Punjab News: CIA ਅਤੇ STF ਦੇ ਮੁਲਾਜ਼ਮ ਬਣ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼; 5 ਵਿਅਕਤੀ ਗ੍ਰਿਫ਼ਤਾਰ
Advertisement
Article Detail0/zeephh/zeephh1785874

Punjab News: CIA ਅਤੇ STF ਦੇ ਮੁਲਾਜ਼ਮ ਬਣ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼; 5 ਵਿਅਕਤੀ ਗ੍ਰਿਫ਼ਤਾਰ

Punjab latest Crime News:  ਪੁਲਿਸ ਵੱਲੋਂ ਇਸ ਸੰਬੰਧ ਵਿੱਚ ਗਿਰੋਹ ਦੇ ਮੈਂਬਰਾਂ ਖਿਲਾਫ਼ ਧਾਰਾ 419, 365, 384, 506, 34 ਅਧੀਨ ਮਾਮਲਾ ਦਰਜ ਕਰ 5 ਜਣਿਆਂ ਨੂੰ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। 

 

Punjab News: CIA ਅਤੇ STF ਦੇ ਮੁਲਾਜ਼ਮ ਬਣ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼; 5 ਵਿਅਕਤੀ ਗ੍ਰਿਫ਼ਤਾਰ

Punjab latest Crime News: ਖਰੜ ਥਾਣਾ ਸਦਰ ਖਰੜ ਪੁਲਿਸ ਨੂੰ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕਰਨ ਵਿੱਚ ਕਾਮਯਾਬੀ ਹੱਥ ਲੱਗੀ ਹੈ ਜਿਸ ਦੇ ਮੈਂਬਰ ਖੁਦ ਨੂੰ ਪੁਲਿਸ ਮੁਲਾਜ਼ਮ ਦੱਸਦੇ ਹੋਏ ਲੋਕਾਂ ਪਾਸੋਂ ਜ਼ਬਰੀ ਵਸੂਲੀ ਕਰ, ਧਮਕੀਆਂ ਦੇਣ, ਟਾਰਗੇਟ ਕੀਤੇ ਲੋਕਾਂ ਨੂੰ ਅਗਵਾ ਕਰ ਫਿਰੌਤੀ ਮੰਗਣ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਗਿਰੋਹ ਦੇ ਮੈਂਬਰਾਂ ਖਿਲਾਫ਼ ਧਾਰਾ 419, 365, 384, 506, 34 ਅਧੀਨ ਮਾਮਲਾ ਦਰਜ ਕਰ 5 ਜਣਿਆਂ ਨੂੰ ਗ੍ਰਿਫਤਾਰ ਕਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੋਂ ਉਨ੍ਹਾਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਜਾਣਕਾਰੀ ਦਿੰਦੇ ਹੋਏ ਐਸ ਪੀ (ਰੂਰਲ) ਮਨਪ੍ਰੀਤ ਸਿੰਘ ਨੇ ਦੱਸਿਆ ਕਿ ਥਾਣਾ ਇੰਚਾਰਜ ਜਗਜੀਤ ਸਿੰਘ ਦੀ ਅਗਵਾਈ ਹੇਠ ਏਐਸਆਈ ਕੁਲਵਿੰਦਰ ਸਿੰਘ ਸਮੇਤ ਪੁਲਸ ਪਾਰਟੀ ਦੌਰਾਨੇ ਗਸ਼ਤ- ਬ- ਨਾਕਾਬੰਦੀ 200 ਫੁੱਟ ਏਅਰਪੋਰਟ ਰੋਡ ਉਤੇ ਮੌਜੂਦ ਸੀ ਕਿ ਇਸੇ ਦੌਰਾਨ ਇਕ ਮੁਖਬਰ ਵਲੋਂ ਇਤਲਾਹ ਦਿੱਤੀ ਕਿ ਯਾਦਵਿੰਦਰ ਸਿੰਘ ਬਡਾਲੀ ਆਲਾ ਸਿੰਘ ਫ਼ਤਿਹਗੜ੍ਹ ਸਾਹਿਬ, ਬਲਜਿੰਦਰ ਸਿੰਘ ਸਿੱਧਵਾਂ ਬੇਟ ਲੁਧਿਆਣਾ, ਤਰਨਜੀਤ ਸਿੰਘ ਮੋਹਾਲੀ ਸਣੇ ਇਨਾਂ ਦੇ ਹੋਰ ਸਾਥੀ ਇਕ ਗੱਡੀ ਚ ਸਵਾਰ ਹੋਕੇ ਆਪਣੇ ਆਪ ਨੂੰ ਪੁਲਸ ਮੁਲਾਜ਼ਮ ਦੱਸ ਲੋਕਾਂ ਪਾਸੋਂ ਜ਼ਬਰੀ ਉਗਰਾਹੀ, ਧਮਕਾਉਣ ਅਤੇ ਅਗਵਾ ਕਰ ਵਸੂਲੀ ਕਰਦੇ ਆ ਰਹੇ ਹਨ ਜ਼ੋ ਅੱਜ ਵੀ ਇਸੇ ਫਿਰਾਕ ਚ ਇਸ ਏਰੀਆ ਅੰਦਰ ਇਕ ਗੱਡੀ ਚ ਸਵਾਰ ਹੋ ਘੁੰਮ ਰਹੇ ਹਨ। 

ਇਹ ਵੀ ਪੜ੍ਹੋAmritsar Murder Case: ਅੰਮ੍ਰਿਤਸਰ 'ਚ ਬਜ਼ੁਰਗ ਕਤਲ ਮਾਮਲੇ ਦੀ ਗੁੱਥੀ ਸੁਲਝਾਈ, 4 ਮੁਲਜ਼ਮ ਗ੍ਰਿਫ਼ਤਾਰ

ਸੂਚਨਾ ਮਿਲਦਿਆਂ ਹੀ ਮੁਲਾਜਮਾਂ ਵੱਲੋਂ ਫੌਰੀ ਹਰਕਤ 'ਚ ਆ ਸੰਬੰਧਿਤ ਏਰੀਆ ਦੇ ਅੰਦਰ ਵੱਖ-ਵੱਖ ਥਾਈਂ ਨਾਕਾਬੰਦੀ ਕਰ ਇਸ ਤਰ੍ਹਾਂ ਸ਼ੱਕੀ ਹਾਲਤ ਦੇ ਵਿਚ ਘੁੰਮ ਰਹੇ ਅੰਸਰਾਂ ਉੱਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਇਕ ਥਾਰ ਗੱਡੀ 'ਚ ਸਵਾਰ ਤਿੰਨ ਵਿਅਕਤੀਆਂ ਨੂੰ ਰੋਕ ਜਦੋਂ ਸਾਰੀ ਛਾਣਬੀਣ ਕੀਤੀ ਤਾਂ ਉਕਤ ਤਿੰਨੋਂ ਉਹੀ ਵਿਅਕਤੀ ਨਿਕਲੇ ਜਿਨ੍ਹਾਂ ਬਾਰੇ ਇਤਲਾਹ ਹਾਸਲ ਹੋਈ ਸੀ ਇਸ ਤੇ ਤਿੰਨਾਂ ਨੂੰ ਹਿਰਾਸਤ 'ਚ ਲੈ ਡੂੰਘਾਈ ਨਾਲ ਪੜਤਾਲ ਸ਼ੁਰੂ ਕੀਤੀ ਤਾਂ ਦੋਸ਼ੀਆਂ ਨੇ ਇੱਕਬਾਲੇ ਜੁਰਮ ਕਬੂਲਦੀਆਂ ਦੱਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਸ਼ਾਮਿਲ ਰਹਿੰਦੇ ਆ ਰਹੇ ਸਨ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਮਗਰੋਂ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਉਨ੍ਹਾਂ ਦੇ 2 ਹੋਰ ਸਾਥੀਆਂ ਜਸਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਦੋਵੇਂ ਵਾਸੀ ਖਰੜ ਨੂੰ ਕਾਬੂ ਕੀਤਾ ਗਿਆ ਹੈ।

ਇਸ ਮਾਮਲੇ ਅੰਦਰ ਨਾਮਜ਼ਦ ਕਰਦੀਆਂ ਖਰੜ ਦੇ ਤੋਲੇ ਮਾਜ਼ਰਾ ਤੋਂ ਪਿੰਡ ਮਗਰ ਨੂੰ ਜਾਂਦੀਆਂ ਬਾਗਾਂ ਕੋਲੋਂ ਦੀ ਕਾਬੂ ਕੀਤਾ ਗਿਆ ਹੈ। ਪੁੱਛਗਿੱਛ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਹ ਗਿਰੋਹ ਜਿਸਦੇ ਮੈਂਬਰ ਸਿਹਤ ਪੱਖੋਂ ਚੰਗੇ ਉੱਚੇ ਲੰਮੇ ਅਤੇ ਤੰਦਰੁਸਤ ਨਜ਼ਰ ਆਉਂਦੇ ਹਨ ਆਪਣੀ ਇਸ ਦਿੱਖ ਦਾ ਗਲਤ ਇਸਤੇਮਾਲ ਕਰ ਉਹ ਪੂਰੀ ਪਲਾਨਿੰਗ ਦੇ ਨਾਲ ਆਪਣਾ ਸ਼ਿਕਾਰ ਤੈਅ ਕਰਦੇ ਸਨ ਜ਼ੋ ਖੁਦ ਨੂੰ ਪੁਲਸ ਨਾਲ ਸਬੰਧਤ ਕ੍ਰਾਈਮ ਬਰਾਂਚ, ਐਸਟੀਐਫ ਆਦਿ ਵਿੰਗ ਦੇ ਮੁਲਾਜ਼ਮ ਦੱਸਕੇ, ਇਸਦੀ ਧੌਂਸ ਵਿਖਾ ਲੋਕਾਂ ਪਾਸੋਂ ਜ਼ਬਰੀ ਵਸੂਲੀ ਕਰਨ ਦੇ ਨਾਲ -2 , ਉਨਾਂ ਨੂੰ ਝੂਠੇ ਕੇਸ ਚ ਫਸਾਉਣ ਦਾ ਦਬਕਾ ਮਾਰ, ਅਗਵਾ ਤੱਕ ਕਰ ਲੈਂਦੇ ਸਨ ਅਤੇ ਛੱਡਣ ਦੇ ਬਹਾਨੇ ਮੋਟੀ ਫਿਰੌਤੀ ਦੀ ਡਿਮਾਂਡ ਰੱਖਦੇ ਸਨ ਇਸਦੇ ਬਦਲੇ ਉਸ ਵਿਅਕਤੀ ਨਾਲ ਜਿੱਥੇ ਸੈਟਿੰਗ ਹੁੰਦੀ ਉਹ ਰਕਮ ਉਸ ਕੋਲੋਂ ਦੀ ਲੈ ਲੈਂਦੇ ਸਨ। ਇਸ ਤਰ੍ਹਾਂ ਉਹ ਲਗਾਤਾਰ ਆਪਣੇ ਇਸ ਨਜਾਇਜ਼ ਧੰਦੇ ਨੂੰ ਅੰਜਾਮ ਦਿੰਦੇ ਆ ਰਹੇ ਸਨ।

ਅਧਿਕਾਰੀ ਨੇ ਦੱਸਿਆ ਇਹ ਗਿਰੋਹ ਪੋਸ਼ ਏਰੀਆ ਵਿਚਲੇ ਲੋਕਾਂ ਨੂੰ ਟਾਰਗੇਟ ਉੱਤੇ ਰੱਖਦਾ ਸੀ ਖਰੜ ਦੇ ਸੰਨੀ ਇਨਕਲੇਵ ਸਣੇ ਨੇੜਲੇ ਟੀਡੀਆਈ ਆਦਿ ਥਾਵਾਂ ਉਤੇ ਕਈ ਲੋਕਾਂ ਨੂੰ ਇਹ ਆਪਣੀ ਸਾਜਿਸ਼ ਦਾ ਸ਼ਿਕਾਰ ਬਣਾ ਚੁੱਕੇ ਸੀ। ਕਾਬੂ ਦੋਸ਼ੀਆਂ 'ਚੋਂ ਬਲਜਿੰਦਰ ਸਿੰਘ ਆਪਣੇ ਆਪ ਨੂੰ ਰਹਿ ਚੁੱਕਾ ਪੁਲਿਸ ਮੁਲਾਜ਼ਮ ਅਤੇ ਜਸਵਿੰਦਰ ਸਿੰਘ ਖੁਦ ਨੂੰ (ਡੈਂਟਿਸਟ) ਦੰਦਾਂ ਦਾ ਡਾਕਟਰ ਦੱਸਦਾ ਹੈ। ਅਧਿਕਾਰੀ ਨੇ ਦੱਸਿਆ ਕਿ ਪੰਜੋ ਦੋਸ਼ੀਆਂ ਨੂੰ ਖਰੜ ਅਦਾਲਤ ਵਿੱਚ ਪੇਸ਼ ਕਰ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕਰ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋBatala Murder News: ਨਸ਼ੇੜੀ ਪੁੱਤਰ ਨੇ ਆਪਣੀ ਮਾਂ ਨੂੰ ਕੁੱਟ ਕੁੱਟ ਕੇ ਮੌਤ ਦੇ ਘਾਟ ਉਤਾਰਿਆ

(ਮੁਹਾਲੀ ਤੋਂ ਮਨੀਸ਼ ਸ਼ੰਕਰ ਦੀ ਰਿਪੋਰਟ)

Trending news