Ludhiana Congress Meeting: ਕਾਂਗਰਸ ਦੀ ਚਲਦੀ ਮੀਟਿੰਗ 'ਚ ਪਿਆ ਰੋਲਾ, ਆਸ਼ੂ ਹੋਏ ਕਾਂਗਰਸੀ 'ਤੇ ਤੱਤੇ
Advertisement
Article Detail0/zeephh/zeephh2136111

Ludhiana Congress Meeting: ਕਾਂਗਰਸ ਦੀ ਚਲਦੀ ਮੀਟਿੰਗ 'ਚ ਪਿਆ ਰੋਲਾ, ਆਸ਼ੂ ਹੋਏ ਕਾਂਗਰਸੀ 'ਤੇ ਤੱਤੇ

Ludhiana Congress:  ਕਾਂਗਰਸ ਆਗੂ ਦੀ ਮੀਟਿੰਗ ਦੌਰਾਨ ਜਦੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਕੁੱਝ ਵਰਕਰਾਂ ਨੇ ਪਾ ਰਹੇ ਸਨ ਅਤੇ ਕਈ ਆਗੂ ਚਾਹ ਪੀ ਰਹੇ ਸੀ। ਜਿਸ ਤੋਂ ਬਾਅਦ ਮੀਟਿੰਗ ਚ ਰੋਲਾ ਪੈ ਗਿਆ।

Ludhiana Congress Meeting: ਕਾਂਗਰਸ ਦੀ ਚਲਦੀ ਮੀਟਿੰਗ 'ਚ ਪਿਆ ਰੋਲਾ, ਆਸ਼ੂ ਹੋਏ ਕਾਂਗਰਸੀ 'ਤੇ ਤੱਤੇ

Ludhiana Congress: ਲੁਧਿਆਣਾ 'ਚ ਕਾਂਗਰਸ ਦੇ ਹਲਕਾ ਆਗੂਆਂ ਦੀ ਅੱਜ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਲੁਧਿਆਣਾ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਸਮੇਤ ਸਾਬਕਾ ਮੰਤਰੀਆਂ ਤੋਂ ਇਲਾਵਾ ਲੁਧਿਆਣਾ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵੀ ਮੌਜੂਦ ਰਹੇ। ਇਸ ਦੌਰਾਨ ਭਾਰਤ ਭੂਸ਼ਣ ਆਸ਼ੂ ਮੰਚ ਤੋਂ ਕਾਂਗਰਸੀ ਆਗੂਆਂ 'ਤੇ ਗਰਮ ਹੁੰਦੇ ਵੀ ਵਿਖਾਈ ਦਿੱਤੇ। ਜਿਸ ਤੋਂ ਬਾਅਦ ਉਹ ਮੀਟਿੰਗ ਛੱਡ ਕੇ ਚਲੇ ਗਏ। ਆਸ਼ੂ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ ਅਨੁਸ਼ਾਨ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਗੰਭੀਰ ਮੁੱਦਾ ਹੈ ਇਸ 'ਤੇ ਸਭ ਨੂੰ ਧਿਆਨ ਦੇਣ ਦੀ ਲੋੜ ਹੈ। 

ਆਸ਼ੂ ਪਾਰਟੀ ਆਗੂ 'ਤੇ ਹੋਏ ਗਰਮ

ਲੁਧਿਆਣਾ 'ਚ ਕਾਂਗਰਸ ਆਗੂ ਦੀ ਮੀਟਿੰਗ ਦੌਰਾਨ ਜਦੋਂ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਕੁੱਝ ਵਰਕਰਾਂ ਨੇ ਪਾ ਰਹੇ ਸਨ ਅਤੇ ਕਈ ਆਗੂ ਚਾਹ ਪੀ ਰਹੇ ਸੀ। ਇਹ ਦੇਖਣ ਤੋਂ ਆਸ਼ੂ ਨੂੰ ਗੁੱਸਾ ਆ ਗਿਆ। ਜਿਸ ਤੋਂ ਬਾਅਦ ਉਹ  ਪਾਰਟੀ ਦੇ ਆਗੂ ਤੇ ਗੁੱਸਾ ਵੀ ਹੋ ਗਏ। ਆਸ਼ੂ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ ਅਨੁਸ਼ਾਨ ਦੀ ਕਮੀ ਹੈ। ਜਿਸ ਕਾਰਨ ਪਾਰਟੀ ਦਾ ਗ੍ਰਾਫ ਹੇਠਾ ਡਿੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬਹੁਤ ਗੰਭੀਰ ਮੁੱਦਾ ਹੈ ਇਸ 'ਤੇ ਸਭ ਨੂੰ ਧਿਆਨ ਦੇਣ ਦੀ ਲੋੜ ਹੈ। ਇਸ ਦੌਰਾਨ ਆਸ਼ੂ ਅਤੇ ਬਿੱਟੂ ਵਿਚਾਲੇ ਟਕਾਅ ਵਾਲੀ ਸਥਿਤੀ ਵੀ ਬਣ ਗਈ।

ਮੀਡੀਆ ਨੂੰ ਕੈਮਰੇ ਬੰਦ ਕਰਨ ਲਈ ਕਿਹਾ

ਜਦੋਂ ਮੀਟਿੰਗ ਵਿੱਚ ਮਹੌਲ ਜ਼ਿਆਦਾ ਭਖ ਗਿਆ ਤਾਂ ਭਾਰਤ ਭੂਸ਼ਣ ਆਸ਼ੂ ਨੇ ਮੀਡੀਆ ਕਰਮੀਆਂ ਨੂੰ ਕੈਮਰੇ ਬੰਦ ਕਰਨ ਲਈ ਕਿਹਾ ਲੱਗ ਗਏ ਅਤੇ ਕਿਹਾ ਕਿ ਹੁਣ ਕੋਈ ਵੀਡਿਓ ਨਾ ਬਣਾਈ ਜਾਵੇ। ਇਸ ਦੌਰਾਨ ਕਾਂਗਰਸ ਦੇ ਬਾਕੀ ਆਗੂ ਉਨ੍ਹਾਂ ਨੂੰ ਸਮਝਾਉਂਦੇ ਵਿਖਾਈ ਦਿੱਤੇ। ਤਾਂ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਸਾਨੂੰ ਰੌਲਾ ਪਾਉਣ ਵਾਲੇ ਨਹੀਂ ਚਾਹੀਦੇ। ਅਤੇ ਉਹ ਮੀਟਿੰਗ ਛੱਡ ਕੇ ਚਲੇ ਗਏ।

ਰਵਨੀਤ ਬਿੱਟੂ ਨੇ ਦਿੱਤੀ ਸਫਾਈ

 ਇਹ ਸਾਰੇ ਮਾਮਲੇ 'ਤੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸਫਾਈ ਦਿੰਦੇ ਹੋਏ ਨਜ਼ਰ ਆਏ। ਉਨ੍ਹਾਂ ਨੇ ਕਿਹਾ ਕਿ ਆਸ਼ੂ ਪਾਰਟੀ ਵਰਕਰਾਂ ਨੂੰ ਡਿਸੀਪਲੇਨ ਵਿੱਚ ਰਹਿਣ ਲਈ ਆਖ ਰਹੇ ਸਨ। ਅਤੇ ਪਾਰਟੀ ਦੇ ਵਰਕਰਾਂ ਨੂੰ ਵੀਡੀਓ ਬਣਾਉਣ ਤੋਂ ਰੋਕ ਰਹੇ ਸਨ। ਉਨ੍ਹਾਂ ਨੇ ਮੀਡੀਆ ਨੂੰ ਕੈਮਰੇ ਬੰਦ ਕਰਨ ਲਈ ਨਹੀਂ ਬੋਲੇ.. ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ 5 ਮਾਰਚ ਨੂੰ ਡੀ.ਸੀ ਦਫਤਰ ਵਿਚ ਹਜ਼ਾਰਾਂ ਕਾਂਗਰਸੀ ਆਪਣੀ ਗ੍ਰਿਫ਼ਤਾਰੀ ਦੇਣਗੇ। ਰਵਨੀਤ ਬਿੱਟੂ ਨੇ ਕਿਹਾ ਕਿ ਜੋ ਸਾਡੇ 'ਤੇ ਪੁਲਿਸ ਵੱਲੋਂ ਪਰਚਾ ਕੀਤਾ ਗਿਆ ਹੈ ਅਸੀਂ ਡਰਨ ਵਾਲੇ ਨਹੀਂ ਹਨ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਜਿਹੜੇ ਦਫਤਰਾਂ ਦੇ ਵਿੱਚ ਕੰਮ ਕਾਰ ਨਹੀਂ ਹੋ ਰਹੇ ਹਨ, ਅਸੀਂ ਉਹਨਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨਗੇ। 

Trending news