Hardeep Singh Nijjar case: IHIT ਨੇ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਸ਼ੱਕੀ ਵਾਹਨ ਦੀ ਪਛਾਣ ਕੀਤੀ, ਆਹਮਣੇ ਆਈ ਤਸਵੀਰ
Advertisement
Article Detail0/zeephh/zeephh1888089

Hardeep Singh Nijjar case: IHIT ਨੇ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਸ਼ੱਕੀ ਵਾਹਨ ਦੀ ਪਛਾਣ ਕੀਤੀ, ਆਹਮਣੇ ਆਈ ਤਸਵੀਰ

Hardeep Singh Nijjar case latest news: IHIT ਨੇ ਗੁਰਦੁਆਰਾ ਆਗੂ ਹਰਦੀਪ ਨਿੱਝਰ ਨੂੰ ਗੋਲੀ ਮਾਰਨ ਵਾਲੇ ਸ਼ੱਕੀ ਵਿਅਕਤੀ ਦੇ ਵਾਹਨ ਦੀ ਫੋਟੋ ਜਾਰੀ ਕੀਤੀ ਹੈ। 

Hardeep Singh Nijjar case: IHIT ਨੇ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਸ਼ੱਕੀ ਵਾਹਨ ਦੀ ਪਛਾਣ ਕੀਤੀ, ਆਹਮਣੇ ਆਈ ਤਸਵੀਰ

Hardeep Singh Nijjar case latest news: ਜਿੱਥੇ ਖਾਲਿਸਤਾਨੀ ਆਤੰਕੀ ਹਰਦੀਪ ਸਿੰਘ ਨਿੱਝਰ ਦੇ ਕਤਲ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਰਿਸ਼ਤੇ ਤਣਾਅਪੂਰਨ ਬਣੇ ਹੋਏ ਹਨ। ਇਸ ਦੌਰਾਨ ਇਸ ਮਾਮਲੇ 'ਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਕਿਉਂਕਿ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਵੱਲੋਂ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ 'ਚ ਸ਼ੱਕੀ ਵਾਹਨ ਦੀ ਪਛਾਣ ਕੀਤੀ ਗਈ ਹੈ ਅਤੇ ਇਸਦੀ ਤਸਵੀਰ ਵੀ ਜਨਤਕ ਕੀਤੀ ਹੈ।  

ਮਿਲੀ ਜਾਣਕਾਰੀ ਦੇ ਮੁਤਾਬਕ IHIT ਨੇ ਗੁਰਦੁਆਰਾ ਆਗੂ ਹਰਦੀਪ ਨਿੱਝਰ ਨੂੰ ਗੋਲੀ ਮਾਰਨ ਵਾਲੇ ਸ਼ੱਕੀ ਵਿਅਕਤੀ ਦੇ ਵਾਹਨ ਦੀ ਫੋਟੋ ਜਾਰੀ ਕੀਤੀ ਹੈ। ਦੱਸ ਦਈਏ ਕਿ 18 ਜੂਨ, 2023 ਨੂੰ ਰਾਤ 8:27 ਵਜੇ ਸਰੀ ਆਰਸੀਐਮਪੀ ਨੂੰ 7050 120 ਸਟਰੀਟ, ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰੇ ਨੇੜੇ ਗੋਲੀਬਾਰੀ ਦੀ ਰਿਪੋਰਟ ਸਾਹਮਣੇ ਆਈ ਸੀ। 

ਇਸ ਦੌਰਾਨ 45 ਸਾਲਾ ਹਰਦੀਪ ਸਿੰਘ ਨਿੱਝਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਵੱਲੋਂ ਜਾਂਚ ਦਾ ਸੰਚਾਲਨ ਕੀਤਾ ਗਿਆ ਅਤੇ ਸਰੀ RCMP, RCMP ਫੋਰੈਂਸਿਕ ਆਈਡੈਂਟੀਫਿਕੇਸ਼ਨ ਸਰਵਿਸ ਅਤੇ ਬੀ ਸੀ ਕੋਰੋਨਰ ਸਰਵਿਸ ਦੇ ਨਾਲ ਸਾਂਝੇਦਾਰੀ ਵਿੱਚ ਕੰਮ ਕਰਨਾ ਜਾਰੀ ਰੱਖਿਆ।

21 ਜੁਲਾਈ, 2023 ਨੂੰ, IHIT ਜਾਂਚਕਰਤਾਵਾਂ ਵੱਲੋਂ ਕਤਲ ਤੋਂ ਬਾਅਦ ਦੋ ਸ਼ੱਕੀਆਂ ਵੱਲੋਂ ਲਏ ਗਏ ਰਸਤੇ ਬਾਰੇ ਲੋਕਾਂ ਨੂੰ ਸਲਾਹ ਦਿੰਦੇ ਹੋਏ ਜਾਣਕਾਰੀ ਜਾਰੀ ਕੀਤੀ ਗਈ ਸੀ।

ਜਾਂਚਕਰਤਾਵਾਂ ਨੂੰ ਹੁਣ ਵਿਸ਼ਵਾਸ ਹੈ ਕਿ ਉਨ੍ਹਾਂ ਨੇ ਉਸ ਵਾਹਨ ਦੀ ਪਛਾਣ ਕਰ ਲਈ ਹੈ ਜੋ 121 ਸਟਰੀਟ ਅਤੇ 68 ਐਵੇਨਿਊ ਦੇ ਖੇਤਰ ਵਿੱਚ ਸ਼ੱਕੀ ਵਿਅਕਤੀਆਂ ਦੀ ਉਡੀਕ ਕਰ ਰਿਹਾ ਸੀ। ਇਸ ਵਾਹਨ ਨੂੰ ਸਿਲਵਰ 2008 ਟੋਇਟਾ ਕੈਮਰੀ ਦੱਸਿਆ ਗਿਆ ਹੈ। ਸਾਰਜੈਂਟ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਜਦੋਂ ਕਤਲ ਹੋਇਆ ਸੀ ਉਦੋਂ ਇਸ ਵਾਹਨ ਦਾ ਡਰਾਈਵਰ ਕੈਮਰੀ ਦੀ 121 ਸਟ੍ਰੀਟ 'ਤੇ ਦੋ ਸ਼ੁਰੂਆਤੀ ਸ਼ੱਕੀਆਂ ਦੀ ਉਡੀਕ ਕਰ ਰਿਹਾ ਸੀ। 

ਆਈਐਚਆਈਟੀ ਦੇ ਜਾਂਚਕਰਤਾਵਾਂ ਨੇ ਹੁਣ ਪੁਸ਼ਟੀ ਕੀਤੀ ਹੈ ਕਿ ਕਤਲ ਵਿੱਚ ਸ਼ਾਮਲ ਤੀਜਾ ਸ਼ੱਕੀ ਸੀ। ਇਸਦੇ ਨਾਲ ਹੀ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੇ ਇਸ ਵਾਹਨ ਜਾਂ ਡਰਾਈਵਰ ਨੂੰ ਦੇਖਿਆ ਹੈ ਤਾਂ ਉਹ ਉਨ੍ਹਾਂ ਨਾਲ ਤੁਰੰਤ ਸੰਪਰਕ ਕਰਨ।  

ਇਹ ਵੀ ਪੜ੍ਹੋ: Arsh Dalla News: ਅਰਸ਼ ਡੱਲਾ ਨੂੰ ਲੈ ਕੇ NIA ਦਾ ਵੱਡਾ ਖੁਲਾਸਾ, ਕੈਨੇਡਾ ਤੋਂ ਚਲਾ ਰਿਹਾ ਸੀ ‘ਅੱਤਵਾਦੀ ਕੰਪਨੀ’ 
 

Trending news