SAD-BJP Alliance News: 'ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ'
Advertisement
Article Detail0/zeephh/zeephh1770177

SAD-BJP Alliance News: 'ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ'

Punjab's Prem Singh Chandumajra on SAD-BJP Alliance News today: ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਾਰ ਭਾਜਪਾ ਤੇ ਅਕਾਲੀ ਦਲ ਦੋਵੇਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਦਿੱਤੇ ਗਏ ਬਿਆਨ ਤੋਂ ਅਜਿਹਾ ਕੁਝ ਲੱਗ ਨਹੀਂ ਰਿਹਾ। 

SAD-BJP Alliance News: 'ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ'

Punjab's Prem Singh Chandumajra on SAD-BJP Alliance News today: ਸ਼੍ਰੋਮਣੀ ਅਕਾਲੀ ਦਲ ਵੱਲੋਂ 'ਸੱਥ ਮਿਲਣੀ ਸੱਥ ਚਰਚਾ' ਪ੍ਰੋਗਰਾਮ ਦੇ ਤਹਿਤ ਪੂਰੇ ਪੰਜਾਬ ਵਿੱਚ ਜਾ ਕੇ ਲੋਕਾਂ ਨੂੰ ਮਿਲਿਆ ਜਾ ਰਿਹਾ ਹੈ ਤੇ ਇਸੇ ਤਹਿਤ ਸਾਬਕਾ ਲੋਕ ਸਭਾ ਮੈਂਬਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਦੇਹਣੀ ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਵੀ ਬਿਆਨ ਦਿੱਤਾ। 

ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਪਾਰਟੀ ਦੇ ਗੱਠਜੋੜ ਬਾਰੇ ਪੁੱਛੇ ਗਏ ਸਵਾਲ 'ਤੇ ਬੋਲਦੇ ਹੋਏ, ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਤੇ ਰਾਜਨੀਤੀ ਵਿੱਚ ਕੁੱਝ ਵੀ ਸੰਭਵ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਗੱਠ-ਜੋੜ ਹੋਇਆ ਤਾਂ ਉਹ ਪੰਜਾਬ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੀਤਾ ਜਾਵੇਗਾ। 

ਬੀਤੇ ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀਆਂ ਚਰਚਾਵਾਂ ਚੱਲ ਰਹੀਆਂ ਹਨ ਪਾਰ ਭਾਜਪਾ ਤੇ ਅਕਾਲੀ ਦਲ ਦੋਵੇਂ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਦਿੱਤੇ ਗਏ ਬਿਆਨ ਤੋਂ ਅਜਿਹਾ ਕੁਝ ਲੱਗ ਨਹੀਂ ਰਿਹਾ। ਅਜਿਹੇ 'ਚ ਬੀਤ ਦਿਨ ਇਸ ਮੁੱਦੇ 'ਤੇ ਖੁਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਬਿਆਨ ਦਿੱਤਾ ਗਿਆ ਸੀ। 

ਉਨ੍ਹਾਂ ਕਿਹਾ ਸੀ ਕਿ ਗੱਠਜੋੜ ਦੀਆਂ ਚਰਚਾਵਾਂ ਮਹਿਜ਼ ਮੀਡੀਆਂ ਦੀਆਂ ਅਟਕਲਾਂ ਹਨ ਅਤੇ ਗੱਠਜੋੜ ਦਾ ਸਵਾਲ ਹੀ ਨਹੀਂ ਬਣਦਾ ਕਿਉਂਕਿ ਉਨ੍ਹਾਂ ਦਾ ਬਸਪਾ ਨਾਲ ਪਹਿਲਾਂ ਹੀ ਗੱਠਜੋੜ ਹੈ। 

ਇਹ ਵੀ ਪੜ੍ਹੋ: Ludhiana Triple Murder News: ਟ੍ਰਿਪਲ ਮਡਰ ਨਾਲ ਦਹਿਲਿਆ ਲੁਧਿਆਣਾ, ਇੱਕੋ ਘਰ 'ਚ ਤਿੰਨ ਬਜ਼ੁਰਗਾਂ ਦਾ ਕਤਲ

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀਰਵਾਰ ਨੂੰ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਲ ਬੈਠਕ ਕੀਤੀ ਗਈ ਸੀ ਅਤੇ ਵੱਖ-ਵੱਖ ਸੀਨੀਅਰ ਲੀਡਰ, ਸ਼੍ਰੋਮਣੀ ਅਕਾਲੀ ਦਲ ਦਫ਼ਤਰ ਪਹੁੰਚੇ ਸਨ। ਦੱਸਿਆ ਗਿਆ ਕਿ ਇਸ ਮੀਟਿੰਗ ਦੌਰਾਨ 2024 ਦੀਆਂ ਲੋਕ ਸਭਾ ਚੋਣਾਂ, ਪੰਜਾਬ ਦੇ ਅਹਿਮ ਮੁੱਦੇ ਅਤੇ ਪਾਰਟੀ ਦੀ ਅਗਲੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਗਈ।  

- ਕੀਰਤਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ 

ਇਹ ਵੀ ਪੜ੍ਹੋ: Chorni song release: ਰਿਲੀਜ਼ ਹੋਇਆ ਸਿੱਧੂ ਮੂਸੇਵਾਲਾ ਤੇ ਰੈਪਰ ਡਿਵਾਈਨ ਦਾ ਨਵਾਂ ਗੀਤ 'ਚੋਰਨੀ'

(For more news apart from Punjab's Prem Singh Chandumajra on SAD-BJP Alliance News today, stay tuned to Zee PHH)

Trending news