Crime News: 62 ਸਾਲਾਂ ਬਜ਼ੁਰਗ ਨੇ ਨਾਬਾਲਿਗ ਕੁੜੀ ਨਾਲ ਕੀਤੀ ਜ਼ਬਰਦਸਤੀ
Advertisement
Article Detail0/zeephh/zeephh1749569

Crime News: 62 ਸਾਲਾਂ ਬਜ਼ੁਰਗ ਨੇ ਨਾਬਾਲਿਗ ਕੁੜੀ ਨਾਲ ਕੀਤੀ ਜ਼ਬਰਦਸਤੀ

Crime News: ਬਟਾਲਾ ਦੇ ਇੱਕ ਪਿੰਡ ਵਿੱਚ ਸ਼ਰਮਸ਼ਾਰ ਕਰਨ ਵਾਲੀ ਘਟਨਾ ਵਾਪਰੀ ਜਿਥੇ ਇੱਕ 62 ਸਾਲਾਂ ਬਜ਼ੁਰਗ ਨੇ 15 ਸਾਲਾ ਨਾਬਾਲਿਗਾ ਨਾਲ ਜ਼ਬਰਦਸਤੀ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ ਕਾਰਵਾਈ ਆਰੰਭ ਦਿੱਤੀ ਹੈ।

Crime News: 62 ਸਾਲਾਂ ਬਜ਼ੁਰਗ ਨੇ ਨਾਬਾਲਿਗ ਕੁੜੀ ਨਾਲ ਕੀਤੀ ਜ਼ਬਰਦਸਤੀ

Crime News: ਬਟਾਲਾ ਦੇ ਨਜ਼ਦੀਕੀ ਪਿੰਡ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਆਈ ਸਾਹਮਣੇ। ਪਿੰਡ ਵਿੱਚ 15 ਸਾਲਾਂ ਨਾਬਾਲਗ ਲੜਕੀ ਨਾਲ ਪਿੰਡ ਦੇ ਹੀ ਰਹਿਣ ਵਾਲੇ 62 ਸਾਲਾਂ ਵਿਅਕਤੀ ਨੇ ਜ਼ਬਰਦਸਤੀ ਕੀਤੀ। ਇਤਲਾਹ ਮਿਲਦੇ ਹੀ ਪੁਲਿਸ ਨੇ ਆਈ ਪੀ ਸੀ ਦੀ ਧਾਰਾ 376 ,511 ਤਹਿਤ ਕੇਸ ਦਰਜ ਕਰਦੇ ਹੋਏ ਅਗਲੀ ਤਫਤੀਸ਼ ਕੀਤੀ ਸ਼ੁਰੂ। ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੀੜਤ ਲੜਕੀ ਅਤੇ ਉਸਦੀ ਮਾਤਾ ਅਤੇ ਪਿੰਡ ਵਾਸੀਆਂ ਨੇ ਘਟਨਾ ਬਾਰੇ ਕਿਹਾ ਕਿ ਪੀੜਤ ਲੜਕੀ ਦੀ ਮਾਤਾ ਆਂਗਣਵਾੜੀ ਵਰਕਰ ਹੈ ਅਤੇ ਪਿਤਾ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ। ਘਟਨਾ ਉਸ ਵੇਲੇ ਵਾਪਰੀ ਜਦੋਂ ਮਾਤਾ ਅਤੇ ਪਿਤਾ ਆਪਣੇ ਕੰਮ ਉਤੇ ਗਏ ਹੋਏ ਸਨ ਅਤੇ ਪੀੜਤ ਲੜਕੀ ਘਰ ਵਿੱਚ ਇਕੱਲੀ ਸੀ। ਉਸ ਵੇਲੇ ਮੁਲਜ਼ਮ ਜੋਗਿੰਦਰ ਪਾਲ ਜੋ ਪਿੰਡ ਵਿੱਚ ਰਾਸ਼ਨ ਡਿਪੂ ਚਲਾਉਂਦਾ ਹੈ ਉਹ ਉਨ੍ਹਾਂ ਦੇ ਘਰ ਆਇਆ ਤੇ ਉਸਨੇ ਘਰੇ ਬੇਟੀ ਨੂੰ ਇਕੱਲੇ ਦੇਖਦੇ ਹੋਏ ਉਸਨੂੰ ਕਮਰੇ ਵਿੱਚ ਲਿਜਾ ਕੇ ਜ਼ਬਰਦਸਤੀ ਕੀਤੀ ਅਤੇ ਜਾਣ ਲੱਗੇ ਉਸਨੇ ਬੇਟੀ ਨੂੰ ਲਾਲਚ ਵੀ ਦਿੰਦੇ ਹੋਏ ਕਿਸੇ ਨੂੰ ਨਾ ਦੱਸਣ ਦੀ ਗੱਲ ਕਹਿੰਦੇ ਹੋਏ ਵਾਪਸ ਚਲਾ ਗਿਆ।

ਜਦੋਂ ਉਨ੍ਹਾਂ ਦੀ ਛੋਟੀ ਬੇਟੀ ਘਰੇ ਆਈ ਤਾਂ ਉਸਨੇ ਪੀੜਤ ਬੇਟੀ ਨੂੰ ਰੋਂਦੇ ਹੋਏ ਦੇਖਿਆ ਤਾਂ ਜਦੋਂ ਮਾਤਾ ਵਾਪਸ ਘਰ ਆਈ ਤਾਂ ਬੇਟੀ ਨੇ ਰੋਂਦੇ ਹੋਏ ਸਾਰੀ ਘਟਨਾ ਬਾਰੇ ਦੱਸਿਆ ਤਾਂ ਪਰਿਵਾਰ ਨੇ ਉਸੇ ਸਮੇਂ 112 ਉਤੇ ਕਾਲ ਕਰਦੇ ਹੋਏ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਵੱਲੋਂ ਬਿਆਨ ਦਰਜ ਕਰਦੇ ਹੋਏ ਉਕਤ ਮੁਲਜ਼ਮ ਉਤੇ 376 ਧਾਰਾ ਤਹਿਤ ਕੇਸ ਦਰਜ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਸਬੰਧੀ ਸੂਚੀ ਜਾਰੀ ਹੋਣ 'ਤੇ ਤਹਿਸੀਲਾਂ ਵਿੱਚ ਮਚਿਆ ਹੜਕੰਪ

ਪੀੜਤ ਪਰਿਵਰਾ ਨੇ ਕਿਹਾ ਕਿ ਮੁਲਜ਼ਮ ਫ਼ਰਾਰ ਚੱਲ ਰਿਹਾ ਹੈ ਉਸ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ ਤਾਂਕਿ ਪਿੰਡ ਦੀ ਕਿਸੇ ਹੋਰ ਬੇਟੀ ਨਾਲ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ। ਉਥੇ ਹੀ ਇਸ ਕੇਸ ਦੀ ਜਾਂਚ ਕਰ ਰਹੇ ਥਾਣੇ ਐਸਐਚਓ ਹਰਪਾਲ ਸਿੰਘ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਆਈ ਪੀ ਸੀ ਦੀ ਧਾਰਾ 376 ਅਤੇ 511 ਤਹਿਤ ਕੇਸ ਦਰਜ ਕੀਤਾ ਜਾ ਚੁੱਕਾ ਹੈ। ਮੁਲਜ਼ਮ ਫਰਾਰ ਹੈ ਤੇ ਉਸਨੂੰ ਕਾਬੂ ਕਰਨ ਲਈ ਵੱਖ ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Miss Pooja News: 'ਅਲਵਿਦਾ' ... ਮਿਸ ਪੂਜਾ ਨੇ ਪੋਸਟ ਸ਼ੇਅਰ ਕਰ ਕੀਤਾ ਸੋਸ਼ਲ ਮੀਡੀਆ ਛੱਡਣ ਦਾ ਐਲਾਨ

ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news