ਭਾਰਤੀ ਰਿਜ਼ਰਵ ਬੈਂਕ ਵੱਲੋਂ ਛੁੱਟੀਆਂ ਨੂੰ ਤਿੰਨ ਵਰਗਾਂ ਵਿੱਚ ਰੱਖਿਆ ਜਾਂਦਾ ਹੈ — ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਅਧੀਨ ਛੁੱਟੀ; ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਤੇ ਰੀਅਲ-ਟਾਈਮ ਗ੍ਰੋਸ ਸੈਟਲਮੈਂਟ ਛੁੱਟੀ।
Trending Photos
Bank Holidays list in March 2023: ਇਸ ਸਾਲ ਮਾਰਚ ਦੇ ਮਹੀਨੇ ਵਿੱਚ ਬੈਂਕ ਕੁੱਲ 12 ਦਿਨਾਂ ਲਈ ਬੰਦ ਰਹਿਣਗੇ। ਇਨ੍ਹਾਂ ਛੁੱਟੀਆਂ ਵਿੱਚ ਵੀਕਐਂਡ ਵੀ ਸ਼ਾਮਲ ਹਨ। ਇਸ ਲਈ ਜੇਕਰ ਤੁਹਾਨੂੰ ਅਗਲੇ ਮਹੀਨੇ ਬੈਂਕ ਨਾਲ ਸੰਬੰਧਿਤ ਕੋਈ ਵੀ ਕੰਮ ਹੈ ਤਾਂ ਤੁਹਾਨੂੰ ਇੱਕ ਵਾਰ ਮਾਰਚ ਮਹੀਨੇ 'ਚ ਪੈ ਰਹੀਆਂ ਬੈਂਕ ਦੀਆਂ ਛੁੱਟੀਆਂ 'ਤੇ ਇੱਕ ਵਾਰ ਨਜ਼ਰ ਮਾਰ ਲੈਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਭਾਰਤ ਵਿੱਚ ਬੈਂਕ ਮਹੀਨੇ ਦੇ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਕੰਮ ਕਰਦੇ ਹਨ ਜਦਕਿ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਬੈਂਕ ਦੀਆਂ ਛੁੱਟੀਆਂ ਹੁੰਦੀਆਂ ਹਨ। ਭਾਰਤੀ ਰਿਜ਼ਰਵ ਬੈਂਕ (RBI) ਦੇ ਕੈਲੰਡਰ ਮੁਤਾਬਕ ਮਾਰਚ ਦੇ ਮਹੀਨੇ ਵਿੱਚ ਨਿੱਜੀ ਤੇ ਜਨਤਕ ਖੇਤਰ ਦੇ ਬੈਂਕ 12 ਦਿਨਾਂ ਲਈ ਬੰਦ ਰਹਿਣਗੇ।
ਦੱਸ ਦਈਏ ਕਿ ਸੂਬਿਆਂ ਦੀਆਂ ਖੇਤਰੀ ਛੁੱਟੀਆਂ ਤੇ ਸਾਰੀਆਂ ਜਨਤਕ ਛੁੱਟੀਆਂ ਦੇ ਆਧਾਰ‘ਤੇ ਵੀ ਬੈਂਕ ਬੰਦ ਹੋ ਸਕਦੇ ਹਨ ਅਤੇ ਅਜਿਹੀਆਂ ਖੇਤਰੀ ਛੁੱਟੀਆਂ ਸੰਬੰਧਤ ਰਾਜ ਸਰਕਾਰਾਂ ਵੱਲੋਂ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਜ਼ਿਕਰਯੋਗ ਹੈ ਕਿ RBI ਦੀ ਅਧਿਕਾਰਤ ਵੈੱਬਸਾਈਟ ‘ਤੇ ਵੀ ਇਸਦਾ ਜ਼ਿਕਰ ਨਹੀਂ ਕੀਤਾ ਜਾਂਦਾ ਹੈ।
ਭਾਰਤੀ ਰਿਜ਼ਰਵ ਬੈਂਕ ਵੱਲੋਂ ਛੁੱਟੀਆਂ ਨੂੰ ਤਿੰਨ ਵਰਗਾਂ ਵਿੱਚ ਰੱਖਿਆ ਜਾਂਦਾ ਹੈ — ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਅਧੀਨ ਛੁੱਟੀ; ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਤੇ ਰੀਅਲ-ਟਾਈਮ ਗ੍ਰੋਸ ਸੈਟਲਮੈਂਟ ਛੁੱਟੀ।
3 ਮਾਰਚ - ਚਾਪਚਰ ਕੁਟ
5 ਮਾਰਚ - ਐਤਵਾਰ
7 ਮਾਰਚ - ਹੋਲੀ, ਹੋਲੀ (ਦੂਜਾ ਦਿਨ), ਹੋਲਿਕਾ ਦਹਨ, ਧੁਲੰਡੀ, ਡੋਲ ਜਾਤਰਾ
8 ਮਾਰਚ - ਧੂਲੇਤੀ, ਦੋਲਜਾਤਰਾ, ਹੋਲੀ, ਯੋਸੰਗ ਦੂਜਾ ਦਿਨ
9 ਮਾਰਚ - ਹੋਲੀ
11 ਮਾਰਚ - ਦੂਜਾ ਸ਼ਨੀਵਾਰ
12 ਮਾਰਚ - ਐਤਵਾਰ
19 ਮਾਰਚ - ਐਤਵਾਰ
22 ਮਾਰਚ - ਗੁੜੀ ਪੜਵਾ, ਉਗਾੜੀ ਤਿਉਹਾਰ, ਬਿਹਾਰ ਦਿਵਸ, ਸਾਜੀਬੂ ਨੋਂਗਮਾਪਨਬਾ (ਚੀਰੋਬਾ), ਤੇਲਗੂ ਨਵੇਂ ਸਾਲ ਦਾ ਦਿਨ, ਪਹਿਲੀ ਨਵਰਾਤਰੀ
25 ਮਾਰਚ - ਚੌਥਾ ਸ਼ਨੀਵਾਰ
26 ਮਾਰਚ - ਐਤਵਾਰ
30 ਮਾਰਚ - ਸ਼੍ਰੀ ਰਾਮ ਨੌਮੀ