Farmers Protest in Chandigarh Today: ਇਸ ਦੌਰਾਨ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਪਛਾਣ ਪੱਤਰ ਜਿਵੇਂ ਆਧਾਰ ਕਾਰਡ ਆਦਿ ਦਸਤਾਵੇਜ਼ ਆਪਣੇ ਨਾਲ ਰੱਖਣ।
Trending Photos
Farmers Protest in Chandigarh Today: ਪੰਜਾਬ ਵਿੱਚ ਹੜ੍ਹ ਤੋਂ ਹੋਏ ਹੋਏ ਜਾਨੀ ਮਾਲੀ ਨੁਕਸਾਨ ਲਈ ਮੁਆਵਜ਼ਾ ਅਤੇ ਹੋਰ ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੀਆਂ ਕੁੱਲ 16 ਕਿਸਾਨ ਜੱਥੇਬੰਦੀਆਂ ਵੱਲੋਂ ਮੰਗਲਵਾਰ ਨੂੰ ਚੰਡੀਗੜ੍ਹ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਦੌਰਾਨ ਕਿਸਾਨਾਂ ਵੱਲੋਂ ਐਲਾਨ ਵੀ ਕੀਤਾ ਗਿਆ ਹੈ ਕਿ ਪੁਲਿਸ ਵੱਲੋਂ ਉਨ੍ਹਾਂ ਨੂੰ ਜਿੱਥੇ ਵੀ ਰੋਕਿਆ ਜਾਵੇਗਾ ਉਹ ਉੱਥੇ ਧਰਨੇ ’ਤੇ ਬੈਠ ਜਾਣਗੇ।
ਦੱਸ ਦਈਏ ਕਿ ਚੰਡੀਗੜ੍ਹ ਵਿੱਚ ਧਾਰਾ-144 ਪਹਿਲਾਂ ਤੋਂ ਹੀ ਲਾਗੂ ਹੈ, ਜਿਸ ਦੇ ਕਰਕੇ ਸ਼ਹਿਰ ਵਿੱਚ ਕਿਤੇ ਵੀ 5 ਜਾਂ 5 ਤੋਂ ਵੱਧ ਲਕਾਂ ਦੇ ਇਕੱਠੇ ਹੋਣ 'ਤੇ ਮਨਾਹੀ ਹੈ। ਅਜਿਹੇ 'ਚ ਕਿਸਾਨਾਂ ਨੂੰ ਰੋਕਣ ਲਈ ਪੁਲਿਸ -ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਟ੍ਰਾਈਸਿਟੀ ਨਾਲ ਜੋੜਨ ਵਾਲੇ 27 ਪੁਆਇੰਟਾਂ ’ਤੇ ਤਕਰੀਬਨ 4200 ਦੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਮਿਲੀ ਜਾਣਕਾਰੀ ਦੇ ਮੁਤਾਬਕ ਜਦੋਂ ਸਾਰੇ ਪੁਆਇੰਟ ਸੀਲ ਕਰ ਦਿੱਤੇ ਜਾਣਗੇ ਤਾਂ ਆਮ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਕਰਕੇ ਲੋਕਾਂ ਨੂੰ ਵੀ ਮੌਕੇ 'ਤੇ ਹੀ ਸਥਿਤੀ ਮੁਤਾਬਕ ਆਉਣ-ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਪੰਜਾਬ ਅਤੇ ਹਰਿਆਣਾ ਸਰਕਾਰ ਨਾਲ ਗੱਲਬਾਤ ਵੀ ਕੀਤੀ ਗਈ ਹੈ ਕਿ ਉਨ੍ਹਾਂ ਦੀ ਪੁਲਿਸ ਉਨ੍ਹਾਂ ਦੇ ਹੀ ਇਲਾਕੇ 'ਚ ਕਿਸਾਨਾਂ ਨੂੰ ਰੋਕੇ ਤਾਂ ਤੋਂ ਉਹ ਚੰਡੀਗੜ੍ਹ ਵੱਲ ਨੂੰ ਨਾ ਆ ਸਕਣ।
ਇਸ ਦੌਰਾਨ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਰੋਕਣ ਲਈ ਮੰਗਲਵਾਰ ਨੂੰ ਟਰੈਕਟਰ-ਟਰਾਲੀਆਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ ਅਤੇ ਇਸਦੇ ਤਹਿਤ ਹਰ ਥਾਣਾ ਇੰਚਾਰਜ ਨੂੰ ਜ਼ੁਬਾਨੀ ਤੌਰ 'ਤੇ 6 ਟਿੱਪਰ ਲਿਆਉਣ ਲਈ ਕਿਹਾ ਗਿਆ ਸੀ।
ਆਪਣਾ ਆਈਕਾਰਡ ਆਪਣੇ ਨਾਲ ਜਰੂਰ ਰੱਖੋ
ਅੱਜ ਦੇ ਇਸ ਪ੍ਰਦਰਸ਼ਨ ਨੂੰ ਦੇਖਦਿਆਂ ਜ਼ੀਰਕਪੁਰ-ਚੰਡੀਗੜ੍ਹ, ਨਿਊ ਚੰਡੀਗੜ੍ਹ-ਚੰਡੀਗੜ੍ਹ ਐਂਟਰੀ ਪੁਆਇੰਟ, ਫੇਜ਼-6 ਮੋਹਾਲੀ ਤੋਂ ਚੰਡੀਗੜ੍ਹ ਸੈਕਟਰ-39 ਜੀਰੀ ਮੰਡੀ ਮੁੱਖ ਮਾਰਗ ਵਰਗੇ ਕਈ ਪੁਆਇੰਟਾਂ 'ਤੇ ਪਹਿਲਾਂ ਹੀ ਪੁਲਿਸ ਬਲ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਮੰਗਲਵਾਰ ਤੜਕੇ ਸਵੇਰੇ ਤੋਂ ਹੀ ਪੁਲਿਸ ਬਲ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ ਵਿਖੇ ਤਾਇਨਾਤ ਹਨ ਅਤੇ ਲੋਕਾਂ ਨੂੰ ਅਜਿਹੇ ਰੂਟਾਂ ਦੀ ਵਰਤੋਂ ਕਰਨ ਦੀ ਪੀਲ ਕੀਤੀ ਜਾਂਦੀ ਹੈ ਜਿੱਥੇ ਘੱਟ ਆਵਾਜਾਈ ਹੋਵੇ। ਇਸ ਦੌਰਾਨ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣਾ ਪਛਾਣ ਪੱਤਰ ਜਿਵੇਂ ਆਧਾਰ ਕਾਰਡ ਆਦਿ ਦਸਤਾਵੇਜ਼ ਆਪਣੇ ਨਾਲ ਰੱਖਣ। (Farmers Protest in Chandigarh Today)
ਇਹ ਵੀ ਪੜ੍ਹੋ: Farmers Protest Today Live Updates: ਅੱਜ ਚੰਡੀਗੜ੍ਹ ਵੱਲ ਕੂਚ ਕਰਨਗੇ ਕਿਸਾਨ, ਮੁਹਾਲੀ 'ਚ ਭਾਰੀ ਪੁਲਿਸ ਬਲ ਤਾਇਨਾਤ