Fatehgarh Sahib Fraud News:ਵਿਦੇਸ਼ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਠੱਗੇ, ਚੜੇ ਪੁਲਿਸ ਦੇ ਅੜਿੱਕੇ
Advertisement
Article Detail0/zeephh/zeephh2250005

Fatehgarh Sahib Fraud News:ਵਿਦੇਸ਼ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਠੱਗੇ, ਚੜੇ ਪੁਲਿਸ ਦੇ ਅੜਿੱਕੇ

ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਇੰਗਲੈਂਡ ਦਾ ਵਰਕ ਪਰਮਿਟ ਉੱਤੇ ਵੀਜ਼ਾ ਲਗਵਾ ਕੇ ਦੇਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗ ਲੈਣ ਦੇ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ। ਜਿਹਨਾਂ ਦਾ ਪੁਲਿਸ ਵਲੋਂ ਰਿਮਾਂਡ ਹਾਸਲ ਕਰਕੇ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣ

Fatehgarh Sahib Fraud News:ਵਿਦੇਸ਼ ਭੇਜਣ ਦੇ ਨਾਮ ’ਤੇ ਕਰੋੜਾਂ ਰੁਪਏ ਠੱਗੇ, ਚੜੇ ਪੁਲਿਸ ਦੇ ਅੜਿੱਕੇ

Fatehgarh Sahib Fraud News: ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ ਦੀ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਇੰਗਲੈਂਡ ਦਾ ਵਰਕ ਪਰਮਿਟ ਉੱਤੇ ਵੀਜ਼ਾ ਲਗਵਾ ਕੇ ਦੇਣ ਦਾ ਝਾਂਸਾ ਦੇ ਕੇ 15 ਲੱਖ ਰੁਪਏ ਠੱਗ ਲੈਣ ਦੇ ਕਥਿਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ। ਜਿਹਨਾਂ ਦਾ ਪੁਲਿਸ ਵਲੋਂ ਰਿਮਾਂਡ ਹਾਸਲ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਬਸੀ ਪਠਾਣਾਂ ਦੇ ਮੁਖੀ ਨਰਪਿੰਦਰ ਪਾਲ ਸਿੰਘ ਨੇ ਦੱਸਿਆ ਕਿ ਗੁਰਲਾਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਗੁਰਪ੍ਰੀਤ ਸਿੰਘ ਨਾਮਕ ਵਿਅਕਤੀ ਨੇ ਉਸਦੇ ਦੋਸਤ ਪ੍ਰਿਤਪਾਲ ਸਿੰਘ ਨਾਲ ਗੱਲ ਕਰਦਿਆਂ ਕਿਹਾ ਕਿ ਸ਼ਿਵਮ ਏਜੰਟ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਕਤ ਵਿਅਕਤੀਆਂ ਦੇ ਝਾਂਸੇ ਵਿੱਚ ਆ ਕੇ ਉਨਾਂ ਨੇ 15 ਲੱਖ ਰੁਪਏ ਐਡਵਾਂਸ ਦੇ ਦਿੱਤੇ ਪਰ ਉਕਤ ਵਿਅਕਤੀਆਂ ਨੇ ਜਾਅਲੀ ਵੀਜ਼ਾ ਲਗਵਾ ਕੇ ਉਨਾਂ ਨਾਲ ਠੱਗੀ ਮਾਰੀ ਹੈ। 

ਇਹ ਵੀ ਪੜ੍ਹੋ: Khanna News: ਪੰਜਾਬ ਦੇ ਇੱਕ ਇਲਾਕੇ ਦੇ ਲੋਕਾਂ ਨੇ ਲੋਕ ਸਭਾ ਚੋਣਾਂ ਦਾ ਕੀਤਾ ਬਾਈਕਾਟ, ਆਗੂਆਂ ਨੂੰ ਨਹੀਂ ਮੰਗਣ ਦੇਣਗੇ ਵੋਟਾਂ 

ਸ਼ਿਕਾਇਤਕਰਤਾ ਦੇ ਬਿਆਨਾਂ ''ਤੇ ਥਾਣਾ ਬਸੀ ਪਠਾਣਾਂ ਵਿਖੇ ਦਰਜ ਕੀਤੇ ਗਏ ਮੁਕੱਦਮੇ ''ਚ ਗੁਰਪ੍ਰੀਤ ਸਿੰਘ , ਸਲਮਾਨ ਖਾਨ, ਰਣਜੀਤ ਸਿੰਘ, ਸ਼ਿਵਮ ਅਤੇ ਨਾਮਾਲੂਮ ਵਿਅਕਤੀ ਨੂੰ ਨਾਮਜ਼ਦ ਕਰਕੇ ਗੁਰਪ੍ਰੀਤ ਸਿੰਘ ਅਤੇ ਸਲਮਾਨ ਖਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਿਹਨਾਂ ਦਾ ਪੁਲਿਸ ਵਲੋਂ ਰਿਮਾਂਡ ਹਾਸਲ ਕਰਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: Fazilka News: ਕਬੂਤਰ ਦਾ ਸ਼ਿਕਾਰ ਕਰਨਾ ਪਿਆ ਮਹਿੰਗਾ! ਪਾਵਰ ਹਾਊਸ 'ਚ ਦਾਖਲ ਹੋਏ ਦੋ ਨੌਜਵਾਨ ਕਰੰਟ ਲੱਗਣ ਨਾਲ ਝੁਲਸੇ
 

Trending news