Fazilka News: ਫਾਜ਼ਿਲਕਾ 'ਚ ਕਿਸ਼ਤੀ ਨਾ ਮਿਲਣ ਨਾਲ ਗਰਭ 'ਚ ਬੱਚੇ ਦੀ ਮੌਤ ਮਗਰੋਂ ਪੀੜਤਾ ਲਈ ਮੁਆਵਜ਼ੇ ਦਾ ਐਲਾਨ
Advertisement
Article Detail0/zeephh/zeephh1802406

Fazilka News: ਫਾਜ਼ਿਲਕਾ 'ਚ ਕਿਸ਼ਤੀ ਨਾ ਮਿਲਣ ਨਾਲ ਗਰਭ 'ਚ ਬੱਚੇ ਦੀ ਮੌਤ ਮਗਰੋਂ ਪੀੜਤਾ ਲਈ ਮੁਆਵਜ਼ੇ ਦਾ ਐਲਾਨ

Fazilka News:  ਫ਼ਾਜ਼ਿਲਕਾ ਦੇ ਸਰਹੱਦੀ ਪਿੰਡ ਵਿੱਚ ਕਿਸ਼ਤੀ ਸਮੇਂ ਸਿਰ ਨਾ ਮਿਲਣ ਕਾਰਨ ਗਰਭ ਵਿੱਚ ਬੱਚੇ ਨੂੰ ਗੁਆ ਚੁੱਕੀ ਔਰਤ ਦਾ ਹਾਲ ਜਾਣ ਲਈ ਪ੍ਰਸ਼ਾਸਨ ਦੀ ਟੀਮ ਪੁੱਜੀ। ਪ੍ਰਸ਼ਾਸਨ ਵੱਲੋਂ ਪੀੜਤਾ ਲਈ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ।

Fazilka News: ਫਾਜ਼ਿਲਕਾ 'ਚ ਕਿਸ਼ਤੀ ਨਾ ਮਿਲਣ ਨਾਲ ਗਰਭ 'ਚ ਬੱਚੇ ਦੀ ਮੌਤ ਮਗਰੋਂ ਪੀੜਤਾ ਲਈ ਮੁਆਵਜ਼ੇ ਦਾ ਐਲਾਨ

Fazilka News:  ਪੰਜਾਬ ਵਿੱਚ ਜਿਥੇ ਲਗਾਤਾਰ ਹੜ੍ਹ ਦਾ ਕਹਿਰ ਜਾਰੀ ਹੈ। ਉਥੇ ਹੀ ਇਸ ਹੜ੍ਹ ਕਾਰਨ ਕਾਫੀ ਲੋਕਾਂ ਦੀ ਜ਼ਿੰਦਗੀ ਕਾਫੀ ਪ੍ਰਭਾਵਿਤ ਹੋ ਰਹੀ ਹੈ। ਫ਼ਾਜ਼ਿਲਕਾ ਦਾ ਪਿੰਡ ਅਤੁਵਾਲ ਜੋ ਇੱਕ ਪਾਸੇ ਸਰਹੱਦ ਨਾਲ ਘਿਰਿਆ ਹੋਇਆ ਹੈ ਤੇ ਦੂਜੇ ਪਾਸੇ ਦਰਿਆ ਦੇ ਪਾਣੀ ਨਾਲ ਘਿਰਿਆ ਹੋਇਆ ਹੈ।

ਬੀਤੇ ਦਿਨੀਂ ਸਮੇਂ ਉਤੇ ਕਿਸ਼ਤੀ ਨਾ ਮਿਲਣ ਕਾਰਨ ਇੱਕ ਬੱਚੇ ਦੀ ਗਰਭ ਵਿੱਚ ਹੋ ਮੌਤ ਹੋ ਗਈ ਸੀ। ਇਸ ਖ਼ਬਰ ਨੂੰ ਜ਼ੀ ਮੀਡੀਆ ਨੇ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ। ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਫ਼ਾਜ਼ਿਲਕਾ ਪ੍ਰਸ਼ਾਸਨ ਹਰਕਤ ਵਿੱਚ ਆਇਆ ਹੈ। ਪ੍ਰਸ਼ਾਸਨ ਦੀ ਟੀਮ ਨੇ ਪੀੜਤ ਔਰਤ ਦੇ ਘਰ ਤੱਕ ਪਹੁੰਚ ਕੀਤੀ। ਪੀੜਤ ਦਾ ਹਾਲ ਜਾਣਿਆ ਤੇ ਪਰਿਵਾਰ ਨਾਲ ਮੁਲਾਕਾਤ ਕੀਤੀ।

ਮੀਡੀਆ ਨਾਲ ਗੱਲ ਕਰਦੇ ਹੋਏ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦੇ ਘਰ ਔਰਤ ਗਰਭਵਤੀ ਸੀ ਤੇ ਸਾਰਿਆਂ ਨੂੰ ਘਰ ਵਿੱਚ ਆਉਣ ਵਾਲੇ ਨਵੇਂ ਮਹਿਮਾਨ ਦੀ ਕਾਫੀ ਖੁਸ਼ੀ ਸੀ। ਜਦ ਔਰਤ ਨੂੰ ਜਣੇਪਾ ਪੀੜ ਹੋਣ ਲੱਗੀ ਤਾਂ ਉਹ ਉਸ ਨੂੰ ਸ਼ਹਿਰ ਵਿੱਚ ਸਥਿਤ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਰਵਾਨਾ ਹੋਏ। ਉਨ੍ਹਾਂ ਦੇ ਪਿੰਡ ਅਤੁਵਾਲ ਤੋਂ ਸ਼ਹਿਰ ਜਾਣ ਵਿਚਾਲੇ ਦਰਿਆ ਨੂੰ ਪਾਰ ਕਰਨ ਲਈ ਬੇੜੀ (ਕਿਸ਼ਤੀ) ਦਾ ਇਸਤੇਮਾਲ ਹੁੰਦਾ ਹੈ।

ਜਦ ਉਹ ਦਰਿਆ ਦੇ ਕੰਢੇ ਪੁੱਜੇ ਤਾਂ ਦੇਖਿਆ ਕਿ ਕਿਸ਼ਤੀ ਦੇ ਕੰਢੇ ਉਤੇ ਸੀ ਅਤੇ ਉਸ ਨੂੰ ਦੂਜੇ ਪਾਰ ਤੋਂ ਲਿਆਉਣ ਵਾਲਾ ਵੀ ਕੋਈ ਨਹੀਂ ਸੀ। ਇਸ ਕਾਰਨ ਔਰਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਵਿੱਚ ਦੇਰੀ ਹੋ ਗਈ ਸੀ ਅਤੇ ਬੱਚੇ ਦੀ ਗਰਭ ਵਿੱਚ ਹੀ ਮੌਤ ਹੋ ਗਈ ਸੀ। ਇਸ ਮਗਰੋਂ ਪਰਿਵਾਰ ਵਿੱਚ ਸ਼ੋਕ ਦੀ ਲਹਿਰ ਹੈ। ਇਸ ਸਬੰਧ ਵਿੱਚ ਪ੍ਰਸ਼ਾਸਨ ਪਰਿਵਾਰ ਦਾ ਹਾਲਚਾਲ ਪੁੱਛਣ ਲਈ ਉਨ੍ਹਾਂ ਕੋਲ ਪੁੱਜਿਆ।

ਇਹ ਵੀ ਪੜ੍ਹੋ : Fazilka News: ਹੜ੍ਹ ਦੀ ਸਭ ਤੋਂ ਮੰਦਭਾਗੀ ਖ਼ਬਰ! ਸਮੇਂ 'ਤੇ ਕਿਸ਼ਤੀ ਨਾ ਮਿਲਣ 'ਤੇ ਗਰਭਵਤੀ ਮਹਿਲਾ ਦੇ ਗਰਭ 'ਚ ਹੀ ਹੋਈ ਬੱਚੇ ਦੀ ਮੌਤ

ਇਸ ਸਬੰਧੀ ਤਹਿਸੀਲਦਾਰ ਜਲਾਲਾਬਾਦ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਕੁਦਰਤੀ ਆਫਤ ਆਈ ਹੋਈ ਹੈ ਤੇ ਉਨ੍ਹਾਂ ਦੇ ਖੇਤਰ ਵਿੱਚ 7 ਤੋਂ 8 ਪੁਆਇੰਟ ਅਜਿਹੇ ਹਨ ਜਿਥੇ ਪਿੰਡ ਤੇ ਸ਼ਹਿਰ ਦਾ ਸੰਪਰਕ ਟੁੱਟ ਗਿਆ ਹੈ। ਪ੍ਰਸ਼ਾਸਨ ਵੱਲੋਂ ਬੇੜੀ ਦੀ ਵਿਵਸਥਾ ਕੀਤੀ ਗਈ ਹੈ ਪਰ ਬੇੜੀ ਦੇਰੀ ਨਾਲ ਪੁੱਜੀ। ਇਸ ਕਾਰਨ ਉਨ੍ਹਾਂ ਨੂੰ ਹਸਪਤਾਲ ਜਾਣ ਵਿੱਚ ਦੇਰੀ ਹੋ ਗਈ। ਇਸ ਮੁਸ਼ਕਲ ਦੀ ਘੜੀ ਵਿੱਚ ਪ੍ਰਸ਼ਾਸਨ ਪਰਿਵਾਰ ਦੇ ਨਾਲ ਹੈ ਤੇ 50 ਹਜ਼ਾਰ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : Punjab News: IIM ਅਹਿਮਦਾਬਾਦ 'ਚ ਪੰਜਾਬ ਦੇ ਹੈੱਡਮਾਸਟਰ ਲੈਣਗੇ ਟ੍ਰੇਨਿੰਗ; CM ਮਾਨ ਕਰਨਗੇ ਬੈਚ ਨੂੰ ਰਵਾਨਾ

Trending news