Gurdaspur News: ਪੁਲਿਸ ਵਾਲੀ ਦੇ ਬੇਟੇ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ, ਰਾਹ 'ਚ ਨਾਕੇ ਦੌਰਾਨ ਫੜੇ ਗਏ ਮੁਲਜ਼ਮ
Advertisement
Article Detail0/zeephh/zeephh1865262

Gurdaspur News: ਪੁਲਿਸ ਵਾਲੀ ਦੇ ਬੇਟੇ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ, ਰਾਹ 'ਚ ਨਾਕੇ ਦੌਰਾਨ ਫੜੇ ਗਏ ਮੁਲਜ਼ਮ

Gurdaspur News: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਤ ਕ੍ਰਿਸ਼ ਸ਼ਰਮਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਕਿਤੇ ਕੰਮ ਗਏ ਹੋਏ ਸੀ ਜਦੋਂ ਉਹ ਘਰ ਆ ਰਹੇ ਸੀ ਤੇ ਉਹਨਾਂ ਪਿੱਛੇ ਇੱਕ ਸਵਿਫ਼ਟ ਗੱਡੀ ਲੱਗ ਗਈ। 

 

Gurdaspur News: ਪੁਲਿਸ ਵਾਲੀ ਦੇ ਬੇਟੇ ਨੂੰ ਅਗਵਾ ਕਰਕੇ ਕੀਤੀ ਕੁੱਟਮਾਰ, ਰਾਹ 'ਚ ਨਾਕੇ ਦੌਰਾਨ ਫੜੇ ਗਏ ਮੁਲਜ਼ਮ

Gurdaspur News: ਗੁਰਦਾਸਪੁਰ ਦੇ ਇੱਕ ਨੌਜਵਾਨ ਨੂੰ ਕੁਝ ਲੋਕਾਂ ਵਲੋਂ ਕਿਡਨੈਪ ਕੀਤਾ ਗਿਆ ਅਤੇ ਉਸਦੀ ਬੂਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ ਅਤੇ ਜਿਸ ਤੋਂ ਬਾਅਦ ਉਸਨੂੰ ਕਿਤੇ ਹੋਰ ਲੈ ਕੇ ਜਾਇਆ ਜਾ ਰਿਹਾ ਸੀ ਪਰ ਰਸਤੇ ਵਿੱਚ ਇੱਕ ਨਾਕੇ ਤੇ ਉਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀਤ ਕ੍ਰਿਸ਼ ਸ਼ਰਮਾ ਨੇ ਦੱਸਿਆ ਕਿ ਉਹ ਅਤੇ ਉਸ ਦਾ ਦੋਸਤ ਕਿਤੇ ਕੰਮ ਗਏ ਹੋਏ ਸੀ ਜਦੋਂ ਉਹ ਘਰ ਆ ਰਹੇ ਸੀ ਤੇ ਉਹਨਾਂ ਪਿੱਛੇ ਇੱਕ ਸਵਿਫ਼ਟ ਗੱਡੀ ਲੱਗ ਗਈ। 

ਜਿਸ ਤੋਂ ਬਾਅਦ ਗੱਡੀ ਸਵਾਰ ਨੌਜਵਾਨਾਂ ਨੇ ਸਾਨੂੰ ਫੜਨ ਦੀ ਕੋਸ਼ਿਸ਼ ਕੀਤੀ ਕ੍ਰਿਸ਼ ਨੇ ਕਿਹਾ ਕਿ ਮੇਰਾ ਸਾਥੀ ਬਚ ਗਿਆ ਪਰ ਮੈਨੂੰ ਕਿਡਨੈਪ ਕਰ ਲਿਆ ਗਿਆ ਅਤੇ ਪਹਿਲੇ ਮੈਨੂੰ ਕੁਟਿਆ ਗਿਆ ਅਤੇ ਫਿਰ ਮੈਨੂੰ ਅਗਵਾ ਕਰਕੇ ਲਿਜਾ ਰਹੇ ਸੀ ਕਿ ਰਸਤੇ ਵਿਚ ਇੱਕ ਨਾਕਾ ਆਇਆ ਜਿੱਥੇ ਕਿ ਗੱਡੀਆਂ ਦੀ ਚੈਕਿੰਗ ਹੋ ਰਹੀ ਸੀ ਜਿਸ ਦੌਰਾਨ ਮੈਂ ਬਚਾਉਣ ਲਈ ਪੁਲਿਸ ਵਾਲਿਆਂ ਅੱਗੇ ਬੇਨਤੀ ਕੀਤੀ ਜਿਸ ਤੋਂ ਬਾਅਦ ਦੋਸ਼ੀਆਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਪੀੜਿਤ ਕਰਿਸ਼ ਅਤੇ ਉਸ ਦੀ ਮਾਤਾ ਜੋ ਕੇ ਪੁਲਿਸ ਵਿਚ ਕਰਮਚਾਰੀ ਹੈ ਨੇ ਇਨਸਾਫ਼ ਦੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ:  Punjab News: ਡੇਰਾ ਬਾਬਾ ਨਾਨਕ ਦੇ ਇੱਕ ਪਿੰਡ 'ਚ ਮਕਾਨ ਦੀ ਛੱਤ ਡਿੱਗਣ ਨਾਲ 2 ਸਕੇ ਭਰਾ ਜ਼ਖ਼ਮੀ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ DSP ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਸਾਡੇ ਧਿਆਨ ਵਿੱਚ ਆਇਆ ਹੈ ਕਿ ਇੱਕ ਨੌਜਵਾਨ ਨੂੰ ਕੁਝ ਲੋਕਾਂ ਵਲੋਂ ਕਿਡਨੇਪ ਕਰਕੇ ਉਸਦੀ ਕੁੱਟ ਮਾਰ ਕੀਤੀ ਹੈ। ਉਹਨਾਂ ਨੇ ਕਿਹਾ ਕਿ ਮਾਮਲਾ ਧਿਆਨ ਵਿੱਚ ਆਉਣ ਤੋਂ ਬਾਅਦ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੀੜਿਤ ਦੇ ਬਿਆਨ ਲੈਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਪੀੜਿਤ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿਚ ਕੁਝ ਮੁਲਾਜ਼ਮ ਵੀ ਸ਼ਾਮਿਲ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

(ਗੁਰਦਾਸਪੁਰ ਤੋਂ ਭੋਪਾਲ਼ ਸਿੰਘ ਦੀ ਰਿਪੋਰਟ)

Trending news