ਨਹੀਂ ਬਚੀ ਕੋਈ ਇਨਸਾਨੀਅਤ! ਡਰਾਈਵਰ ਚੀਖਦਾ ਰਿਹਾ, ਸੇਬਾਂ ਦੇ ਡੱਬੇ ਲੁੱਟਦੇ ਰਹੇ ਰਾਹਗੀਰ, FIR ਦਰਜ
Advertisement
Article Detail0/zeephh/zeephh1471005

ਨਹੀਂ ਬਚੀ ਕੋਈ ਇਨਸਾਨੀਅਤ! ਡਰਾਈਵਰ ਚੀਖਦਾ ਰਿਹਾ, ਸੇਬਾਂ ਦੇ ਡੱਬੇ ਲੁੱਟਦੇ ਰਹੇ ਰਾਹਗੀਰ, FIR ਦਰਜ

ਸੇਬਾਂ ਦਾ ਟਰੱਕ ਪਲਟਣ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿਚ ਮਦਦ ਕਰਨ ਦੀ ਬਜਾਏ ਰਾਹਗੀਰ 1200 ਤੋਂ ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਕੇ ਲੈ ਉਥੋਂ ਚਲੇ ਗਏ।  ਸੇਬ ਚੋਰੀ ਕਰਨ ਵਾਲਿਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। 

 ਨਹੀਂ ਬਚੀ ਕੋਈ ਇਨਸਾਨੀਅਤ! ਡਰਾਈਵਰ ਚੀਖਦਾ ਰਿਹਾ, ਸੇਬਾਂ ਦੇ ਡੱਬੇ ਲੁੱਟਦੇ ਰਹੇ ਰਾਹਗੀਰ, FIR ਦਰਜ

ਫ਼ਤਹਿਗੜ੍ਹ ਸਾਹਿਬ: ਕੌਮੀ ਰਾਜ ਮਾਰਗ ਉਤੇ ਪੈਂਦੇ ਪਿੰਡ ਰਾਜਿੰਦਰਗੜ੍ਹ ਨੇੜੇ ਸਵੇਰੇ ਸੇਬਾਂ ਦਾ ਟਰੱਕ ਪਲਟਣ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਦੇਖ ਸਕਦੇ ਹੋ ਕਿ ਦੇਸ਼ ਵਿਚ ਲੋਕਾਂ ਅੰਦਰ ਇਨਸਾਨੀਅਤ ਖ਼ਤਮ ਹੋ ਗਈ ਹੈ। ਦੱਸ ਦੇਈਏ ਕਿ ਇਕ ਟਰੱਕ ਡਰਾਈਵਰ ਦਾ ਸੇਬਾਂ ਦਾ ਭਰਿਆ ਟਰੱਕ ਪਲਟ ਗਿਆ ਸੀ ਜਿਸ ਤੋਂ ਬਾਅਦ ਉਸਦੀ ਮਦਦ ਕਰਨ ਦੀ ਬਜਾਏ ਰਾਹਗੀਰ1200 ਤੋਂ ਵੱਧ ਸੇਬ ਦੀਆਂ ਭਰੀਆ ਪੇਟੀਆਂ ਚੁੱਕ ਕੇ ਲੈ ਉਥੋਂ ਚਲੇ ਗਏ। ਇਸ ਹਾਦਸੇ ਵਿੱਚ ਟਰੱਕ ਡਰਾਈਵਰ ਵੀ ਜ਼ਖ਼ਮੀ ਹੋ ਗਿਆ। ਲੋਕ ਉਸਦੀ ਹਾਲਤ ਜਾਣਨ ਦੀ ਬਜਾਏ ਸੇਬ ਲੁੱਟਣ ਲੱਗੇ। 

ਇੱਕ ਇੱਕ ਕਰਕੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਟਰੱਕ ਵਿੱਚੋਂ ਸੇਬਾਂ ਦੀਆਂ 1265 ਪੇਟੀਆਂ ਲੁੱਟ ਲਈਆਂ। ਇਸ ਵਿੱਚ ਕਈ ਕਾਰ ਮਾਲਕ ਵੀ ਸ਼ਾਮਲ ਸਨ। ਹਾਲਾਤ ਅਜਿਹੇ ਸਨ ਕਿ ਜਿਸ ਨੇ ਵੀ ਸੇਬ ਦੀ ਡੱਬੀ ਵੇਖੀ, ਉਹ ਚੁੱਕ ਕੇ ਲੈ ਗਿਆ। ਡਰਾਈਵਰ ਨੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਿਸੇ ਨੇ ਉਸ ਦੀ ਗੱਲ ਨਹੀਂ ਸੁਣੀ। ਇਸ ਦੌਰਾਨ ਇੱਕ ਰਾਹਗੀਰ ਨੇ ਡੱਬੇ ਨੂੰ ਲੁੱਟਣ ਦੀ ਵੀਡੀਓ ਬਣਾ ਲਈ। ਵੀਡੀਓ ਦੇ ਆਧਾਰ 'ਤੇ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।  ਵਾਇਰਲ ਵੀਡੀਓ ਦੇ ਆਧਾਰ 'ਤੇ ਹੁਣ ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ: ਕੁੱਲੜ ਪੀਜ਼ਾ ਵਾਲਿਆਂ ਦਾ ਫਿਰ ਪਿਆ ਪੰਗਾ, ਗੁਆਂਢੀਆਂ ਨਾਲ ਹੋਈ ਜ਼ਬਰਦਸਤ ਲੜਾਈ, ਵੇਖੋ ਵੀਡੀਓ 

ਦੱਸ ਦੇਈਏ ਕਿ ਲੋਕਾਂ ਦੀ ਲੁੱਟ-ਖਸੁੱਟ ਨੂੰ ਦੇਖ ਕੇ ਜ਼ਖਮੀ ਡਰਾਈਵਰ ਨੇ ਆਲੇ-ਦੁਆਲੇ ਖੜ੍ਹੇ ਕੁਝ ਲੋਕਾਂ ਨੂੰ ਕਿਹਾ ਕਿ ਇੰਨੀ ਬੇਇਨਸਾਫੀ, ਕੀ ਇਹ ਪੰਜਾਬ ਹੈ। ਜਿੱਥੇ ਲੋਕ ਸੇਬ ਖਾਣਾ ਗੁਨਾਹ ਸਮਝਦੇ ਹਨ ਪਰ ਕਿਸੇ ਨੂੰ ਇੰਨਾ ਨੁਕਸਾਨ ਪਹੁੰਚਾਉਣ 'ਤੇ ਲੋਕਾਂ ਨੇ ਇਕ ਮਿੰਟ ਲਈ ਵੀ ਸ਼ਰਮ ਮਹਿਸੂਸ ਨਹੀਂ ਕੀਤੀ। ਟਰੱਕ ਵਿੱਚ ਸੇਬਾਂ ਦੇ 1260 ਦੇ ਕਰੀਬ ਡੱਬੇ ਸਨ ਪਰ ਕੋਈ ਦੱਸੇ ਕਿ ਇੱਥੇ ਇੱਕ ਵੀ ਡੱਬਾ ਬਚਿਆ ਹੈ।

ਇਸ ਤੋਂ ਬਾਅਦ ਡਰਾਈਵਰ ਨੇ ਕਿਹਾ ਕਿ ਮੈਂ ਵਪਾਰੀ ਨੂੰ ਕੀ ਜਵਾਬ ਦੇਵਾਂਗਾ, ਮੈਂ ਕੀ ਕਹਾਂਗਾ ਕਿ ਲੋਕ ਮੇਰਾ ਸਾਮਾਨ ਲੈ ਗਏ। ਮੈਂ ਵਪਾਰੀ ਨੂੰ ਕੀ ਸਬੂਤ ਦੇਵਾਂ ਕਿ ਮੇਰਾ ਮਾਲ ਚੋਰੀ ਹੋ ਗਿਆ ਹੈ। ਡਰਾਈਵਰ ਨੇ ਦੱਸਿਆ ਕਿ ਉਸ ਦੇ ਟਰੱਕ ਵਿੱਚੋਂ ਸਿਰਫ਼ 100 ਦੇ ਕਰੀਬ ਡੱਬੇ ਹੀ ਨਿਕਲੇ ਸਨ ਪਰ ਲੋਕਾਂ ਨੇ ਸਾਰੀ ਗੱਡੀ ਖਾਲੀ ਕਰ ਦਿੱਤੀ। ਇਸ ਦੌਰਾਨ ਟਰੱਕ ਡਰਾਈਵਰ ਨੇ ਲੋਕਾਂ ਨੂੰ ਬੇਨਤੀ ਵੀ ਕੀਤੀ ਅਤੇ ਮੌਕੇ ਦੀ ਵੀਡੀਓ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਗਵਾਹ ਵੀ ਬਣਾਇਆ। ਜ਼ਖਮੀ ਟਰੱਕ ਡਰਾਈਵਰ ਨੇ ਸਥਾਨਕ ਪੁਲਿਸ ਸਟੇਸ਼ਨ ਨੂੰ ਸ਼ਿਕਾਇਤ ਦਿੱਤੀ ਹੈ ਕਿ ਸੇਬਾਂ ਦੀਆਂ 1200 ਤੋਂ ਵੱਧ ਪੇਟੀਆਂ ਚੋਰੀ ਹੋ ਗਈਆਂ ਹਨ। ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਕੇਸ ਦਰਜ ਕਰਕੇ ਸੇਬ ਦੀਆਂ ਪੇਟੀਆਂ ਚੋਰੀ ਕਰਨ ਵਾਲੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜ਼ਿਲ੍ਹਾ ਪੁਲਿਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਕੇਸ ਦਰਜ ਹੋਣ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਮੁਲਜ਼ਮਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Trending news