Ludhiana News: ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ‘ਟ੍ਰੈਫਿਕ ਹਾਕਸ’ ਐਪ ਲਾਂਚ ਕਰਕੇ ਪੁਲਿਸ ਤੇ ਲੋਕਾਂ ਵਿਚਾਲੇ ਬਣੇ ਫ਼ਾਸਲੇ ਦੇ ਖ਼ਾਤਮਾ ਲਈ ਨਿਵੇਕਲੀ ਪਹਿਲੀ ਸ਼ੁਰੂ ਕੀਤੀ।
Trending Photos
Ludhiana News: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗਲਵਾਰ ਨੂੰ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ‘ਟ੍ਰੈਫਿਕ ਹਾਕਸ’ ਐਪ- ਇੱਕ ਮੋਬਾਈਲ ਐਪਲੀਕੇਸ਼ਨ ਲਾਂਚ ਕੀਤੀ। ਇਸ ਐਪ ਦਾ ਮਕਸਦ ਪੁਲਿਸ ਤੇ ਲੋਕਾਂ ਵਿਚਾਲੇ ਬਣੇ ਫ਼ਾਸਲਾ ਨੂੰ ਖ਼ਤਮ ਕਰਨਾ ਹੈ। ਟ੍ਰੈਫਿਕ ਸਬੰਧੀ ਸ਼ਿਕਾਇਤਾਂ ਤੇ ਉਨ੍ਹਾਂ ਦੇ ਨਿਪਟਾਰੇ ਲਈ ਇੱਕ ਸੁਖਾਲੇ ਢੰਗ ਨਾਲ ਵਰਤਣਯੋਗ ਮਾਡਿਊਲ ਪੇਸ਼ ਕਰਦੀ ਹੈ।
ਐਪ ਲਾਂਚ ਕਰਦੇ ਸਮੇਂ ਮੁੱਖ ਮੰਤਰੀ ਨੇ ਇਸ ਨੂੰ ਲੁਧਿਆਣਾ ਟ੍ਰੈਫਿਕ ਪੁਲਿਸ ਦੀ ਇੱਕ ਵੱਡੀ ਪਹਿਲ ਦੱਸਿਆ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਇਸ ਐਪ ਨੂੰ ਆਪਣੇ ਮੋਬਾਈਲ ਫ਼ੋਨ ’ਤੇ ਡਾਊਨਲੋਡ ਕਰਕੇ ਆਪਣੇ ਈਮੇਲ ਜਾਂ ਫ਼ੋਨ ਨੰਬਰ ਰਾਹੀਂ ਲਾਗਇਨ ਕਰ ਸਕਦਾ ਹੈ। ਸੀਐਮ ਨੇ ਕਿਹਾ ਕਿ ਉਪਭੋਗਤਾ ਆਪਣਾ ਨਾਮ, ਫੋਨ ਨੰਬਰ ਤੇ ਈਮੇਲ ਰਾਹੀਂ ਰਜਿਸਟਰ ਕਰ ਸਕਦਾ ਹੈ।
ਐਪ ਦੀਆਂ ਮੁੱਖ ਵਿਸ਼ੇਸ਼ਤਾਵਾਂ ਗਿਣਾਉਂਦਿਆ ਮੁੱਖ ਮੰਤਰੀ ਨੇ ਕਿਹਾ ਕਿ ਉਪਭੋਗਤਾ ਕਿਸੇ ਵੀ ਕਿਸਮ ਦੀ ਟ੍ਰੈਫਿਕ ਉਲੰਘਣਾ ਨਾਲ ਸਬੰਧਤ ਵੀਡੀਓ ਤੇ ਸਬੂਤ ਪ੍ਰਦਾਨ ਕਰਕੇ ਟ੍ਰੈਫਿਕ ਉਲੰਘਣਾ ਦੀ ਰਿਪੋਰਟ ਦਰਜ ਕਰਵਾ ਸਕਦਾ ਹੈ। ਉਨ੍ਹਾਂ ਕਿਹਾ ਕਿ ਐਪਲੀਕੇਸ਼ਨ ਵਿੱਚ ਖਿੱਚੀਆਂ ਗਈਆਂ ਤਸਵੀਰਾਂ ਮੁਤਾਬਕ ਉਪਭੋਗਤਾ ਦੇ ਜੀਪੀਐਸ ਕੋਆਰਡੀਨੇਟਸ ਨੂੰ ਆਪਣੇ ਆਪ ਸਬੰਧਤ ਅਧਿਕਾਰੀਆਂ ਤੱਕ ਭੇਜ ਦੇਵੇਗੀ ਤਾਂ ਜੋ ਸ਼ਿਕਾਇਤਕਰਤਾ ਦੇ ਅਸਲ ਸਥਾਨ ਨੂੰ ਟਰੈਕ ਕੀਤਾ ਜਾ ਸਕੇ।
ਭਗਵੰਤ ਮਾਨ ਨੇ ਕਿਹਾ ਕਿ ਇਸ ਐਪ 'ਚ ਉਪਭੋਗਤਾ ਰੋਸ ਮੁਜ਼ਾਹਰੇ, ਸੜਕ ਬਣਾਉਣ ਕਾਰਨ, ਸੜਕ ਦੀ ਮੁਰੰਮਤ ਤੇ ਹੋਰਾਂ ਕਾਰਨਾਂ ਕਰਕੇ ਟ੍ਰੈਫਿਕ ਜਾਮ ਵਰਗੀਆਂ ਸਾਰੀਆਂ ਘਟਨਾਵਾਂ ਨੂੰ ਦੇਖ ਸਕਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਜੇ ਕੋਈ ਉਪਭੋਗਤਾ ਹਾਦਸਾ ਹੋਣ ਸਬੰਧੀ ਜਾਂ ਟ੍ਰੈਫਿਕ ਜਾਮ ਸਬੰਧੀ ਆਪਸ਼ਨ ਚੁਣਦਾ ਹੈ ਤੇ ਸਬੰਧਤ ਘਟਨਾ ਦੇ ਵੇਰਵੇ ਪ੍ਰਦਾਨ ਕਰਦਾ ਹੈ ਤਾਂ ਐਪਲੀਕੇਸ਼ਨ ਆਪਣ ਆਪ ਸਬੰਧਤ ਸਥਾਨ ਦੀ ਦੇ ਜੀਪੀਐਸ ਕੋਆਰਡੀਨੇਟਸ ਅਧਿਕਾਰੀਆਂ ਨੂੰ ਭੇਜ ਦੇਵੇਗੀ।
ਉਨ੍ਹਾਂ ਕਿਹਾ ਕਿ ਹੋਰ ਟੈਬਸ ਉਤੇ ਉਪਭੋਗਤਾ ਆਪਣੇ ਸਥਾਨ ਅਨੁਸਾਰ ਨਕਸ਼ੇ ਉਤੇ ਨਜ਼ਦੀਕੀ ਅਧਿਕਾਰੀ ਨੂੰ ਵੀ ਦੇਖ ਸਕਦੇ ਹਨ ਤੇ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ। ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਇਸ ਮਾਡਿਊਲ ਵਿੱਚ ਚਲਾਨ ਭਰਨ ਦੇ ਵੱਖ-ਵੱਖ ਤਰੀਕਿਆਂ ਦੀ ਵੀ ਬਾਰੀਕੀ ਨਾਲ ਵਿਆਖਿਆ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਐਪ ਟ੍ਰੈਫਿਕ ਅਪਰਾਧਾਂ ਦੀ ਸੂਚੀ ਵੀ ਦਰਸਾਉਂਦੀ ਹੈ ਤਾਂ ਜੋ ਉਪਭੋਗਤਾਵਾਂ ਨੂੰ ਉਲੰਘਣਾਵਾਂ ਤੇ ਸਬੰਧਤ ਜੁਰਮਾਨਿਆਂ ਬਾਰੇ ਵੀ ਜਾਗਰੂਕ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਉਪਭੋਗਤਾਵਾਂ ਨੂੰ ਜਾਗਰੂਕ ਕਰਨ ਅਤੇ ਉਪਭੋਗਤਾਵਾਂ ਨੂੰ ਜਾਣੂ ਕਰਵਾਉਣ ਲਈ ਵੱਖ-ਵੱਖ ਸੜਕ ਸੁਰੱਖਿਆ ਚਿੰਨ੍ਹ ਸਮਝਾਏ ਗਏ ਹਨ। ਭਗਵੰਤ ਮਾਨ ਨੇ ਕਿਹਾ ਕਿ ਫੀਡਬੈਕ ਟੋਲ ਵਜੋਂ ਜੇਕਰ ਕੋਈ ਉਪਭੋਗਤਾ ਟਰੈਫਿਕ ਪੁਲਿਸ ਦੇ ਕਿਸੇ ਵੀ ਸਟਾਫ ਦੇ ਕੰਮ ਤੋਂ ਖੁਸ਼ ਹੁੰਦਾ ਹੈ, ਤਾਂ ਉਹ ਵਿਭਾਗ ਨੂੰ ਤੁਰੰਤ ਪ੍ਰਸ਼ੰਸਾ ਸੁਨੇਹਾ ਭੇਜ ਸਕਦਾ ਹੈ । ਉਹਨਾਂ ਇਹ ਵੀ ਕਿਹਾ ਕਿ ਇੱਕ ਫਾਰਮ ਜਿੱਥੇ ਉਪਭੋਗਤਾ/ਜਨਤਾ ਪੁਲਿਸ ਨੂੰ ਖੁੱਲ੍ਹੇ ਸੁਝਾਅ ਦੇ ਸਕਦਾ ਹੈ ਵੀ ਇਸ ਐਪ ’ਤੇ ਉਪਲਬਧ ਹੈ।
ਇਹ ਵੀ ਪੜ੍ਹੋ : Punjab News: ਪੰਜਾਬ ਵਿੱਚ ਇਸ ਸਾਲ ਜੁਲਾਈ ਦੇ ਮਹੀਨੇ 'ਚ ਪਏ ਭਾਰੀ ਮੀਂਹ ਨੇ ਬਣਾਇਆ ਰਿਕਾਰਡ, 2000 ਤੋਂ ਬਾਅਦ...