Amritsar News: ਅੰਮ੍ਰਿਤਸਰ ਵਿੱਚ 62 ਲੱਖ ਦੀ ਲੁੱਟ!
Advertisement
Article Detail0/zeephh/zeephh1830771

Amritsar News: ਅੰਮ੍ਰਿਤਸਰ ਵਿੱਚ 62 ਲੱਖ ਦੀ ਲੁੱਟ!

Amritsar Rs 62 lakh robbery news: ਨੌਜਵਾਨਾਂ ਵੱਲੋਂ ਜਗਤਾਰ ਸਿੰਘ ਬਗਤਾਵਾਰ ਨਾਮ ਦੇ ਵਿਅਕਤੀ ਨੂੰ ਪਿਸਤੌਲ ਦਿਖਾਈ ਗਈ ਅਤੇ ਫਿਰ ਉਸਦਾ ਬੈਗ ਖੋਹ ਲਿਆ ਗਿਆ ਅਤੇ ਫਰਾਰ ਹੋ ਗਏ।

Amritsar News: ਅੰਮ੍ਰਿਤਸਰ ਵਿੱਚ 62 ਲੱਖ ਦੀ ਲੁੱਟ!

Punjab's Amritsar Crime News: ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਨੌਜਵਾਨਾਂ ਵਲੋਂ 62 ਲੱਖ ਦੀ ਲੁੱਟ ਕੀਤੀ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।   (Amritsar Rs 62 lakh robbery news)

ਦੱਸ ਦਈਏ ਕਿ ਅੰਮ੍ਰਿਤਸਰ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਸਰੇਆਮ ਅੰਜਾਮ ਦਿੱਤਾ ਜਾ ਰਿਹਾ ਹੈ। ਇਹ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਮਾਹਲ ਚੌਕ ਵਿਖੇ ਨੌਜਵਾਨਾਂ ਵਲੋਂ ਕੀਤੀ ਗਈ 62 ਲੱਖ ਦੀ ਲੁੱਟ ਦਾ ਹੈ।  (Amritsar Rs 62 lakh robbery news)

ਇਸ ਦੌਰਾਨ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਤਫਤੀਸ਼ ਨਾਲ ਜਾਂਚ ਕੀਤੀ ਜਾ ਰਹੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਜਗਤਾਰ ਸਿੰਘ ਬਗਤਾਵਰ ਵੱਲੋਂ ਪੁਲਿਸ ਨੂੰ ਦਸਿਆ ਗਿਆ ਕਿ ਉਹ ਪਿੰਡ ਘਰਿੰਡਾ ਦੇ ਰਹਿਣ ਵਾਲਾ ਹੈ ਅਤੇ ਉਹ ਬੈਂਕ ਤੋਂ ਪੈਸੇ ਕਢਵਾਉਣ ਲਈ ਗਿਆ ਸੀ। 

ਜਗਤਾਰ ਨੇ ਦੱਸਿਆ ਕਿ ਉਸਨੇ 62 ਲੱਖ ਰੁਪਏ ਕਢਵਾਏ ਅਤੇ ਗੱਡੀ ਵਿੱਚ ਬੈਠ ਕੇ ਕੁਝ ਦੂਰ ਗਿਆ ਤਾਂ ਪਿਛੋਂ ਇੱਕ ਗੱਡੀ ਆਈ ਤੇ ਉਸਦੀ ਗੱਡੀ ਦੇ ਅੱਗੇ ਆ ਕੇ ਰੁੱਕ ਗਈ। ਇਸ ਦੌਰਾਨ ਨੌਜਵਾਨਾਂ ਵੱਲੋਂ ਉਸਨੂੰ ਪਿਸਤੌਲ ਦਿਖਾਈ ਗਈ ਅਤੇ ਫਿਰ ਉਸਦਾ ਬੈਗ ਖੋਹ ਲਿਆ ਗਿਆ ਅਤੇ ਫਰਾਰ ਹੋ ਗਏ।  

ਇਸ ਪੂਰੇ ਮਾਮਲੇ ਬਾਰੇ ਪੁਲਿਸ ਨੂੰ ਦੱਸਿਆ ਗਿਆ ਤੇ ਪੁਲਿਸ ਸਾਰੇ ਮਾਮਲੇ ਬਾਰੇ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਬਗਤਾਵਾਰ ਨਾਮ ਦੇ ਵਿਅਕਤੀ, ਜਿਸ ਕੋਲੋਂ 2 ਗੱਡੀਆਂ 'ਤੇ ਆਏ ਨੌਜਵਾਨਾਂ ਵਲੋਂ 62 ਲੱਖ ਦੀ ਲੁੱਟ ਕੀਤੀ ਗਈ, ਨੇ ਕਿਹਾ ਕਿ ਜਿਨ੍ਹਾਂ ਵਲੋਂ ਲੁੱਟ ਕੀਤੀ ਗਈ ਉਹਨਾਂ ਨੂੰ ਅਸੀਂ ਨਹੀਂ ਜਾਣਦੇ। 

ਜਗਤਾਰ ਨੇ ਦੱਸਿਆ ਕਿ ਕੁਝ ਨੌਜਵਾਨ ਉਸਦੀ ਗੱਡੀ ਦੇ ਪਿੱਛੋਂ ਆਏ ਤੇ ਗੱਡੀ ਰੋਕ ਕੇ ਪਿਸਤੌਲ ਦੀ ਨੋਕ 'ਤੇ ਬੈਗ ਖੋਹ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਸਾਰੇ ਮਾਮਲੇ ਦੀ ਤਫਤੀਸ਼ ਕਰਕੇ ਜਾਂਚ ਕਰ ਰਹੀ ਹੈ। 

ਇਹ ਵੀ ਪੜ੍ਹੋ: Sidhu Moosewala Murder case: ਸਿੱਧੂ ਮੂਸੇਵਾਲਾ ਕਤਲ ਕਾਂਡ ਤੇ 'ਚ ਬਿਸ਼ਨੋਈ ਗੈਂਗ ਦਾ ਯੂਪੀ ਕੁਨੈਕਸ਼ਨ, ਹੋਇਆ ਵੱਡਾ ਖੁਲਾਸਾ  

(For more news apart from Punjab's Amritsar Crime News, stay tuned to Zee PHH)

Trending news