Bathinda News: ਭੈਣ ਨੂੰ ਛੇੜਨ ਤੋਂ ਰੋਕਿਆ ਤਾਂ ਨੌਜਵਾਨਾਂ ਦੀ ਕੁੱਝ ਮੁੰਡਿਆਂ ਨੇ ਰਾਡਾਂ ਨਾਲ ਕੀਤੀ ਕੁੱਟਮਾਰ
Advertisement
Article Detail0/zeephh/zeephh2252847

Bathinda News: ਭੈਣ ਨੂੰ ਛੇੜਨ ਤੋਂ ਰੋਕਿਆ ਤਾਂ ਨੌਜਵਾਨਾਂ ਦੀ ਕੁੱਝ ਮੁੰਡਿਆਂ ਨੇ ਰਾਡਾਂ ਨਾਲ ਕੀਤੀ ਕੁੱਟਮਾਰ

Bathinda News: ਬਠਿੰਡਾ ਦੇ ਡੀਐਸਪੀ ਸਿਟੀ ਵਨ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਇੱਕ ਲੜਕੇ ਦੀ ਕੁੱਟਮਾਰ ਦਾ ਮਾਮਲਾ ਸਹਾਮਣੇ ਆਇਆ ਹੈ। ਇਸ ਮਾਮਲੇ ਵਿੱਚ ਪੀੜਤ ਨੌਜਵਾਨ ਦੇ ਬਿਆਨ ਦਰਜ ਕਰ ਲਏ ਗਏ ਹਨ।

Bathinda News: ਭੈਣ ਨੂੰ ਛੇੜਨ ਤੋਂ ਰੋਕਿਆ ਤਾਂ ਨੌਜਵਾਨਾਂ ਦੀ ਕੁੱਝ ਮੁੰਡਿਆਂ ਨੇ ਰਾਡਾਂ ਨਾਲ ਕੀਤੀ ਕੁੱਟਮਾਰ

Bathinda News: ਬਠਿੰਡਾ ਵਿਖੇ ਆਦਰਸ਼ ਸਕੂਲ ਵਿੱਚ ਵਿਦਿਆਰਥੀ ਨਾਲ ਕੁੱਟਮਾਰ ਦਾ ਮਾਮਲਾ ਸਹਾਮਣੇ ਆਇਆ ਹੈ। ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਆਪਣੇ ਸਕੂਲ ਜਾ ਰਿਹਾ ਸੀ, ਤਾਂ ਕੁੱਝ ਨੌਜਵਾਨਾਂ ਨੇ ਉਸ 'ਤੇ ਲੋਹੇ ਦੀ ਰਾਡਾਂ ਨਾਲ ਹਮਲਾ ਕਰ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਏ। ਜਖ਼ਮੀ ਨੌਜਵਾਨਾਂ ਨੂੰ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦਾ ਇਲਾਜ ਕੀਤਾ ਗਿਆ। ਫਿਲਹਾਲ ਪੁਲਿਸ ਨੇ ਨੌਜਵਾਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਪੀੜਤ ਨੌਜਵਾਨ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਕੂਲ ਵਿੱਚ ਇੱਕ ਕੁੜੀ ਨੂੰ ਉਸਨੇ ਭੈਣ ਬਣਾਇਆ ਹੋਇਆ ਸੀ। ਇੱਕ ਮੁੰਡਾ ਉਸਨੂੰ ਫੋਨ ਕਰਕੇ ਤੰਗ ਕਰਦਾ ਸੀ, ਜਦੋਂ ਲੜਕੀ ਨੇ ਇਸ ਗੱਲ ਬਾਰੇ ਦੱਸਿਆ ਤਾਂ ਉਸਨੇ ਮੁੰਡੇ ਨਾਲ ਗੱਲ ਕੀਤੀ। ਜਿਸ ਤੋਂ ਬਾਅਦ ਉਸਨੇ ਲੜਕੇ ਨੂੰ ਫੋਨ ਕਰਨ ਤੋਂ ਰੋਕਿਆ। ਜਿਸ ਤੋਂ ਬਾਅਦ ਉਸ ਨੌਜਵਾਨ ਨੇ ਹਰਮਨਪ੍ਰੀਤ ਦੀ ਆਪਣੇ ਕਿਸੇ ਦੋਸਤ ਨਾਲ ਉਸਦੀ ਫੋਨ ਤੇ ਗੱਲ ਕਰਾਈ ਸੀ, ਜਿਸ ਨੇ ਉਸ ਨਾਲ ਫੋਨ ਤੇ ਗਾਲੀ ਗਲੋਚ ਕੀਤੀ ਅਤੇ ਆਖਿਆ ਤੇਰੀ ਹਵਾ ਖ਼ਰਾਬ ਹੋ ਗਈ ਹੈ। ਇਸ ਤੋਂ ਬਾਅਦ ਉਸ ਨੇ ਮੇਰੇ ਨਾਲ ਇੱਕ ਵਾਰ ਮੁਲਾਕਾਤ ਵੀ ਕੀਤੀ। ਜਿਸ ਤੋਂ ਬਾਅਦ ਉਹ ਮੇਰੇ ਨਾਲ ਨਾਲ ਰੰਜਿਸ਼ ਰੱਖਣ ਲੱਗ ਗਿਆ। ਜਦੋਂ ਮਾਮਲਾ ਠੰਡਾ ਪੈ ਗਿਆ ਤਾਂ ਉਸਨੇ ਆਪਣੇ ਸਾਥਿਆ ਨਾਲ ਮਿਲਕੇ ਉਸ ਨਾਲ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: Weather Update: ਉੱਤਰੀ ਭਾਰਤ ਵਿੱਚ ਵਿੱਚ ਗਰਮੀ ਨੇ ਕੱਢੇ ਵੱਟ, ਪਟਿਆਲਾ 'ਚ ਤਾਪਮਾਨ 44 ਡਿਗਰੀ ਤੋਂ ਪਾਰ

 

ਹਸਪਤਾਲ ਦੇ ਡਾਕਟਰ ਹਰਸ਼ਿਤ ਗੋਇਲ ਨੇ ਕਿਹਾ ਹੈ ਕਿ ਸਾਡੇ ਕੋਲ ਲੜਾਈ ਦਾ ਮਾਮਲਾ ਸਾਹਮਣੇ ਆਇਆ ਹੈ, ਨੌਜਵਾਨ ਦਾ ਇਲਾਜ ਕਰ ਦਿੱਤਾ ਗਿਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਡੀਐਸਪੀ ਸਿਟੀ ਵਨ ਕੁਲਦੀਪ ਸਿੰਘ ਬਰਾੜ ਨੇ ਦੱਸਿਆ ਕਿ ਇੱਕ ਲੜਕੇ ਦੀ ਕੁੱਟਮਾਰ ਦਾ ਮਾਮਲਾ ਸਹਾਮਣੇ ਆਇਆ ਹੈ। ਇਸ ਮਾਮਲੇ ਵਿੱਚ ਪੀੜਤ ਨੌਜਵਾਨ ਦੇ ਬਿਆਨ ਦਰਜ ਕਰ ਲਏ ਗਏ ਹਨ। ਜਿਸ ਦੇ ਅਧਾਰ 'ਤੇ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਜਿਨ੍ਹਾਂ ਨੂੰ ਜਲਦ ਕਾਬੂ ਕਰਕੇ ਪੂਰੀ ਘਟਨਾ ਸਾਹਮਣੇ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: Punjab Election Commission: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ; ਜਾਣੋ ਸਾਰੇ ਹਲਕਿਆਂ ਦੇ ਅੰਕੜੇ

Trending news