Amritpal News: ਕੁਲਵੰਤ ਸਿੰਘ ਰਾਉਂਕੇ ਨੂੰ ਉਸ ਦੇ ਚਾਚੇ ਦੀ ਮੌਤ ਦੇ ਮੱਦੇਨਜ਼ਰ ਛੇ ਦਿਨ ਦੀ ਪੈਰੋਲ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਜੋ ਆਪਣੇ ਸਾਥੀਆਂ ਦੇ ਨਾਲ ਕਰੀਬ 9 ਮਹੀਨਿਆਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਸੀ।
Trending Photos
Amritpal News:(Rohit Bansal): ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਕੁਲਵੰਤ ਸਿੰਘ ਰਾਉਂਕੇ ਨੂੰ 6 ਦਿਨਾਂ ਦੀ ਪੈਰੋਲ ਮਿਲੀ ਗਈ ਹੈ।। ਕੁਲਵੰਤ ਸਿੰਘ ਰਾਉਂਕੇ ਨੂੰ ਉਸ ਦੇ ਚਾਚੇ ਦੀ ਮੌਤ ਦੇ ਮੱਦੇਨਜ਼ਰ ਛੇ ਦਿਨ ਦੀ ਪੈਰੋਲ ਦਿੱਤੀ ਹੈ। ਅੰਮ੍ਰਿਤਪਾਲ ਸਿੰਘ ਜੋ ਆਪਣੇ ਸਾਥੀਆਂ ਦੇ ਨਾਲ ਕਰੀਬ 9 ਮਹੀਨਿਆਂ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ। ਜਿਸ ਨੂੰ ਆਪਣੇ ਚਾਚੇ ਦੀ ਮੌਤ ਤੋਂ ਬਾਅਦ ਸਸਕਾਰ ਵਿੱਚ ਸ਼ਾਮਿਲ ਹੋਣ ਦੇ ਲਈ ਪੈਰੋਲ ਮਿਲੀ ਹੈ।
ਕੁਲਵੰਤ ਸਿੰਘ ਰਾਉਂਕੇ ਉੱਤੇ ਅਜਨਾਲਾ ਥਾਣੇ ਉਪਰ ਹਮਲੇ ਤੋਂ ਪਹਿਲਾਂ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਬਾਕੀ ਸਾਥੀਆਂ ਦੇ ਨਾਲ ਮਿਲਕੇ ਵਰਿੰਦਰ ਸਿੰਘ ਦੀ ਕੁੱਟਮਾਰ ਦੇ ਵੀ ਇਲਜ਼ਾਮਾਂ ਤਹਿਤ ਮਾਮਲਾ ਦਰਜ ਹੋਇਆ ਸੀ। ਪੀੜਤ ਵਰਿੰਦਰ ਸਿੰਘ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵੱਲੋਂ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਕੁਲਵੰਤ ਸਿੰਘ ਰਾਉਂਕੇ ਅਤੇ ਅੰਮ੍ਰਿਤਪਾਲ ਸਿੰਘ ਸਮੇਤ ਉਸਦੇ ਕਈ ਸਾਥੀਆਂ ਤੇ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: PSEB Datesheet Release: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ ਅਤੇ 12 ਜਮਾਤ ਦੀ ਡੇਟਸ਼ੀਟ ਜਾਰੀ
ਦੱਸਦਈਏ ਹੈ ਕਿ 23 ਫਰਵਰੀ ਨੂੰ 'ਵਾਰਿਸ ਪੰਜਾਬ ਦੇ' ਜਥੇਦਾਰ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸਮਰਥਕਾਂ ਸਮੇਤ ਅਜਨਾਲਾ ਥਾਣੇ 'ਤੇ ਹਮਲਾ ਕੀਤਾ ਗਿਆ ਸੀ। ਇਸ ਮਾਮਲੇ 'ਚ ਐਫਆਈਆਰ ਨੰਬਰ 39 ਦਰਜ ਹੈ। ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਗੁਰਦੁਆਰੇ ਤੋਂ 36 ਦਿਨ ਭੱਜਣ ਤੋਂ ਬਾਅਦ ਫੜ ਲਿਆ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਉਸ ਨੂੰ ਬਠਿੰਡਾ ਦੇ ਏਅਰਫੋਰਸ ਸਟੇਸ਼ਨ ਲੈ ਗਈ। ਉਥੋਂ ਉਸ ਨੂੰ ਆਸਾਮ ਲਿਜਾਇਆ ਗਿਆ, ਜਿੱਥੇ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਜੇਲ੍ਹ ਅਥਾਰਟੀ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਐਨਐਸਏ ਲਗਾ ਕੇ ਲਗਾਇਆ ਸੀ। ਇਸ ਮਾਮਲੇ ਵਿੱਚ ਉਸ ਦੇ 9 ਹੋਰ ਸਾਥੀ ਵੀ ਡਿਬਰੂਗੜ੍ਹ 'ਚ ਬੰਦ ਹੈ।
ਇਹ ਵੀ ਪੜ੍ਹੋ: Truck drivers Strike: ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਨੂੰ ਲੈ ਕੇ ਅਧਿਕਾਰੀਆਂ ਦੀ ਉੱਚ ਪੱਧਰੀ ਮੀਟਿੰਗ