Canada News: ਕੈਨੇਡਾ-ਭਾਰਤ ਤਲਖ਼ੀਆਂ ਵਿਚਾਲੇ ਸ਼੍ਰੀਲੰਕਾ ਦਾ ਵੱਡਾ ਬਿਆਨ, ਕਿਹਾ "ਕੈਨੇਡਾ 'ਚ ਅੱਤਵਾਦੀਆਂ ਨੂੰ ਮਿਲੀ ਸੁਰੱਖਿਅਤ ਪਨਾਹਗਾਹ"
Advertisement
Article Detail0/zeephh/zeephh1887839

Canada News: ਕੈਨੇਡਾ-ਭਾਰਤ ਤਲਖ਼ੀਆਂ ਵਿਚਾਲੇ ਸ਼੍ਰੀਲੰਕਾ ਦਾ ਵੱਡਾ ਬਿਆਨ, ਕਿਹਾ "ਕੈਨੇਡਾ 'ਚ ਅੱਤਵਾਦੀਆਂ ਨੂੰ ਮਿਲੀ ਸੁਰੱਖਿਅਤ ਪਨਾਹਗਾਹ"

Sri Lanka News: ਜਸਟਿਨ ਟਰੂਡੋ ਵੱਲੋਂ 18 ਸਤੰਬਰ ਨੂੰ ਕੈਨੇਡਾ 'ਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ 'ਤੇ ਹੋਈ ਗੋਲੀਬਾਰੀ 'ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਾਏ ਗਏ ਸਨ ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਹਨ।

Canada News: ਕੈਨੇਡਾ-ਭਾਰਤ ਤਲਖ਼ੀਆਂ ਵਿਚਾਲੇ ਸ਼੍ਰੀਲੰਕਾ ਦਾ ਵੱਡਾ ਬਿਆਨ, ਕਿਹਾ "ਕੈਨੇਡਾ 'ਚ ਅੱਤਵਾਦੀਆਂ ਨੂੰ ਮਿਲੀ ਸੁਰੱਖਿਅਤ ਪਨਾਹਗਾਹ"

Sri Lanka on Canada PM Justin Trudeu allegations on India News: ਭਾਰਤ ਅਤੇ ਕੈਨੇਡਾ ਦੇ ਵਿਚਕਾਰ ਕੂਟਨੀਤਕ ਵਿਵਾਦ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਹੁਣ ਸ਼੍ਰੀਲੰਕਾ ਵੱਲੋਂ ਵਿੱਕ ਵੱਡਾ ਬਿਆਨ ਦਿੱਤਾ ਗਿਆ ਹੈ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਵੱਲੋਂ ਸੋਮਵਾਰ ਨੂੰ ਕਿਹਾ ਗਿਆ ਕਿ ਉੱਤਰੀ ਅਮਰੀਕੀ ਦੇਸ਼ 'ਚ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹ ਮਿਲ ਰਹੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ 'ਤੇ ਲਗਾਏ ਗਏ ਇਲਜ਼ਾਮਾਂ 'ਤੇ ਹੈਰਾਨੀ ਪ੍ਰਗਟਾਈ ਹੈ। 

ANI ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਦਿਆਂ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਉਹ ਜਸਟਿਨ ਟਰੂਡੋ ਦੇ ਟਿੱਪਣੀਆਂ ਤੋਂ "ਹੈਰਾਨ ਨਹੀਂ" ਹਨ ਕਿਉਂਕਿ ਟਰੂਡੋ "ਅਪਰਾਧਕ ਅਤੇ ਪ੍ਰਮਾਣਿਤ ਦੋਸ਼ਾਂ" ਦੇ ਨਾਲ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਕੁਝ ਅੱਤਵਾਦੀਆਂ ਨੂੰ ਕੈਨੇਡਾ ਵਿੱਚ ਸੁਰੱਖਿਅਤ ਪਨਾਹਗਾਹ ਮਿਲ ਰਹੀ ਹੈ।  

ਉਨ੍ਹਾਂ ਅੱਗੇ ਕਿਹਾ ਕਿ "ਕੈਨੇਡੀਅਨ ਪ੍ਰਧਾਨ ਮੰਤਰੀ ਕੋਲ ਬਿਨਾਂ ਕਿਸੇ ਸਹਾਇਕ ਸਬੂਤ ਦੇ ਕੁਝ ਅਪਮਾਨਜਨਕ ਦੋਸ਼ਾਂ ਨਾਲ ਸਾਹਮਣੇ ਆਉਣ ਦਾ ਇਹ ਤਰੀਕਾ ਹੈ; ਉਹੀ ਕੰਮ ਜੋ ਉਨ੍ਹਾਂ ਨੇ ਸ਼੍ਰੀਲੰਕਾ ਲਈ ਕੀਤਾ, ਜਦੋਂ ਉਨ੍ਹਾਂ ਕਿਹਾ ਕਿ ਸ਼੍ਰੀਲੰਕਾ ਵਿੱਚ ਨਸਲਕੁਸ਼ੀ ਹੋਈ ਸੀ ਜਦਕਿ ਉਹ ਪੂਰੀ ਤਰ੍ਹਾਂ ਝੂਠ ਸੀ। ਹਰ ਕੋਈ ਜਾਣਦਾ ਹੈ ਕਿ ਸਾਡੇ ਦੇਸ਼ ਵਿੱਚ ਕੋਈ ਨਸਲਕੁਸ਼ੀ ਨਹੀਂ ਹੋਈ।"

ਦੱਸ ਦਈਏ ਕਿ ਜਸਟਿਨ ਟਰੂਡੋ ਵੱਲੋਂ 18 ਸਤੰਬਰ ਨੂੰ ਕੈਨੇਡਾ 'ਚ ਖਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਝਰ 'ਤੇ ਹੋਈ ਗੋਲੀਬਾਰੀ 'ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਾਏ ਗਏ ਸਨ ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਤਣਾਅਪੂਰਨ ਹੋ ਗਏ ਹਨ। ਹਰਦੀਪ ਸਿੰਘ ਨਿੱਝਰ, ਜੋ ਕਿ ਭਾਰਤ 'ਚ ਨਾਮਜ਼ਦ ਅੱਤਵਾਦੀ ਸੀ, ਨੂੰ ਕੈਨੇਡਾ ਦੇ ਸਰੀ 'ਚ ਗੁਰਦੁਆਰਾ ਸਾਹਿਬ ਦੇ ਬਾਹਰ ਮਾਰ ਦਿੱਤਾ ਗਿਆ ਸੀ। 

ਹਾਲਾਂਕਿ ਦੂਜੇ ਪਾਸੇ ਭਾਰਤ ਵੱਲੋਂ ਇਨ੍ਹਾਂ ਦੋਸ਼ਾਂ ਨੂੰ “ਬੇਤੁਕਾ” ਅਤੇ “ਪ੍ਰੇਰਿਤ” ਕਰਾਰ ਦਿੰਦੇ ਹੋਏ ਖਾਰਜ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ, ਸ੍ਰੀਲੰਕਾ ਵੱਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਸ੍ਰੀਲੰਕਾ ਵਿੱਚ ਪਿਛਲੇ ਸੰਘਰਸ਼ ਨਾਲ ਸਬੰਧਤ ਨਸਲਕੁਸ਼ੀ ਦੇ "ਅਪਰਾਧਕ ਦਾਅਵਿਆਂ" ਵਾਲੇ ਬਿਆਨ ਨੂੰ ਰੱਦ ਕਰ ਦਿੱਤਾ ਗਈਆਂ ਸੀ। ਸ੍ਰੀਲੰਕਾ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇੱਕ ਰਾਸ਼ਟਰ ਦੇ ਨੇਤਾ ਵੱਲੋਂ ਅਜਿਹੇ ਗੈਰ-ਜ਼ਿੰਮੇਵਾਰਾਨਾ ਅਤੇ ਧਰੁਵੀਕਰਨ ਵਾਲੇ ਬਿਆਨ ਕੈਨੇਡਾ ਅਤੇ ਸ਼੍ਰੀਲੰਕਾ ਦੋਵਾਂ ਵਿੱਚ ਸ਼ਾਂਤੀ ਅਤੇ ਮੇਲ-ਮਿਲਾਪ ਨੂੰ ਉਤਸ਼ਾਹਿਤ ਕਰਨ ਦੀ ਬਜਾਏ ਬੇਈਮਾਨੀ ਅਤੇ ਨਫ਼ਰਤ ਪੈਦਾ ਕਰਦੇ ਹਨ।  

ਇਹ ਵੀ ਪੜ੍ਹੋ: Khalistan news: ਖਾਲਿਸਤਾਨੀ ਆਗੂ ਕਰਨਵੀਰ ਸਿੰਘ ਦੇ ਖਿਲਾਫ ਇੰਟਰਪੋਲ ਨੇ ਜਾਰੀ ਕੀਤਾ ਰੈੱਡ ਕਾਰਨਰ ਨੋਟਿਸ 
 

 

Trending news