Faridkot News: ਚੋਰੀ ਮਾਮਲੇ ਚ ਫੜੇ ਦੋਸ਼ੀ ਨੇ ਪੁਲਿਸ ਕਸਟਡੀ 'ਚ ਲਿਆ ਫਾਹਾ
Advertisement
Article Detail0/zeephh/zeephh1818571

Faridkot News: ਚੋਰੀ ਮਾਮਲੇ ਚ ਫੜੇ ਦੋਸ਼ੀ ਨੇ ਪੁਲਿਸ ਕਸਟਡੀ 'ਚ ਲਿਆ ਫਾਹਾ

Faridkot News: ਮੁਲਜ਼ਮ ਦੀ ਹਾਲਤ ਫਿਲਹਾਲ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਮੈਡੀਕਲ ਹਸਪਤਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਹੈ।  

Faridkot News: ਚੋਰੀ ਮਾਮਲੇ ਚ ਫੜੇ ਦੋਸ਼ੀ ਨੇ ਪੁਲਿਸ ਕਸਟਡੀ 'ਚ ਲਿਆ ਫਾਹਾ

Faridkot Jailed Man Tries to Commit Suicide in Police Custody News: ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਚੋਰੀ ਮਾਮਲੇ 'ਚ ਫਰੀਦਕੋਟ ਸਿਟੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਆਰੋਪੀ ਵੱਲੋਂ ਹਵਾਲਾਤ ਚ ਪੁਲਿਸ ਕਸਟਡੀ ਦੌਰਾਨ ਗਲੇ 'ਚ ਫਾਹਾ ਲੇਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। 

ਮਿਲੀ ਜਾਣਕਾਰੀ ਦੇ ਮੁਤਾਬਕ ਫਿਲਹਾਲ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਅਤੇ ਇਸ ਕਰਕੇ ਉਸਨੂੰ ਮੈਡੀਕਲ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। 

ਇਸ ਦੌਰਾਨ ਡੀਐਸਪੀ ਆਸਵੰਤ ਸਿੰਘ ਨੇ ਦੱਸਿਆ ਕਿ ਕੁੱਜ ਦਿਨ ਪਹਿਲਾਂ ਆਫ਼ਿਸਰ ਕਲੋਨੀ 'ਚ ਇੱਕ ਜੱਜ ਦੇ ਘਰ ਚੋਰੀ ਮਾਮਲੇ 'ਚ ਸੀਸੀਟੀਵੀ ਫੁਟੇਜ ਦੇ ਅਧਾਰ 'ਤੇ ਅਤੇ ਜਾਂਚ ਤੋਂ ਬਾਅਦ ਸਥਾਂਨਕ ਆਰਾ ਕਲੋਨੀ ਦੇ ਰਹਿਣ ਵਾਲੇ ਚੰਦਾ ਸਿੰਘ ਨਾਮਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਸੀ। 

ਮੁਲਜ਼ਮ ਤੋਂ ਚੋਰੀ ਕੀਤੇ ਸਮਾਨ 'ਚੋਂ ਕੁਝ ਸਮਾਨ ਬਰਾਮਦ ਵੀ ਕਰ ਲਿਆ ਗਿਆ ਸੀ, ਪਰ ਇਸ ਆਰੋਪੀ ਵੱਲੋਂ ਅੱਜ ਸਵੇਰੇ ਹਵਾਲਾਤ 'ਚ ਆਪਣੇ ਹੱਥ ਦੀ ਪੱਟੀ ਦੇ ਮਦਦ ਨਾਲ ਗ੍ਰਿਲ ਨਾਲ ਲਟਕ ਕੇ ਆਤਮ ਹਤਿਆ ਕਰਨ ਦੀ ਕੋਸ਼ਿਸ ਕੀਤੀ। 

ਇਸ ਦੌਰਾਨ ਮੌਕੇ 'ਤੇ ਮੌਜੂਦ ਪੁਲਿਸ ਵੱਲੋਂ ਤੁਰੰਤ ਉਥੋਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਫਿਲਹਾਲ ਗੰਭੀਰ ਬਣੀ ਹੋਈ ਹੈ। ਫਿਲਹਾਲ ਆਰੋਪੀ ਦਾ ਇਲਾਜ਼ ਚੱਲ ਰਿਹਾ ਹੈ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। 

ਇਹ ਵੀ ਪੜ੍ਹੋ: Raghav Chadha News: ਫਰਜ਼ੀ ਦਸਤਖ਼ਤ ਕਰਨ ਦੇ ਇਲਜ਼ਾਮ 'ਤੇ ਰਾਘਵ ਚੱਢਾ ਨੇ ਭਾਜਪਾ ਨੂੰ ਦਿੱਤੀ ਕਾਗਜਾਤ ਪੇਸ਼ ਕਰਨ ਦੀ ਚੁਣੌਤੀ  

ਇਹ ਵੀ ਪੜ੍ਹੋ: Solar Cooker News: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਗਿਆ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਟਵਿੰਨ ਚੈਂਬਰ ਕਮਿਊਨਿਟੀ ਸੋਲਰ ਕੁੱਕਰ

(For more news apart from Faridkot Jailed Man Tries to Commit Suicide in Police Custody News, stay tuned to Zee PHH)

Trending news