Gurdaspur Jawan Funeral : ਗੁਰਦਾਸਪੁਰ 'ਚ ਫੌਜੀ ਦੀ ਮੌਤ, 2 ਬੱਚਿਆਂ ਦਾ ਪਿਤਾ, ਜੱਦੀ ਪਿੰਡ 'ਚ ਹੋਇਆ ਅੰਤਿਮ ਸੰਸਕਾਰ
Advertisement
Article Detail0/zeephh/zeephh2162361

Gurdaspur Jawan Funeral : ਗੁਰਦਾਸਪੁਰ 'ਚ ਫੌਜੀ ਦੀ ਮੌਤ, 2 ਬੱਚਿਆਂ ਦਾ ਪਿਤਾ, ਜੱਦੀ ਪਿੰਡ 'ਚ ਹੋਇਆ ਅੰਤਿਮ ਸੰਸਕਾਰ

Gurdaspur Jawan Funeral Update: ਫੌਜ ਦੇ ਜਵਾਨ ਹੌਲਦਾਰ ਹਰਦੀਪ ਸਿੰਘ ਵਾਸੀ ਪਿੰਡ ਬਲੱਗਣ ਦਾ ਉਨ੍ਹਾਂ ਦੇ ਜੱਦੀ ਪਿੰਡ ਵਿੱਚ ਸਸਕਾਰ ਕਰ ਦਿੱਤਾ ਗਿਆ।

 

Gurdaspur Jawan Funeral : ਗੁਰਦਾਸਪੁਰ 'ਚ ਫੌਜੀ ਦੀ ਮੌਤ, 2 ਬੱਚਿਆਂ ਦਾ ਪਿਤਾ, ਜੱਦੀ ਪਿੰਡ 'ਚ ਹੋਇਆ ਅੰਤਿਮ ਸੰਸਕਾਰ

Gurdaspur Jawan Funeral Update: ਗੁਰਦਾਸਪੁਰ ਦੇ ਪਿੰਡ ਬਲੱਗਣ ਦੇ ਰਹਿਣ ਵਾਲੇ ਫੌਜੀ ਜਵਾਨ ਹੌਲਦਾਰ ਹਰਦੀਪ ਸਿੰਘ ਦੀ ਮੌਤ ਹੋ ਗਈ ਜੋ ਕਿ 2009 'ਚ ਫੌਜ 'ਚ ਭਰਤੀ ਹੋਇਆ ਸੀ। ਦਰਅਸਲ ਦਿੱਲੀ 'ਚ ਤਾਇਨਾਤ ਸੀ। 9 ਫਰਵਰੀ ਨੂੰ ਛੁੱਟੀ 'ਤੇ ਆਪਣੇ ਪਿੰਡ ਬਲੱਗਣ ਆਇਆ ਸੀ । 25 ਫਰਵਰੀ ਦੀ ਸਵੇਰ ਨੂੰ ਫਤਿਹਗੜ੍ਹ ਸਾਹਿਬ ਵਿਖੇ ਵਾਪਰੇ ਸੜਕ ਹਾਦਸੇ ਵਿਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ।  ਮ੍ਰਿਤਕ ਸਿਪਾਹੀ ਦੇ ਦੋ ਛੋਟੇ ਬੱਚੇ ਹਨ। ਕੁਲਦੀਪ ਸਿੰਘ, ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਛੁੱਟੀਆਂ ਮਨਾ ਕੇ ਘਰ ਆਇਆ ਸੀ ਅਤੇ ਸ੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ ਹੋਇਆ ਸੀ ਤਾਂ ਉੱਥੇ ਉਸ ਨਾਲ ਹਾਦਸਾ ਹੋ ਗਿਆ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਸੀ।

 ਪਤਨੀ ਅਤੇ ਦੋ  ਦੋ ਧੀਆਂ ਛੱਡ ਗਿਆ
ਜਿਸ ਨੂੰ ਇਲਾਜ ਲਈ ਆਰਮੀ ਹਸਪਤਾਲ ਚੰਡੀਗੜ੍ਹ ਪੰਚਕੂਲਾ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਕੱਲ੍ਹ ਸ਼ਾਮ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਨੌਜਵਾਨ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਿਆ ਹੈ।

ਕਾਰ ਦੀ ਟਰੱਕ ਨਾਲ ਟੱਕਰ, 3 ਜ਼ਖਮੀ

ਸ਼ਹੀਦ ਹੌਲਦਾਰ ਹਰਦੀਪ ਸਿੰਘ ਦੇ ਭਰਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਬੀ ਆਰਮੀ ਦਾ ਸਿਪਾਹੀ ਹੈ ਅਤੇ ਉਸ ਦਾ ਭਰਾ 9 ਫਰਵਰੀ ਨੂੰ ਛੁੱਟੀ ’ਤੇ ਘਰ ਆਇਆ ਸੀ ਅਤੇ 24 ਫਰਵਰੀ ਨੂੰ ਆਪਣੀ ਮਾਸੀ ਦੇ ਪੁੱਤਰਾਂ ਨਾਲ ਸ੍ਰੀ ਆਨੰਦਪੁਰ ਸਾਹਿਬ ਮੱਥਾ ਟੇਕਣ ਗਿਆ ਸੀ।

ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਉਹ 25 ਫਰਵਰੀ ਦੀ ਸਵੇਰ ਨੂੰ ਸਰਹੰਦ ਵਿਖੇ ਮੱਥਾ ਟੇਕਣ ਜਾ ਰਹੇ ਸਨ ਕਿ ਜਦੋਂ ਉਨ੍ਹਾਂ ਦੀ ਕਾਰ ਫਤਿਹਗੜ੍ਹ ਸਾਹਿਬ ਨੇੜੇ ਪੁੱਜੀ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਇਕ ਟਰੱਕ ਨਾਲ ਟਕਰਾ ਗਈ ਜਿਸ ਵਿੱਚ ਉਸਦਾ ਭਰਾ ਅਤੇ ਉਸਦੇ ਦੋ ਸਾਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਉਸ ਨੇ ਦੱਸਿਆ ਕਿ ਉਸ ਦੇ ਭਰਾ ਹੌਲਦਾਰ ਹਰਦੀਪ ਸਿੰਘ ਨੂੰ ਇਲਾਜ ਲਈ ਆਰਮੀ ਹਸਪਤਾਲ ਚੰਡੀਗੜ੍ਹ ਪੰਚਕੂਲਾ ਵਿਖੇ ਦਾਖਲ ਕਰਵਾਇਆ ਗਿਆ ਹੈ।

ਜਿੱਥੇ 16 ਮਾਰਚ ਨੂੰ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ ਪਰ 16 ਮਾਰਚ ਦੀ ਸ਼ਾਮ ਨੂੰ ਅਚਾਨਕ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਅਤੇ 17 ਮਾਰਚ ਦੀ ਸ਼ਾਮ ਨੂੰ ਉਨ੍ਹਾਂ ਦੇ ਜੱਦੀ ਪਿੰਡ 'ਚ ਸਰਕਾਰੀ ਸ਼ਹਿਜ਼ਾਦੀ ਨਾਲ ਸਸਕਾਰ ਕਰ ਦਿੱਤਾ ਗਿਆ।

Trending news