Kisan Protest: ਕਿਸਾਨਾਂ ਨੇ ਜੁਗਾੜ ਲਗਾ ਕੇ ਸੁੱਟਿਆ ਹਰਿਆਣਾ ਪੁਲਿਸ ਦਾ ਡਰੋਨ
Advertisement
Article Detail0/zeephh/zeephh2113377

Kisan Protest: ਕਿਸਾਨਾਂ ਨੇ ਜੁਗਾੜ ਲਗਾ ਕੇ ਸੁੱਟਿਆ ਹਰਿਆਣਾ ਪੁਲਿਸ ਦਾ ਡਰੋਨ

Kisan Protest: ਕਿਸਾਨਾਂ ਨੇ ਪਤੰਗ ਨਾਲ ਸੁੱਟਿਆ ਹਰਿਆਣਾ ਪੁਲਿਸ ਦਾ ਡਰੋਨ, ਕਿਸਾਨਾਂ ਨੇ ਮਨਾਈ ਖੁਸ਼ੀ।

Kisan Protest: ਕਿਸਾਨਾਂ ਨੇ ਜੁਗਾੜ ਲਗਾ ਕੇ ਸੁੱਟਿਆ ਹਰਿਆਣਾ ਪੁਲਿਸ ਦਾ ਡਰੋਨ

Kisan Protest: ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਰੋਕਣ ਨੂੰ ਹਰਿਆਣਾ ਪੁਲਿਸ ਨੇ ਸ਼ੰਭੂ ਬਾਰਡਰ ਕੰਕਰੀਟ ਦੇ ਬੈਰੀਅਰ ਅਤੇ ਕੰਡਿਆਲੀ ਤਾਰ ਲਗਾ ਕੇ ਇਨ੍ਹਾਂ ਹੱਦਾਂ ਨੂੰ 'ਤੇ ਸਖ਼ਤ ਬੈਰੀਕੇਡਿੰਗ ਕੀਤੀ ਹੋਈ ਹੈ। ਪੁਲਿਸ ਕਿਸਾਨਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ ਵੀ ਸੁੱਟ ਰਹੀ ਹੈ ਜਦੋਂ ਕਿਸਾਨ ਬੈਰੀਕੇਡ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਪੁਲਿਸ ਵਾਟਰ ਕੈਨਨ ਦਾ ਵੀ ਇਸਤੇਮਾਲ ਕਰਦੀ ਹੈ।

ਜਦੋਂ ਵੀ ਕੋਈ ਪ੍ਰਦਰਸ਼ਨ ਹੁੰਦਾ ਹੈ ਤਾਂ ਤੁਸੀਂ ਦੇਖਿਆ ਹੋਣਾ ਕਿ ਪੁਲਿਸ ਅਕਸਰ ਪ੍ਰਦਰਸ਼ਨਕਾਰੀ 'ਤੇ ਹੰਝੂ ਗੈਸ ਦੇ ਗੋਲ ਸੁੱਟਦੀ ਹੈ ਤਾਂ ਉਹ ਹੱਥੀ ਜਾ ਫਿਰ ਬੰਬ ਸੁੱਟਣ ਵਾਲੀ ਮਸ਼ੀਨ ਨਾਲ ਸੁੱਟੇ ਜਾਂਦੇ ਨੇ ਪਰ ਹਰਿਆਣਾ ਪੁਲਿਸ ਨੇ ਕਿਸਾਨਾਂ 'ਤੇ ਹੰਝੂ ਗੈਸ ਦੇ ਗੋਲੇ ਸੁੱਟ ਲਈ ਤਕਨਾਲੋਜੀ ਦੀ ਵਰਤੋਂ ਕੀਤੀ। ਪੁਲਿਸ ਨੇ ਡਰੋਨ ਰਾਹੀ ਕਿਸਾਨਾਂ 'ਤੇ ਅੱਥੂਰ ਗੈਸ ਦੇ ਗੋਲੇ ਸੁੱਟੇ ਅਤੇ ਕਿਸਾਨਾਂ ਨੂੰ ਬੈਰੀਕੇਡ ਤੋਂ ਪਿੱਛੇ ਹਟਾਉਣ ਵਿੱਚ ਸਫਲਤਾ ਵੀ ਹਾਸਲ ਕੀਤੀ ਸੀ। ਪਹਿਲੇ ਦਿਨ ਡਰੋਨ ਨੇ ਕਿਸਾਨਾਂ ਨੂੰ ਬਹੁਤ ਜਿਆਦਾ ਤੰਗ ਪਰੇਸ਼ਾਨ ਕੀਤਾ। fallback

ਹਰਿਆਣਾ ਪੁਲਿਸ ਨੇ ਡਰੋਨ ਰਾਹੀ ਪੰਜਾਬ ਦੀ ਹੱਦ ਵਿੱਚ ਆ ਕੇ ਕਿਸਾਨਾਂ 'ਤੇ ਹਮਲੇ ਕੀਤੇ ਜਿਸ ਤੋਂ ਬਾਅਦ ਕਿਸਾਨਾਂ ਕੁੱਝ ਅਜਿਹਾ ਕੀਤਾ ਜਿਸ ਦੇ ਹਰ ਪਾਸੇ ਚਰਚੇ ਨੇ। ਕਿਸਾਨਾਂ ਨੇ ਹਰਿਆਣਾ ਪੁਲਿਸ ਦਾ ਡਰੋਨ ਸੁੱਟਣ ਲਈ ਇੱਕ ਜੁਗਾੜ ਲਗਾਇਆ। ਕਿਸਾਨਾਂ ਨੇ 14 ਫਰਵਰੀ ਨੂੰ ਸ਼ੰਭੂ ਬਾਰਡਰ ਤੇ ਪਤੰਗ ਉਡਾਉਂਣੇ ਸ਼ੁਰੂ ਕਰ ਦਿੱਤੇ ਹਰਿਆਣਾ ਪੁਲਿਸ ਨੂੰ ਲੱਗਿਆ ਕਿਸਾਨ ਬਸੰਤ ਮਨਾ ਰਹੇ ਪਰ ਉਨ੍ਹਾਂ ਦੇ ਦਿਮਾਗ ਵਿੱਚ ਇਹ ਗੱਲ ਨਹੀਂ ਸੀ ਕਿ ਇਹ ਪਤੰਗ ਡਰੋਨ ਸੁੱਟਣ ਲਈ ਚੜਾਏ ਗਏ ਸਨ।

fallback
 
ਦਿਨ ਭਰ ਨੌਜਵਾਨ ਪਤੰਗ ਉਡਾਉਂਦੇ ਰਹੇ ਅਤੇ ਡਰੋਨ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ। ਦੁਪਹਿਰ ਤੱਕ ਕਿਸਾਨਾਂ ਨੇ ਹਰਿਆਣਾ ਆਲੇ ਡੋਰਨ ਨੂੰ ਪਤੰਗ ਦੀ ਡੋਰ ਵਿੱਚ ਫਸਾ ਲਿਆ, ਜਿਸ ਤੋਂ ਬਾਅਦ ਡਰੋਨ ਹਰਿਆਣਾ ਪੁਲਿਸ ਦੇ ਕੰਟਰੋਲ ਤੋਂ ਬਾਹਰ ਹੋ ਗਿਆ। ਕਿਸਾਨਾਂ ਨੇ ਡਰੋਨ ਨੂੰ ਸੁੱਟ ਲਿਆ ਜਿਸ ਤੋਂ ਬਾਅਦ ਸ਼ੰਭੂ ਬਾਰਡਰ 'ਤੇ ਅੱਧੀ ਜੰਗ ਜਿੱਤਣ ਵਰਗਾ ਮਾਹੌਲ ਸੀ।

fallback

ਚਾਇਨਾ ਡੋਰ ਜੋ ਲੋਕਾਂ, ਪੰਛੀਆਂ ਲਈ ਜਾਨਲੇਵਾ ਸਾਬਿਤ ਹੁੰਦੀ ਹੈ, ਪਰ ਇਹ ਕਿਸਾਨਾਂ ਨੇ ਰਾਮਬਾਣ ਸਾਬਿਤ ਹੋਈ। ਕਿਸਾਨਾਂ ਨੇ ਪਤੰਗ ਉਡਾਉਣ ਲਈ ਆਮ ਡੋਰ ਦੀ ਥਾਂ ਚਾਇਨਾ ਡੋਰ ਦੀ ਵਰਤੋਂ ਕੀਤਾ। ਜੇਕਰ ਆਮ ਡੋਰ ਹੁੰਦਾ ਤਾਂ ਡਰੋਨ ਨੇ ਖੰਭਾਂ ਨਾਲ ਉਹ ਕੱਟੀ ਜਾਣੀ ਸੀ ਪਰ ਚਾਇਨਾ ਡੋਰ ਨੇ ਡਰੋਨ ਨੂੰ ਸੁੱਟ ਦਿੱਤਾ। ਸੂਤਰਾਂ ਮੁਤਾਬਿਕ ਇਹ ਵੀ ਗੱਲ ਸਹਾਮਣੇ ਆਈ ਹੈ ਕਿ ਹਰਿਆਣਾ ਪ੍ਰਸ਼ਾਸਨ ਨੇ ਪੰਜਾਬ ਦੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਵੀ ਸ਼ਿਕਾਇਤ ਕੀਤੀ ਕਿ ਕਿਸਾਨਾਂ ਨੇ ਚਾਇਨਾ ਡੋਰ ਵਰਤੋਂ ਜੋ ਸਰਕਾਰ ਵੱਲੋਂ ਬੈਨ ਕੀਤੀ ਹੋਈ ਹੈ।

 

Trending news