Faridkot Jail Clash News: ਕੇਂਦਰੀ ਮਾਡਰਨ ਜੇਲ੍ਹ 'ਚ ਹਵਾਲਾਤੀ ਤੇ ਕੈਦੀ ਆਪਸ 'ਚ ਭਿੜੇ; ਇੱਕ ਗੰਭੀਰ ਜ਼ਖ਼ਮੀ
Advertisement
Article Detail0/zeephh/zeephh1888717

Faridkot Jail Clash News: ਕੇਂਦਰੀ ਮਾਡਰਨ ਜੇਲ੍ਹ 'ਚ ਹਵਾਲਾਤੀ ਤੇ ਕੈਦੀ ਆਪਸ 'ਚ ਭਿੜੇ; ਇੱਕ ਗੰਭੀਰ ਜ਼ਖ਼ਮੀ

Faridkot Jail Clash News: ਫ਼ਰੀਦਕੋਟ ਵਿੱਚ ਸਥਿਤ ਕੇਂਦਰੀ ਮਾਡਰਨ ਜੇਲ੍ਹ ਵਿੱਚ ਹਵਾਲਾਤੀ ਤੇ ਕੈਦੀ ਆਪਸ ਵਿੱਚ ਭਿੜ ਗਏ। ਇਸ ਝੜਪ ਵਿੱਚ ਇੱਕ ਕੈਦੀ ਗੰਭੀਰ ਜ਼ਖ਼ਮੀ ਹੋ ਗਿਆ ਹੈ।

Faridkot Jail Clash News: ਕੇਂਦਰੀ ਮਾਡਰਨ ਜੇਲ੍ਹ 'ਚ ਹਵਾਲਾਤੀ ਤੇ ਕੈਦੀ ਆਪਸ 'ਚ ਭਿੜੇ; ਇੱਕ ਗੰਭੀਰ ਜ਼ਖ਼ਮੀ

Faridkot Jail Clash News:  ਫ਼ਰੀਦਕੋਟ ਵਿੱਚ ਸਥਿਤ ਕੇਂਦਰੀ ਮਾਡਰਨ ਜੇਲ੍ਹ ਵਿੱਚ ਹਵਾਲਾਤੀ ਤੇ ਕੈਦੀ ਆਪਸ ਵਿੱਚ ਭਿੜ ਗਏ। ਇਸ ਝੜਪ ਵਿੱਚ ਐਨਡੀਪੀਐਸ ਐਕਟ ਵਿੱਚ ਸਜ਼ਾ ਕੱਟ ਰਹੇ ਇੱਕ ਕੈਦੀ ਦੇ ਸਿਰ ਉਪਰ ਗੰਭੀਰ ਸੱਟ ਵੱਜੀ ਹੈ। ਇਸ ਉਪਰੰਤ ਕੈਦੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੀ ਰਾਤ ਜੇਲ੍ਹ ਪ੍ਰਸ਼ਾਸਨ ਨੂੰ ਕੇਂਦਰੀ ਮਾਡਰਨ ਜੇਲ੍ਹ ਦੇ ਈ ਬਲਾਕ ਵਿੱਚ ਕੁਝ ਕੈਦੀਆਂ ਦੇ ਆਪਸ ਵਿੱਚ ਲੜਨ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਸਹਾਇਕ ਸੁਪਰਡੈਂਟ ਅਰਪਨਜੋਤ ਸਿੰਘ, ਹੈੱਡ ਵਾਰਡਰ ਨਛੱਤਰ ਸਿੰਘ ਅਤੇ ਡਿਊਟੀ 'ਤੇ ਤਾਇਨਾਤ ਗਾਰਡ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਕੁਝ ਕੈਦੀ ਆਪਸ ਵਿੱਚ ਲੜ ਰਹੇ ਸਨ।

ਪਤਾ ਲੱਗਿਆ ਕਿ ਐਨਡੀਪੀਐਸ ਐਕਟ ਤਹਿਤ ਜੇਲ੍ਹ ਵਿੱਚ ਬੰਦ ਜ਼ਿਲ੍ਹਾ ਬਠਿੰਡਾ ਵਾਸੀ ਹਵਾਲਾਤੀ ਲਵਪ੍ਰੀਤ ਸਿੰਘ ਉਰਫ ਮੁੰਦਰੀ ਪੁੱਤਰ ਕੁਲਦੀਪ ਸਿੰਘ, ਅਸਲਾ ਐਕਟ ਤਹਿਤ ਜੇਲ੍ਹ ਵਿੱਚ ਬੰਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵਾੜਾ ਕਿਸ਼ਨਪੁਰਾ ਵਾਸੀ ਹਵਾਲਾਤੀ ਬਲਜੀਤ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ ਹੈਰਿਨੋ ਵਾਸੀ ਹਵਾਲਾਤੀ ਪਵਨਦੀਪ ਸਿੰਘ ਉਰਫ ਪਵਨਾ ਪੁੱਤਰ ਹਰਪ੍ਰੀਤ ਸਿੰਘ ਤਿੰਨੋਂ ਮਿਲ ਕੇ ਐਨਡੀਪੀਸੀਐਸ ਐਕਟ ਤਹਿਤ ਜੇਲ ਵਿੱਚ 10 ਸਾਲ ਦੀ ਸਜ਼ਾ ਕੱਟ ਰਹੇ ਮੋਗਾ ਵਾਸੀ ਕੈਦੀ ਰਾਜਵਿੰਦਰ ਸਿੰਘ ਉਰਫ ਰਾਜਾ ਪੁੱਤਰ ਬਿੰਦਰ ਸਿੰਘ ਨਾਲ ਝਗੜਾ ਕਰ ਰਹੇ ਹਨ।

ਇਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਸਾਰਿਆਂ ਨੂੰ ਲੜਨ ਤੋਂ ਰੋਕਿਆ ਪਰ ਇਸ ਦੌਰਾਨ ਰਾਜਵਿੰਦਰ ਸਿੰਘ ਦੇ ਸਿਰ 'ਤੇ ਸੱਟ ਲੱਗ ਗਈ। ਜਿਸ ਕਾਰਨ ਜੇਲ੍ਹ ਮੈਡੀਕਲ ਅਫਸਰ ਦੀ ਰਾਏ ਅਨੁਸਾਰ ਉਸ ਨੂੰ ਤੁਰੰਤ ਸਥਾਨਕ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ।

ਇਹ ਵੀ ਪੜ੍ਹੋ : Amit Shah Punjab Visit Today LIVE Updates: ਉੱਤਰੀ ਖੇਤਰੀ ਕੌਂਸਲ ਦੀ ਮੀਟਿੰਗ ਵਿੱਚ CM ਭਗਵੰਤ ਮਾਨ ਨੇ ਹਰਿਆਣਾ-ਰਾਜਸਥਾਨ ਨੂੰ ਪਾਈ ਝਾੜ

ਜੇਲ੍ਹ ਅਧਿਕਾਰੀਆਂ ਅਨੁਸਾਰ ਉਕਤ ਕੈਦੀਆਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਲੜਾਈ ਹੋ ਗਈ ਅਤੇ ਲੜਾਈ ਇੰਨੀ ਵੱਧ ਗਈ ਕਿ ਹੱਥੋਪਾਈ ਤੱਕ ਪਹੁੰਚ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਹੁਣ ਜੇਕਰ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਪਤਾ ਲੱਗੇਗਾ ਕਿ ਉਹ ਕਿਸ ਗੱਲ ਨੂੰ ਲੈ ਕੇ ਲੜਦੇ ਸਨ।

ਇਹ ਵੀ ਪੜ੍ਹੋ : Arsh Dalla News: ਅਰਸ਼ ਡੱਲਾ ਨੂੰ ਲੈ ਕੇ NIA ਦਾ ਵੱਡਾ ਖੁਲਾਸਾ, ਕੈਨੇਡਾ ਤੋਂ ਚਲਾ ਰਿਹਾ ਸੀ ‘ਅੱਤਵਾਦੀ ਕੰਪਨੀ’

Trending news