Farmer News: ਕਣਕ ਦੀ ਫ਼ਸਲ ਨੂੰ ਲੱਗੀ ਬਿਮਾਰੀ, ਕਿਸਾਨਾਂ ਹੋਏ ਪੇਰਸ਼ਾਨ
Advertisement
Article Detail0/zeephh/zeephh2021648

Farmer News: ਕਣਕ ਦੀ ਫ਼ਸਲ ਨੂੰ ਲੱਗੀ ਬਿਮਾਰੀ, ਕਿਸਾਨਾਂ ਹੋਏ ਪੇਰਸ਼ਾਨ

Farmer News: ਮਲੋਟ ਦੇ ਕਿਸਾਨਾਂ ਨੇ ਸਰਕਾਰ ਦੀ ਅਪੀਲ ਨੂੰ ਮੰਨਦੇ ਹੋਏ  ਸਿੱਧੀ ਬਿਜਾਈ ਕੀਤੀ ਸੀ, ਪਰ ਹੁਣ ਕਣਕ ਦੀ ਫ਼ਸਲ ਨੂੰ ਸੁੰਡੀ ਪੈਣ ਕਰ ਕੇ ਕਿਸਾਨ ਦੀ ਚਿੰਤਾ ਵੱਧ ਗਈ ਹੈ । 

Farmer News: ਕਣਕ ਦੀ ਫ਼ਸਲ ਨੂੰ ਲੱਗੀ ਬਿਮਾਰੀ, ਕਿਸਾਨਾਂ ਹੋਏ ਪੇਰਸ਼ਾਨ

Farmer News: ਮਲੋਟ ਦਾ ਬਹੁਤਾ ਰਕਬਾ ਨਰਮੇ ਦੀ ਪੱਟੀ ਵਜੋਂ ਜਾਣਿਆ ਜਾਂਦਾ ਹੈ, ਜਿੱਥੇ ਜ਼ਿਆਦਾ ਨਰਮੇ ਦੀ ਫ਼ਸਲ ਹੁੰਦੀ ਸੀ ਪਰ ਪਿਛਲੇ ਕਈ ਸਾਲਾਂ ਤੋਂ ਗੁਲਾਬੀ ਸੁੰਡੀ ਦੀ ਮਾਰ ਕਾਰਨ ਕਿਸਾਨਾਂ ਨੇ ਨਰਮੇ ਦੀ ਫ਼ਸਲ ਤੋਂ ਮੁੱਖ ਮੋੜ ਲਿਆ ਅਤੇ ਜ਼ਿਆਦਾ ਝੋਨੇ ਦੀ ਬਿਜਾਈ ਕੀਤੀ ਜਾ ਲੱਗ ਪਏ।

ਖੇਤੀਬਾੜੀ ਵਿਭਾਗ ਅਤੇ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਨੂੰ ਨਾ ਸਾੜ ਕੇ ਸਿੱਧੀ ਬਿਜਾਈ ਕਰਨ ਤੇ ਜਿਆਦਾ ਜ਼ੋਰ ਦਿੱਤਾ ਗਿਆ। ਮਲੋਟ ਦੇ ਕਿਸਾਨਾਂ ਨੇ ਸਰਕਾਰ ਦੀ ਅਪੀਲ ਨੂੰ ਮੰਨਦੇ ਹੋਏ  ਸਿੱਧੀ ਬਿਜਾਈ ਕੀਤੀ ਸੀ, ਪਰ ਹੁਣ ਕਣਕ ਦੀ ਫ਼ਸਲ ਨੂੰ ਸੁੰਡੀ ਪੈਣ ਕਰ ਕੇ ਕਿਸਾਨ ਦੀ ਚਿੰਤਾ ਵੱਧ ਗਈ ਹੈ । 

ਮਲੋਟ ਦੇ ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਨਰਮੇ ਦੀ ਗੁਲਾਬੀ ਸੁੰਡੀ ਤੋਂ ਦੁਖੀ ਸੀ, ਹੁਣ ਕਣਕ ਦੀ ਫ਼ਸਲ ਦੀ ਸਿੱਧੀ ਬਿਜਾਈ ਨੂੰ ਸੁੰਡੀ ਖਾਣ ਲੱਗ ਪਈ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦਾ ਸੀ, ਤਾਂ ਜ਼ਮੀਨ ਵਿੱਚ ਪੈਦਾ ਹੋਏ ਖ਼ਤਰਨਾਕ ਕੀੜੇ ਮਰ ਜਾਂਦੇ ਸੀ।

ਇਸ ਵਾਰ ਖੇਤੀਬਾੜੀ ਵਿਭਾਗ ਅਤੇ ਸਰਕਾਰ ਨੇ ਪਰਾਲੀ ਨਾ ਜਲਾਉਣ ਤੇ ਕੀਤੀ ਸਖ਼ਤੀ ਅਤੇ ਸਿੱਧੀ ਬਿਜਾਈ ਕਰਨ ਤੇ ਜ਼ੋਰ ਦਿੱਤਾ ਸੀ, ਕਿਸਾਨਾਂ ਨੇ ਵਿਭਾਗ ਦੇ ਹੁਕਮਾਂ ਉਤੇ ਸਿੱਧੀ ਕਣਕ ਦੀ ਬਿਜਾਈ ਕੀਤੀ ਸੀ । ਕਣਕ ਦੀ ਫ਼ਸਲ ਨੂੰ ਸੁੰਡੀ ਖਾਣ ਕਰ ਕੇ ਕਣਕ ਦੀ ਫ਼ਸਲ ਦਾ ਨੁਕਸਾਨ ਹੋ ਰਿਹਾ ਹੈ।

ਜਿਸ ਕਰ ਕੇ ਕਿਸਾਨ ਹੁਣ ਮੁੜ ਤੋਂ ਕਣਕ ਦੀ ਬਿਜਾਈ ਕਰਨ ਲਈ ਮਜਬੂਰ ਹਨ। ਜਿਸ ਕਰਕੇ ਉਨ੍ਹਾਂ ਨੂੰ ਵਾਧੂ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੀ ਕਾਰਜਗੁਜਾਰੀ  'ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ ।

ਦੂਜੇ ਪਾਸੇ ਮਲੋਟ ਬਲਾਕ ਦੇ ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬਾੜੀ ਅਫ਼ਸਰ ਦਾ ਕਹਿਣਾ ਹੈ ਕਿ ਇਸ ਵਾਰ ਮਲੋਟ ਬਲਾਕ ਵਿਚ 1 ਲੱਖ ਏਕੜ ਦੇ ਕਰੀਬ ਕਣਕ ਦੀ ਬਿਜਾਈ ਹੋਈ ਹੈ। ਉਨ੍ਹਾਂ ਨੇ ਕਿਹਾ ਜਿਹੜੇ ਕਿਸਾਨਾਂ ਨੇ ਕਣਕ ਦੀ ਅਗੇਤੀ ਬਿਜਾਈ ਕੀਤੀ ਸੀ, ਉਥੇ ਫ਼ਸਲ ਦਾ ਸੁੰਡੀ ਦੇ ਕਾਰਨ ਨੁਕਸਾਨ ਹੋਇਆ ਹੈ।

ਜਿਸ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਪਰੇਅ ਦਵਾਈਆਂ ਦਾ ਇੰਤਜਾਮ ਕਰਵਾ ਦਿੱਤਾ ਗਿਆ ਹੈ, ਜਿਸ ਨਾਲ ਕੰਟਰੋਲ ਹੋ ਗਿਆ, ਇਸ ਤੋਂ ਇਲਾਵਾ ਵਿਭਾਗ ਵੱਲੋਂ ਅਲੱਗ-ਅਲੱਗ ਟੀਮਾਂ ਬਣਾ ਕੇ ਕੈਂਪਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ।

ਇਹ ਪੜ੍ਹੋ: Navjot Sidhu News: ਮੁੜ ਚਰਚਾ 'ਚ ਨਵਜੋਤ ਸਿੰਘ ਸਿੱਧੂ, ਨਵੀਂ ਸਿਆਸੀ ਪਾਰੀ ਖੇਡਣ ਲਈ ਤਿਆਰ !

 

Trending news