Batala News: ਪੁੱਤ ਦੀ ਮੌਤ ਪਿਛੋਂ ਇਨਸਾਫ਼ ਲਈ ਦਰ-ਦਰ ਠੋਕਰਾਂ ਖਾ ਰਹੀ ਵਿਧਵਾ ਔਰਤ
Advertisement
Article Detail0/zeephh/zeephh1836692

Batala News: ਪੁੱਤ ਦੀ ਮੌਤ ਪਿਛੋਂ ਇਨਸਾਫ਼ ਲਈ ਦਰ-ਦਰ ਠੋਕਰਾਂ ਖਾ ਰਹੀ ਵਿਧਵਾ ਔਰਤ

Batala News: ਬਟਾਲਾ ਦੇ ਨਜ਼ਦੀਕੀ ਪਿੰਡ ਵਿੱਚ ਇੱਕ ਔਰਤ ਨੇ ਪੁੱਤਰ ਦੀ ਮੌਤ ਪਿੱਛੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਤੇ ਪੁਲਿਸ ਦੀ ਕਾਰਗੁਜ਼ਾਰੀ ਉਤੇ ਸਵਾਲ ਖੜ੍ਹੇ ਕੀਤੇ ਹਨ।

 Batala News: ਪੁੱਤ ਦੀ ਮੌਤ ਪਿਛੋਂ ਇਨਸਾਫ਼ ਲਈ ਦਰ-ਦਰ ਠੋਕਰਾਂ ਖਾ ਰਹੀ ਵਿਧਵਾ ਔਰਤ

Batala News:  ਪੁਲਿਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਹਮੇਸ਼ਾ ਹੀ ਸਵਾਲਾਂ ਦੇ ਘੇਰੇ ਵਿੱਚ ਖੜ੍ਹੀ ਨਜ਼ਰ ਆਉਂਦੀ ਹੈ। ਅਜਿਹਾ ਹੀ ਮਾਮਲਾ ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਕੀੜੀ ਅਫਗਾਨਾ ਤੋਂ ਸਾਹਮਣੇ ਆਇਆ ਹੈ ਜਿਥੇ ਵਿਧਵਾ ਔਰਤ ਦੀ ਧੀ ਨੂੰ ਪਿੰਡ  ਵਿੱਚ ਰਹਿਣ ਵਾਲੇ ਧਨਾਢ ਦਾ ਡਰਾਈਵਰ ਵਰਗਲਾ ਕੇ ਲੈ ਗਿਆ ਸੀ।

ਵਿਧਵਾ ਔਰਤ ਮਨਜੀਤ ਕੌਰ ਦਾ ਬੇਟਾ ਇਸ ਮਸਲੇ ਵਿੱਚ ਇਨਸਾਫ ਲਈ ਪੁਲਿਸ ਅੱਗੇ ਗੁਹਾਰ ਲਗਾਉਂਦਾ ਰਿਹਾ ਪਰ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ। ਇਸ ਤੋਂ ਦੁਖੀ ਹੋ ਕੇ ਵਿਧਵਾ ਔਰਤ ਦੇ ਲੜਕੇ ਜਸਵਿੰਦਰ ਸਿੰਘ ਨੇ ਦੋ ਮਹੀਨੇ ਪਹਿਲਾਂ ਆਤਮਹੱਤਿਆ ਕਰ ਲਈ ਸੀ ਪਰ ਆਤਮਹੱਤਿਆ ਤੋਂ ਪਹਿਲਾਂ ਇੱਕ ਵੀਡੀਓ ਰਿਕਾਰਡ ਕਰਕੇ ਉਸ ਨੇ ਮੁਲਜ਼ਮਾਂ ਦੇ ਨਾਮ ਨਸ਼ਰ ਕਰ ਦਿੱਤੇ ਸਨ। ਉਸ ਵੀਡੀਓ ਦੇ ਆਧਾਰ ਉਤੇ ਪੁਲਿਸ ਨੇ ਤਿੰਨ ਲੋਕਾਂ ਉਤੇ ਧਾਰਾ 306 ਦੇ ਤਹਿਤ ਕੇਸ ਵੀ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਡਰਾਈਵਰ ਬਿਕਰਮ ਸਿੰਘ ਨੂੰ ਤਾਂ ਕਾਬੂ ਕਰ ਲਿਆ ਸੀ ਪਰ ਸੰਦੀਪ ਤੇ ਜੋਗਿੰਦਰ ਸਿੰਘ ਨੂੰ ਨਹੀਂ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਉਹ ਸ਼ਰੇਆਮ ਪਿੰਡ ਅੰਦਰ ਘੁੰਮ ਰਹੇ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕੇ ਵਾਰ-ਵਾਰ ਪੁਲਿਸ ਨੂੰ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਉਕਤ ਮੁਲਜ਼ਮ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਮਨਜੀਤ ਕੌਰ ਤੇ ਭਰਾ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਰਹਿਣ ਵਾਲੇ ਧਨਾਢ ਸੰਦੀਪ ਸਿੰਘ ਤੇ ਜੋਗਿੰਦਰ ਸਿੰਘ ਜੋ ਰਿਸ਼ਤੇ ਵਿੱਚ ਬਾਪ ਬੇਟਾ ਹਨ ਉਨ੍ਹਾਂ ਕੋਲ ਡਰਾਈਵਰ ਵਜੋਂ ਕੰਮ ਕਰਦੇ ਬਿਕਰਮ ਸਿੰਘ ਉਨ੍ਹਾਂ ਦੀ ਲੜਕੀ ਨੂੰ ਵਰਗਲਾ ਕੇ ਲੈ ਗਿਆ ਸੀ ਤੇ ਕੋਰਟ ਮੈਰਿਜ ਕਰਵਾ ਲਈ ਸੀ।

ਇਸ ਮਾਮਲੇ ਵਿੱਚ ਉਨ੍ਹਾਂ ਦਾ ਪੁੱਤਰ ਜਸਵਿੰਦਰ ਸਿੰਘ ਵਾਰ-ਵਾਰ ਪੁਲਿਸ ਦੇ ਕੋਲ ਇਨਸਾਫ ਲਈ ਗਿਆ ਪਰ ਕੋਈ ਸੁਣਵਾਈ ਨਹੀਂ ਹੋਈ, ਜਿਸ ਤੋਂ ਦੁਖੀ ਹੋਕੇ ਆਤਮਹੱਤਿਆ ਕਰ ਲਈ ਸੀ ਪਰ ਖੁਦਕੁਸ਼ਈ ਕਰਨ ਤੋਂ ਪਹਿਲਾਂ ਉਸਨੇ ਵੀਡੀਓ ਬਣਾ ਕੇ ਸਭ ਕੁਝ ਦੱਸ ਦਿੱਤਾ ਸੀ। ਪੁਲਿਸ ਨੇ ਬਿਕਰਮ ਸਿੰਘ, ਸੰਦੀਪ ਸਿੰਘ ਅਤੇ ਜੋਗਿੰਦਰ ਸਿੰਘ ਉਤੇ ਮਾਮਲਾ ਦਰਜ ਕਰ ਲਿਆ ਸੀ ਪਰ ਮੁਲਜ਼ਮ ਵਿਚੋਂ ਸਿਰਫ ਬਿਕਰਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਦਕਿ ਸੰਦੀਪ ਅਤੇ ਉਸਦਾ ਪਿਤਾ ਜੋਗਿੰਦਰ ਸਿੰਘ ਅਜੇ ਵੀ ਪਿੰਡ ਵਿਚ ਸ਼ਰੇਆਮ ਘੁੰਮ ਰਹੇ ਹਨ ਤੇ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ।

ਦੂਜੀ ਧਿਰ ਨੇ ਦੋਸ਼ ਨਕਾਰੇ

ਉਥੇ ਹੀ ਸੰਦੀਪ ਸਿੰਘ ਅਤੇ ਜੋਗਿੰਦਰ ਸਿੰਘ ਨੇ ਵੀ ਕੈਮਰੇ ਸਾਹਮਣੇ ਆਪਣੇ ਆਪ ਨੂੰ ਨਿਰਦੋਸ਼ ਦੱਸਦੇ ਹੋਏ ਕਿਹਾ ਕਿ ਬਿਕਰਮ ਸਿੰਘ ਉਨ੍ਹਾਂ ਦਾ ਡਰਾਈਵਰ ਜ਼ਰੂਰ ਸੀ ਪਰ ਆਪਣੀ ਡਿਊਟੀ ਤੋਂ ਬਾਅਦ ਉਹ ਆਪਣੀ ਜ਼ਿੰਦਗੀ ਵਿੱਚ ਕੀ ਕੁਝ ਕਰਦਾ ਸੀ ਉਸ ਬਾਰੇ ਉਨ੍ਹਾਂ ਨੂੰ ਕੁਝ ਪਤਾ ਨਹੀਂ ਸੀ ਬਲਕਿ ਜਸਵਿੰਦਰ ਸਿੰਘ ਦੇ ਘਰ ਉਸਦਾ ਬਹੁਤ ਆਉਣ ਜਾਣ ਸੀ ਜਿਸ ਬਾਰੇ ਜਸਵਿੰਦਰ ਸਿੰਘ ਨੂੰ ਵੀ ਪਤਾ ਸੀ ਜਦੋਂ ਬਿਕਰਮ ਉਸਦੀ ਭੈਣ ਨੂੰ ਵਰਗਲਾ ਕੇ ਲੈ ਗਿਆ ਤਾਂ ਅਸੀਂ ਖੁਦ ਜਸਵਿੰਦਰ ਸਿੰਘ ਦੇ ਨਾਲ ਖੜ੍ਹੇ ਹੋ ਕੇ ਉਸਦੀ ਭੈਣ ਨੂੰ ਲੱਭਣ ਵਿੱਚ ਮਦਦ ਕੀਤੀ ਸੀ ਪਰ ਉਨ੍ਹਾਂ ਨਾਲ ਸਿਆਸਤ ਕੀਤੀ ਗਈ ਅਤੇ ਜਸਵਿੰਦਰ ਸਿੰਘ ਨੇ ਜਦੋਂ ਆਤਮ ਹੱਤਿਆ ਕੀਤੀ ਤਾਂ ਉਸ ਕੇਸ ਵਿਚ ਉਨ੍ਹਾਂ ਨੂੰ ਜਾਣਬੁਝ ਕੇ ਫਸਾ ਦਿੱਤਾ। ਹੁਣ ਪੁਲਿਸ ਨੇ ਵੀ ਉਸ ਕੇਸ ਵਿਚ ਉਨ੍ਹਾਂ ਨੂੰ ਤਫਤੀਸ਼ ਵਿਚ ਰੱਖਿਆ ਹੋਇਆ ਹੈ।

ਪੁਲਿਸ ਦੀ ਜਾਂਚ ਜਾਰੀ

ਉਥੇ ਹੀ ਸਬੰਧਤ ਪੁਲਿਸ ਚੌਂਕੀ ਹਰਚੋਵਾਲ ਦੇ ਏਐਸਆਈ ਤਜਿੰਦਰ ਸਿੰਘ ਨੇ ਇਸ ਮਾਮਲੇ ਨੂੰ ਲੈਕੇ ਦੱਸਿਆ ਕਿ ਮ੍ਰਿਤਕ ਜਸਵਿੰਦਰ ਸਿੰਘ ਦੀ ਭੈਣ ਤੇ ਬਿਕਰਮ ਸਿੰਘ ਬਾਲਿਗ ਸਨ ਤੇ ਉਨ੍ਹਾਂ ਦੋਵਾਂ ਨੇ ਕੋਰਟ ਮੈਰਿਜ ਕਰਵਾ ਲਈ ਪਰ ਉਸ ਮਾਮਲੇ ਵਿਚ ਜਸਵਿੰਦਰ ਸਿੰਘ ਜੋ ਉਕਤ ਲੜਕੀ ਦਾ ਭਰਾ ਸੀ ਉਸ ਨੇ ਆਤਮ ਹੱਤਿਆ ਕਰ ਲਈ ਜਿਸ ਕੇਸ ਵਿੱਚ ਮ੍ਰਿਤਕ ਦੀ ਮਾਤਾ ਮਨਜੀਤ ਕੌਰ ਦੇ ਬਿਆਨ ਦੇ ਆਧਾਰ ਉਤੇ ਤਿੰਨ ਲੋਕਾਂ ਖਿਲਾਫ ਬਿਕਰਮ ਸਿੰਘ, ਸੰਦੀਪ ਸਿੰਘ ਅਤੇ ਜੋਗਿੰਦਰ ਸਿੰਘ ਖਿਲਾਫ 306 ਧਾਰਾ ਤਹਿਤ ਕੇਸ ਦਰਜ ਕਰਦੇ ਹੋਏ ਬਿਕਰਮ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਪਰ ਸੰਦੀਪ ਸਿੰਘ ਅਤੇ ਜੋਗਿੰਦਰ ਸਿੰਘ ਤਫਤੀਸ਼ ਅਧੀਨ ਰੱਖਿਆ ਹੋਇਆ ਹੈ। ਤਫਤੀਸ਼ ਅਨੁਸਾਰ ਜੋ ਸਾਹਮਣੇ ਆਏਗਾ ਉਸ ਮੁਤਾਬਿਕ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : Farmers Protest Today Live Updates: ਕਿਸਾਨਾਂ ਨੇ ਲੌਂਗੋਵਾਲ 'ਚ ਲਗਾਇਆ ਪੱਕਾ ਧਰਨਾ, ਚੰਡੀਗੜ੍ਹ ਵੱਲ ਕੂਚ ਕਰਨ ਦਾ ਵੀ ਦਿੱਤਾ ਹੋਇਆ ਹੈ ਧਰਨਾ

ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ

Trending news