhpal Khaira News: ਸੁਖਪਾਲ ਖਹਿਰਾ ਦੇ ਖਿਲਾਫ ਜਾਂਚ ਕੀਤੀ ਜਾਵੇਗੀ ਤੇਜ਼, ਈਡੀ ਦੀ ਰਿਪੋਰਟ ਨੂੰ ਆਧਾਰ ਵਜੋਂ ਵਰਤਣ ਦੀ ਤਿਆਰੀ

ਖੁੰਬ ਖੋਜ ਕੇਂਦਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਡਾਕਟਰ ਸ਼ਿਵਾਨੀ ਨੇ ਕਿਹਾ ਕਿ ਖੁੰਬ ਖਾਣ ਲਈ ਵੀ ਕਾਫੀ ਲਾਹੇਵੰਦ ਹੈ। ਇਸ ਨਾਲ ਕਈ ਉਤਪਾਦਨ ਬਣ ਸਕਦੇ ਹਨ। ਇਸ ਤੋਂ ਇਲਾਵਾ ਖੁੰਬ ਵਿੱਚ ਵਿਟਾਮਿਨ ਡੀ ਦੇ ਨਾਲ ਪ੍ਰੋਟੀਨ ਅਤੇ ਕੈਲਸ਼ੀਅਮ ਵੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਕੈਂਸਰ ਨੂੰ ਵੀ ਮਾਤ ਦੇਣ ਲਈ ਕਾਫੀ ਲਾਭਦਾਇਕ ਹੈ। ਨੌਜਵਾਨ ਕਿਸਾਨਾਂ ਨੇ ਕਿਹਾ ਕਿ ਪੰਜਾਬ ਖੇਤੀਬਾੜਈ ਯੂਨੀਵਰਸਿਟੀ ਵਿੱਚ ਖੁੰਬ ਦੀ ਖੇਤੀ ਬਿਲਕੁਲ ਮੁਫਤ ਵਿੱਚ ਸਿਖਾਈ ਜਾਂਦੀ ਹੈ। 5 ਦਿਨ ਦੇ ਟ੍ਰੇਨਿੰਗ ਕੈਂਪ ਆਸਾਨੀ ਨਾਲ ਕਿਸਾਨ ਇਸ ਨੂੰ ਲਗਾਉਣਾ ਸਿਖ ਜਾਂਦੇ ਹਨ।

ਇਹ ਵੀ ਪੜ੍ਹੋ : Punjab News: ਅੰਤਰ-ਰਾਜੀ ਨਸ਼ੀਲੇ ਪਦਾਰਥਾਂ ਦੇ ਨੈਟਵਰਕ ਨੂੰ ਵੱਡਾ ਝਟਕਾ! 4.94 ਕਰੋੜ ਰੁਪਏ ਦੇ ਨਾਲ ਇੱਕ ਨਸ਼ਾ ਤਸਕਰ ਕਾਬੂ

ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

Trending news