Viral Video: ਮਲੇਸ਼ੀਆ 'ਚ ਟੂਰਿਸਟ ਵੀਜ਼ਾ 'ਤੇ ਗਈ ਪੰਜਾਬੀ ਕੁੜੀ; ਰਿਸ਼ਤੇਦਾਰਾਂ ਨੇ ਕਮਰੇ ਵਿੱਚ ਬੰਦ ਕਰ ਕੀਤੀ ਬਦਸਲੂਕੀ
Advertisement
Article Detail0/zeephh/zeephh1820157

Viral Video: ਮਲੇਸ਼ੀਆ 'ਚ ਟੂਰਿਸਟ ਵੀਜ਼ਾ 'ਤੇ ਗਈ ਪੰਜਾਬੀ ਕੁੜੀ; ਰਿਸ਼ਤੇਦਾਰਾਂ ਨੇ ਕਮਰੇ ਵਿੱਚ ਬੰਦ ਕਰ ਕੀਤੀ ਬਦਸਲੂਕੀ

 Malaysia Punjabi Girl Viral Video: ਮਲੇਸ਼ੀਆ ਤੋਂ ਵਾਇਰਲ ਹੋਈ ਪੰਜਾਬੀ ਕੁੜੀ ਦੀ ਵੀਡੀਓ ਵਿੱਚ ਉਸਨੇ ਕਿਹਾ ਕਿ ਮੈਂ ਇੱਥੇ ਟੂਰਿਸਟ ਬੀਜੇ 'ਤੇ ਆਈ ਸੀ ਤੇ ਨਹੀਂ ਮਿਲ ਰਿਹਾ ਖਾਣ ਨੂੰ ਖਾਣਾ ਅਤੇ ਉਹਨਾਂ ਨੇ ਘਰ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ। ਮਾਪਿਆਂ ਨੇ ਜਲਦ ਆਪਣੀ ਧੀ ਨੂੰ ਪੰਜਾਬ ਲਿਆਉਣ ਦੀ ਮੰਗ ਕੀਤੀ  ਹੈ।

 

 Viral Video: ਮਲੇਸ਼ੀਆ 'ਚ ਟੂਰਿਸਟ ਵੀਜ਼ਾ 'ਤੇ ਗਈ ਪੰਜਾਬੀ ਕੁੜੀ; ਰਿਸ਼ਤੇਦਾਰਾਂ ਨੇ ਕਮਰੇ ਵਿੱਚ ਬੰਦ ਕਰ ਕੀਤੀ ਬਦਸਲੂਕੀ

Malaysia Punjabi Girl Viral Video: ਵਿਦੇਸ਼ਾਂ ਦੇ ਵਿੱਚੋਂ ਅਕਸਰ ਹੀ ਪੰਜਾਬੀ ਕੁੜੀਆਂ ਦੀਆਂ ਵੀਡੀਓਜ਼ ਤਰਸ ਯੋਗ ਹਾਲਤ ਵਿੱਚ ਵਾਇਰਲ ਹੁੰਦੀਆਂ ਰਹਿੰਦਿਆਂ ਹਨ। ਅੱਜ ਤਾਜ਼ਾ ਵੀਡੀਓ ਵਾਇਰਲ ਸੰਗਰੂਰ ਦੇ ਪਿੰਡ ਅੜਕਵਾਸ ਦੀ ਰਹਿਣ ਵਾਲੀ ਗੁਰਵਿੰਦਰ ਕੌਰ ਦਾ ਸਾਹਮਣੇ ਆਇਆ ਹੈ। ਹਾਲ ਹੀ ਵਿੱਚ ਮਲੇਸ਼ੀਆ ਤੋਂ ਇੱਕ ਪੰਜਾਬੀ ਕੁੜੀ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਹੋਈ ਪੰਜਾਬੀ ਕੁੜੀ ਦੀ ਵੀਡੀਓ ਵਿੱਚ ਕਿਹਾ ਕਿ ਮੈਂ ਇੱਥੇ ਟੂਰਿਸਟ ਬੀਜੇ ਉੱਤੇ ਆਈ ਸੀ। ਇਸ ਵੀਡੀਓ ਵਿੱਚ ਬੋਲ ਰਹੀ ਹੈ ਕਿ ਉੱਥੇ ਖਾਣ ਨੂੰ ਨਹੀਂ ਮਿਲ ਰਿਹਾ ਅਤੇ ਘਰ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ। 

ਮਾਪਿਆਂ ਨੇ ਜਲਦ ਆਪਣੀ ਧੀ ਨੂੰ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ। ਦੂਰ ਦੇ ਰਿਸ਼ਤੇਦਾਰ ਉੱਤੇ ਇਲਜ਼ਾਮ ਲਾਉਂਦੇ ਕਿਹਾ ਕਿ ਟੂਰਿਸਟ ਵੀਜ਼ਾ ਲਾ ਕੇ ਬਿਊਟੀ ਪਾਰਲਰ ਦੇ ਕੰਮ ਉੱਤੇ ਲਵਾਉਣ ਲਈ 1,20000 ਰੁਪਏ ਵਿੱਚ ਗੱਲ ਹੋਈ ਸੀ ਅਤੇ ਸੰਗਰੂਰ ਦੇ ਪਿੰਡ ਅੜਕਵਾਸ ਦੀ ਕੁੜੀ ਰਹਿਣ ਵਾਲੀ ਹੈ।

ਵਾਇਰਲ ਵੀਡੀਓ ਮਲੇਸ਼ੀਆ ਦਾ ਦੱਸਿਆ ਜਾ ਰਿਹਾ ਹੈ ਜਿਸ ਦੇ ਵਿੱਚ ਕੁੜੀ ਇਲਜ਼ਾਮ ਲੱਗਾ ਰਹੀ ਹੈ ਕੀ ਉਹ ਵਿਦੇਸ਼ ਆਈ ਸੀ ਤੇ ਹੁਣ ਉਸਨੂੰ ਸਮੇਂ ਤੇ ਖਾਣਾ ਨਹੀਂ ਮਿਲ ਰਿਹਾ। ਘਰ ਦੇ ਵਿੱਚ ਬੰਦ ਕਰਕੇ ਰੱਖਿਆ ਹੋਇਆ ਹੈ ਅਤੇ ਉਹ ਅਪੀਲ ਕਰਦੀ ਹੈ ਜਲਦੀ- ਜਲਦੀ ਬਾਹਰ ਕੱਢਿਆ ਜਾਵੇ। ਆਪਣੀ ਬੱਚੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਗਰੂਰ ਦੇ ਅੜਕਵਾਸ ਪਿੰਡ ਦੇ ਵਿੱਚ ਰਹਿਣ ਵਾਲੇ ਗੁਰਵਿੰਦਰ ਕੌਰ ਦੇ ਮਾਪੇ ਚਿੰਤਾ ਦੇ ਵਿੱਚ ਹਨ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਬੇਟੀ ਨੂੰ ਜਲਦ ਤੋਂ ਜਲਦ ਪੰਜਾਬ ਲਿਆਂਦਾ ਜਾਵੇ, ਕਿਉਂਕਿ ਉੱਥੇ ਉਸ ਦੀ ਹਾਲਤ ਠੀਕ ਨਹੀਂ ਹੈ।

ਇਹ ਵੀ ਪੜ੍ਹੋ: Ludhiana News: ਲੁਧਿਆਣਾ 'ਚ 26 ਸਾਲਾਂ ਵਿਆਹੁਤਾ ਦੀ ਭੇਦਭਰੇ ਹਾਲਾਤ 'ਚ ਮੌਤ, ਸਹੁਰੇ ਪਰਿਵਾਰ 'ਤੇ ਲੱਗੇ ਇਲਜ਼ਾਮ

ਮਲੇਸ਼ੀਆ ਦੇ ਵਿਚ ਫਸੀ ਗੁਰਵਿੰਦਰ ਕੌਰ ਦੀ ਭੈਣ ਰਾਣੀ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਸ ਦੀ ਭੈਣ ਗੁਰਵਿੰਦਰ ਕੌਰ ਦਾ ਮਲੇਸ਼ੀਆ ਦਾ ਵੀਜ਼ਾ ਲਗਵਾਇਆ ਗਿਆ। ਜਿਸ ਏਜੰਟ ਨੇ ਉਸ ਨੂੰ ਵਿਦੇਸ਼ ਭੇਜਿਆ ਉਹ ਸਾਡੇ ਦੂਰ ਦੇ ਰਿਸ਼ਤੇਦਾਰ ਸਨ। ਮੇਰੀ ਭੈਣ ਨੇ ਬਿਊਟੀ ਪਾਰਲਰ ਦਾ ਕੰਮ ਕੀਤਾ ਹੋਇਆ ਸੀ ਜਿੰਨਾ ਕੋਲ ਉਹ ਮਲੇਸ਼ੀਆ ਗਈ ਸੀ। ਉਹਨਾਂ ਦਾ ਉੱਥੇ ਸੈਲੂਨ ਸੀ ਉਹਨਾਂ ਨੇ ਕਿਹਾ ਕਿ ਉਥੇ ਉਸਨੂੰ ਕੰਮ ਉੱਤੇ ਲਵਾ ਦਿੱਤਾ ਜਾਵੇਗਾ। 

ਉਹਨਾਂ ਨੇ ਅੱਗ ਕਿਹਾ ਕਿ  ਸਾਡੇ ਤੋਂ 1 ਲੱਖ 20 ਹਜ਼ਾਰ ਰੁਪਈਆ ਲਿਆ ਗਿਆ। ਮਲੇਸ਼ੀਆ ਉਸ ਨੂੰ ਟੂਰਿਸਟ ਵੀਜ਼ੇ ਉੱਤੇ ਲੈ ਕੇ ਗਏ। ਉੱਥੇ ਜਾ ਕੇ ਉਸ ਤੋਂ ਘਰ ਦਾ ਕੰਮ ਕਰਾਉਣ ਲੱਗੇ ਜਿਸ ਤੋਂ ਮੇਰੀ ਭੈਣ ਨੇ ਇਨਕਾਰ ਕੀਤਾ ਕਿਹਾ ਇਹ ਕੰਮ ਤਾਂ ਮੈਂ ਪੰਜਾਬ ਹੀ ਕਰ ਸਕਦੀ ਸੀ ਉਸ ਤੋਂ ਜਬਰਦਸਤੀ ਘਰ ਦਾ ਕੰਮ ਹੀ ਕਰਾਉਂਦੇ ਰਹੇ ਅਤੇ ਉਸ ਦਾ ਪਾਸਪੋਰਟ ਖੋਹ ਲਿਆ। ਮੇਰੀ ਭੈਣ ਨੂੰ ਖਾਣ ਨੂੰ ਨਹੀਂ ਕੁਝ ਦਿੱਤਾ ਜਾਂਦਾ ਸੀ ਜਦੋਂ ਅਸੀਂ ਏਜੰਟ ਨਾਲ ਗੱਲ ਕੀਤੀ ਕਿ ਸਾਡੀ ਕੁੜੀ ਨੂੰ ਵਾਪਸ ਪੰਜਾਬ ਭੇਜ ਦਿੱਤਾ ਜਾਵੇ ਪਰ ਹੁਣ ਉਹ ਲੱਖਾਂ ਰੁਪਏ ਦੀ ਮੰਗ ਕਰ ਰਹੇ ਨੇ ਕਿ ਪਹਿਲਾਂ 4 ਲੱਖ ਰੁਪਏ ਦੇਵੋ ਫਿਰ ਤੁਹਾਡੀ ਲੜਕੀ ਦਾ ਪਾਸਪੋਰਟ ਦੇਵਾਂਗੇ ਅਸੀਂ ਚਾਹੁੰਦੇ ਹਾਂ ਕਿ ਇਹੋ ਜਿਹੇ ਏਜੰਟਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਸਾਡੀਆਂ ਕੁੜੀਆਂ ਦੇ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰਦੇ ਹਨ।

ਇਹ ਵੀ ਪੜ੍ਹੋ:  Batala Double Murder News: ਘਰ 'ਚ ਇਕੱਲੇ ਰਹਿੰਦੇ ਪਤੀ ਪਤਨੀ ਦਾ ਹੋਇਆ ਕਤਲ, ਤਿੰਨ ਦਿਨ ਬਾਅਦ ਲੱਗਾ ਪਤਾ

ਗੁਰਵਿੰਦਰ ਕੌਰ ਦੀ ਮਾਤਾ ਚਰਨ ਕੌਰ ਨੇ ਦੱਸਿਆ ਉਹਨਾਂ ਦੀ ਬੇਟੀ ਨੂੰ ਉਹਨਾਂ ਦੇ ਜਮਾਈ ਦੇ ਰਿਸ਼ਤੇਦਾਰ ਨੇ ਮਲੇਸ਼ੀਆ ਭੇਜਣ ਲਈ ਕਿਹਾ ਸੀ ਅਸੀਂ ਜਲਦਬਾਜ਼ੀ ਦੇ ਵਿੱਚ ਆਪਣੀ ਬੇਟੀ ਦਾ ਪਾਸਪੋਰਟ ਬਣਵਾਇਆ। ਉਸ ਤੋਂ ਬਾਅਦ ਉਹ ਮਲੇਸ਼ੀਆ ਚਲੀ ਗਈ। ਮੇਰੀ ਬੇਟੀ ਬਿਊਟੀ ਪਾਰਲਰ ਦਾ ਕੰਮ ਜਾਣਦੀ ਸੀ ਅਤੇ ਜਿਹਨਾਂ ਕੋਲ ਉਸ ਨੇ ਜਾਣਾ ਸੀ ਉਹਨਾਂ ਦਾ ਵੀ ਉੱਥੇ ਮਲੇਸ਼ੀਆ ਦੇ ਵਿਚ ਸੈਲੂਨ ਸੀ ਇਕ ਮਹੀਨਾ ਬੇਟੀ ਨੇ ਕੰਮ ਕੀਤਾ 30 ਤਰੀਕ ਨੂੰ ਬੇਟੀ ਦਾ ਫੋਨ ਆਇਆ ਕਿ ਉਸਨੂੰ ਵਾਪਸ ਬੁਲਾ ਲਿਆ ਜਾਏ ਇੱਥੇ ਉਹ ਬਹੁਤ ਤੰਗ ਪਰੇਸ਼ਾਨ ਹੈ। ਜਿਸ ਤੋਂ ਬਾਅਦ ਅਸੀਂ ਜਿਸ ਏਜੰਟ ਨੇ ਉਸ ਨੂੰ ਵਿਦੇਸ਼ ਭੇਜਿਆ ਸੀ ਓਸ ਦੇ ਘਰ ਗਏ ਉਸ ਨੇ ਕੋਈ ਪੱਲਾ ਨਹੀਂ ਫੜਾਇਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਬੱਚੀ ਨੂੰ ਵਾਪਸ ਪੰਜਾਬ ਬੁਲਾਇਆ ਜਾਵੇ ਅਤੇ ਇਸ ਤਰ੍ਹਾਂ ਦੇ ਏਜੰਟਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ।

ਦੂਜੇ ਪਾਸੇ ਇਸ ਮਾਮਲੇ ਦੇ ਵਿੱਚ ਪਿੰਡ ਦੇ ਰਹਿਣ ਵਾਲੇ ਬਜ਼ੁਰਗ ਨੇ ਕਿਹਾ ਕਿ ਇਹ ਪਰਿਵਾਰ ਬਹੁਤ ਗਰੀਬ ਹੈ ਇਹਨਾਂ ਨੇ ਕਿਸਾਨਾਂ ਦਾ ਝੋਨਾ ਲਾ ਕੇ ਆਪਣੀ ਬੱਚੀ ਨੂੰ ਮਲੇਸ਼ੀਆ ਭੇਜਿਆ ਸੀ ਪਰ ਹੁਣ ਉਥੋਂ ਉਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੀ ਕਿ ਉਸਨੂੰ ਘਰ ਦੇ ਵਿੱਚ ਬੰਦ ਕਰਕੇ ਰੱਖਿਆ ਜਾ ਰਿਹਾ ਹੈ ਕੁਝ ਖਾਣ ਪੀਣ ਨੂੰ ਨਹੀਂ ਮਿਲ ਰਿਹਾ। ਅਸੀਂ ਚਾਹੁੰਦੇ ਹਾਂ ਕਿ ਲੜਕੀ ਜਲਦੀ ਆਪਣੇ ਪਰਿਵਾਰ ਦੇ ਵਿੱਚ ਆ ਜਾਵੇ।

(ਲਹਿਰਾਗਾਗਾ ਤੋਂ ਅਨਿਲ ਜੈਨ ਦੀ ਰਿਪੋਰਟ)

 

Trending news