Punjabi Gangster Karanveer Singh Garcha death: ਗਰਚਾ ਨੂੰ ਕਤਲ ਕਰਨ ਤੋਂ ਕੁਝ ਮਿੰਟ ਪਹਿਲਾਂ ਇੱਕ ਕੰਡੋ ਕੰਪਲੈਕਸ ਵਿੱਚ ਛੱਡ ਦਿੱਤਾ ਗਿਆ ਸੀ।
Trending Photos
Canada news today, Punjabi Gangster Karanveer Singh Garcha death: ਕੈਨੇਡਾ ਤੋਂ ਇਸ ਸਮੇਂ ਦੀ ਇੱਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ 25 ਸਾਲਾ ਇੰਡੋ-ਕੈਨੇਡੀਅਨ ਵਿਅਕਤੀ, ਜਿਸ ਨੂੰ ਪੁਲਿਸ ਵੱਲੋਂ ਪਿਛਲੇ ਸਾਲ ਲੋਕਾਂ ਲਈ ਅਹਿਮ ਖ਼ਤਰਾ ਦੱਸਿਆ ਗਿਆ, ਉਸਦਾ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਮ੍ਰਿਤਕ ਇੰਡੋ-ਕੈਨੇਡੀਅਨ ਨੌਜਵਾਨ ਗੈਂਗਵਾਰ ਗਤੀਵਿਧੀਆਂ 'ਚ ਸ਼ਾਮਿਲ ਸੀ।
ਇੰਟੇਗਰੇਟਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਮ੍ਰਿਤਕ ਦੀ ਪਛਾਣ ਕਰਨਵੀਰ ਸਿੰਘ ਗਰਚਾ (Punjabi Gangster Karanveer Singh Garcha death) ਵਜੋਂ ਕੀਤੀ ਗਈ ਹੈ ਜਿਸ ਨੂੰ ਰਾਤ 9.20 ਵਜੇ ਗੋਲੀ ਮਾਰ ਦਿੱਤੀ ਗਈ ਸੀ। 2 ਜੁਲਾਈ ਨੂੰ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ), ਕੋਕੁਇਟਲਮ, ਨੇ ਕਿਹਾ, "ਜਵਾਬ ਦੇਣ ਵਾਲੇ ਅਧਿਕਾਰੀਆਂ ਵੱਲੋਂ ਬੰਦੂਕ ਦੀ ਗੋਲੀ ਨਾਲ ਜ਼ਖਮੀ ਹੋਏ ਇੱਕ ਵਿਅਕਤੀ ਨੂੰ ਲੱਭ ਲਿਆ ਅਤੇ ਉਸਨੂੰ ਬਚਾਉਣ ਦੇ ਉਪਾਅ ਸ਼ੁਰੂ ਕੀਤੇ, ਹਾਲਾਂਕਿ ਗਰਚਾ ਨੇ ਦਮ ਤੋੜ ਦਿੱਤਾ।"
ਪੁਲਿਸ ਵੱਲੋਂ ਅੱਗੇ ਦੱਸਿਆ ਗਿਆ ਕਿ ਗਰਚਾ ਨੂੰ ਕਤਲ ਕਰਨ ਤੋਂ ਕੁਝ ਮਿੰਟ ਪਹਿਲਾਂ ਇੱਕ ਕੰਡੋ ਕੰਪਲੈਕਸ ਵਿੱਚ ਛੱਡ ਦਿੱਤਾ ਗਿਆ ਸੀ।
IHIT ਦੇ ਮੁਤਾਬਕ ਫਿਲਹਾਲ ਹਰ ਉਸ ਵਿਅਕਤੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੇ ਗੋਲੀਬਾਰੀ ਤੋਂ ਪਹਿਲਾਂ ਦੇ ਦਿਨਾਂ ਵਿੱਚ ਗਰਚਾ ਨਾਲ ਸੰਪਰਕ ਕੀਤਾ ਸੀ, ਜਿਸ ਵਿੱਚ ਉਸ ਵਾਹਨ ਦਾ ਡਰਾਈਵਰ ਵੀ ਸ਼ਾਮਲ ਸੀ, ਜਿਸਨੇ ਉਸਨੂੰ ਹੇਠਾਂ ਉਤਾਰਿਆ ਸੀ। ਆਰਸੀਐਮਪੀ ਦੇ ਇੱਕ ਬਿਆਨ ਵਿੱਚ ਪਿਛਲੇ ਹਫ਼ਤੇ ਕਿਹਾ ਗਿਆ ਸੀ ਕਿ ਪੁਲਿਸ ਦਾ ਮੰਨਣਾ ਹੈ ਕਿ ਗੋਲੀਬਾਰੀ ਇੱਕ ਵੱਖਰੀ ਘਟਨਾ ਹੈ ਅਤੇ ਜਾਂਚ ਦੌਰਾਨ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Punjab News: ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ!
ਦੱਸ ਦਈਏ ਕਿ ਪਿਛਲੇ ਸਾਲ ਦਸੰਬਰ ਵਿੱਚ, ਸਰੀ ਆਰਸੀਐਮਪੀ ਅਤੇ ਬ੍ਰਿਟਿਸ਼ ਕੋਲੰਬੀਆ ਦੀ ਸੰਯੁਕਤ ਫੋਰਸਿਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਵੱਲੋਂ ਗਰਚਾ ਅਤੇ ਇੱਕ ਹੋਰ ਇੰਡੋ-ਕੈਨੇਡੀਅਨ, ਹਰਕੀਰਤ ਝੁੱਟੀ ਦੇ ਗੈਂਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਬਾਰੇ ਇੱਕ ਸਾਂਝੀ ਚੇਤਾਵਨੀ ਜਾਰੀ ਕੀਤੀ ਸੀ।
ਇੱਕ ਰੀਲੀਜ਼ ਵਿੱਚ ਕਿਹਾ ਗਿਆ ਸੀ ਕਿ ਇਹ ਚੇਤਾਵਨੀ "ਇਨ੍ਹਾਂ ਵਿਅਕਤੀਆਂ ਵੱਲੋਂ ਅਪਰਾਧਿਕ ਗਤੀਵਿਧੀਆਂ ਅਤੇ ਉੱਚ ਪੱਧਰੀ ਹਿੰਸਾ ਨਾਲ ਜੁੜੇ ਲੋਕਾਂ ਦੁਆਰਾ ਪੈਦਾ ਹੋਏ ਇੱਕ ਮਹੱਤਵਪੂਰਨ ਖਤਰੇ ਦੇ ਕਾਰਨ ਜਾਰੀ ਕੀਤੀ ਗਈ ਸੀ।"
ਇਹ ਵੀ ਪੜ੍ਹੋ: Canada Dream Shattered: ਕੈਨੇਡਾ ਬੁਲਾ ਕੇ ਅਲੱਗ ਰਹਿਣ ਲੱਗੀ ਪਤਨੀ; ਜਗਰਾਓਂ 'ਚ 28 ਲੱਖ ਰੁਪਏ ਦੀ ਠੱਗੀ ਦਾ ਮਾਮਲਾ ਦਰਜ
(For more news apart from Canada news today, Punjabi Gangster Karanveer Singh Garcha death, stay tuned to Zee PHH)