Parmish Verma Angery: ਸ਼ੋਅ ਦੌਰਾਨ ਬਾਊਂਸਰ ‘ਤੇ ਭੜਕੇ ਪਰਮੀਸ਼ ਵਰਮਾ, ਬੋਲੇ- ਕੰਮ ਛੱਡ ਕੇ...
Advertisement
Article Detail0/zeephh/zeephh2236643

Parmish Verma Angery: ਸ਼ੋਅ ਦੌਰਾਨ ਬਾਊਂਸਰ ‘ਤੇ ਭੜਕੇ ਪਰਮੀਸ਼ ਵਰਮਾ, ਬੋਲੇ- ਕੰਮ ਛੱਡ ਕੇ...

Parmish Verma Angery: ਦਰਅਸਲ ਦਰਸ਼ਕਾਂ ਦੇ ਵਿੱਚ ਮੌਜੂਦ ਬਾਊਂਸਰ ਨੇ ਜਦੋਂ ਭੀੜ ਨੂੰ ਕਾਬੂ ਕਰਨ ਦੇ ਲਈ ਡੰਡਾ ਚੁੱਕਿਆ ਤਾਂ ਉਨ੍ਹਾਂ ਨੇ ਬਾਊਂਸਰ ਦੀ ਕਲਾਸ ਲਗਾ ਤੇ ਕਿਹਾ ਕਿ ਤੂੰ ਡੰਡਾ ਕਿਉਂ ਚੁੱਕਿਆ, ਤੈਨੂੰ ਨਹੀਂ ਪਸੰਦ ਛੱਡ ਦੇ ਨੌਕਰੀ’।

Parmish Verma Angery: ਸ਼ੋਅ ਦੌਰਾਨ ਬਾਊਂਸਰ ‘ਤੇ ਭੜਕੇ ਪਰਮੀਸ਼ ਵਰਮਾ, ਬੋਲੇ- ਕੰਮ ਛੱਡ ਕੇ...

Parmish Verma News: ਪਰਮੀਸ਼ ਵਰਮਾ ਨੇ ਬੀਤੇ ਦਿਨੀਂ ਪਿੰਕੀ ਸਿਟੀ ਜੈਪੁਰ ‘ਚ ਲਾਈਵ ਸ਼ੋਅ ਕੀਤਾ। ਇਸ ਸ਼ੋਅ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਸੀ। ਪਰਮੀਸ਼ ਵਰਮਾ ਦੇ ਲਾਈਵ ਸ਼ੋਅ ‘ਚ ਵੱਡੀ ਗਿਣਤੀ ‘ਚ ਲੋਕ ਪਹੁੰਚੇ ਹੋਏ ਸਨ ਅਤੇ ਸ਼ੋਅ ਨੂੰ Enjoy ਕਰੇ ਸੀ। ਪਰ ਅਚਾਨਕ ਚਲਦੇ ਸ਼ੋਅ ਦੌਰਾਨ ਪਰਮੀਸ਼ ਵਰਮਾ ਨੂੰ ਗੁੱਸਾ ਆ ਗਿਆ ਅਤੇ ਉਹ ਬਾਊਂਸਰ ਤੇ ਭੜਕ ਪਏ।

fallback

ਦਰਅਸਲ ਦਰਸ਼ਕਾਂ ਦੇ ਵਿੱਚ ਮੌਜੂਦ ਬਾਊਂਸਰ ਨੇ ਜਦੋਂ ਭੀੜ ਨੂੰ ਕਾਬੂ ਕਰਨ ਦੇ ਲਈ ਡੰਡਾ ਚੁੱਕਿਆ ਤਾਂ ਉਨ੍ਹਾਂ ਨੇ ਬਾਊਂਸਰ ਦੀ ਕਲਾਸ ਲਗਾ ਤੇ ਕਿਹਾ ਕਿ ਤੂੰ ਡੰਡਾ ਕਿਉਂ ਚੁੱਕਿਆ, ਤੈਨੂੰ ਨਹੀਂ ਪਸੰਦ ਛੱਡ ਦੇ ਨੌਕਰੀ’। ਇਸ ਵੀਡੀਓ ਨੂੰ ਸ਼ੋਅ ਵਿੱਚ ਪਹੁੰਚੇ ਦਰਸ਼ਕਾਂ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਵਾਈਰਲ ਕਰ ਦਿੱਤਾ। ਪਰਮੀਸ਼ ਵਰਮਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।  

https://www.instagram.com/parmishverma?utm_source=ig_web_button_share_sh...

ਪਰਮੀਸ਼ ਵਰਮਾ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਉਨ੍ਹਾਂ ਨੇ ਇੰਡਸਟਰੀ ਵਿੱਚ ਧੱਕ ਪਾਈ ਹੋਈ ਹੈ। ਉਨ੍ਹਾਂ ਨੇ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਜਿਸ ਤੋਂ ਬਾਅਦ ਉਹ ਇੱਕ ਡਾਇਰੈਕਟਰ, ਮਾਡਲ ਅਤੇ ਅਦਾਕਾਰ ਦੇ ਤੌਰ ‘ਤੇ ਕੰਮ ਕਰਦੇ ਹਨ। ਹੁਣ ਤੱਕ ਉਨ੍ਹਾਂ ਦੀਆਂ ਕਈ ਫ਼ਿਲਮਾਂ ‘ਚ ਵੀ ਬਤੌਰ ਐਕਟਰ ਕੰਮ ਕਰ ਚੁੱਕੇ ਹਨ। ਪਰਮੀਸ਼ ਵਰਮਾ ਆਪਣੇ ਪਿਤਾ ਦੇ ਨਾਲ ਫ਼ਿਲਮ ‘ਚ ਵੀ ਨਜ਼ਰ ਆ ਚੁੱਕੇ ਹਨ। ਉਨ੍ਹਾਂ ਦੇ ਪਿਤਾ ਸਤੀਸ਼ ਵਰਮਾ ਵੀ ਲੇਖਕ ਹਨ ਅਤੇ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਬਤੌਰ ਪੰਜਾਬੀ ਵਿਭਾਗ ਦੇ ਮੁਖੀ ਵਜੋ ਕੰਮ ਕਰ ਚੁੱਕੇ ਹਨ।

ਇਹ ਵੀ ਪੜ੍ਹੋ: Sargun Mehta Latest Photos: ਸਰਗੁਣ ਮਹਿਤਾ ਦੀ ਸਾਦਗੀ ਨੇ ਲੁੱਟਿਆ ਫੈਨਸ ਦਾ ਦਿਲ, ਦੇਖੋ ਤਸਵੀਰਾਂ

 

Trending news