Kisan Andolan 2.0: ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਮੁੜ ਗੱਲਬਾਤ ਦਾ ਦਿੱਤਾ ਸੱਦਾ; ਕਿਸਾਨ ਵੀ ਤਿਆਰ
Advertisement
Article Detail0/zeephh/zeephh2120802

Kisan Andolan 2.0: ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਮੁੜ ਗੱਲਬਾਤ ਦਾ ਦਿੱਤਾ ਸੱਦਾ; ਕਿਸਾਨ ਵੀ ਤਿਆਰ

Kisan Andolan 2.0: ਕਿਸਾਨਾਂ ਨੂੰ ਇਕ ਵਾਰ ਮੁੜ ਗੱਲ਼ਬਾਤ ਦਾ ਸੱਦਾ ਮਿਲਿਆ ਹੈ। ਖੇਤੀਬਾੜੀ ਮੰਤਰੀ ਨੇ ਟਵੀਟ ਕਰਕੇ ਲਿਖਿਆ ਕਿ ਚੌਥੇ ਦੌਰਾਨ ਤੋਂ ਬਾਅਦ ਪੰਜਵੇਂ ਦੌਰ ਵਿੱਚ ਸਾਰੇ ਮੁੱਦਿਆਂ ਉਪਰ ਗੱਲਬਾਤ ਲਈ ਤਿਆਰ ਹਨ।

Kisan Andolan 2.0: ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਮੁੜ ਗੱਲਬਾਤ ਦਾ ਦਿੱਤਾ ਸੱਦਾ; ਕਿਸਾਨ ਵੀ ਤਿਆਰ

Kisan Andolan 2.0: ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਇੱਕ ਵਾਰ ਮੁੜ ਕਿਸਾਨ ਆਗੂਆਂ ਨੂੰ ਪੰਜਵੇਂ ਦੌਰ ਦੀ ਮੀਟਿੰਗ ਲਈ ਸੱਦਾ ਦਿੱਤਾ ਹੈ। ਖੇਤੀਬਾੜੀ ਮੰਤਰੀ ਨੇ ਟਵੀਟ ਕਰਕੇ ਚੌਥੇ ਦੌਰਾਨ ਤੋਂ ਬਾਅਦ ਪੰਜਵੇਂ ਦੌਰ ਵਿੱਚ ਸਾਰੇ ਮੁੱਦੇ ਜਿਸ ਤਰ੍ਹਾਂ ਕਿ ਐਮਐਸਪੀ ਦੀ ਮੰਗ, ਖੇਤੀ ਵਿਭਿੰਨਤਾ, ਪਰਾਲੀ ਦਾ ਵਿਸ਼ਾ, ਐਫਆਈਆਰ ਗੱਲਬਾਤ ਲਈ ਤਿਆਰ ਹਨ।

ਇਹ ਵੀ ਪੜ੍ਹੋ : Kisan Andolan Today Updates Live: ਸ਼ੰਭੂ ਬਾਰਡਰ 'ਤੇ ਕਿਸਾਨਾਂ ਦੇ ਹੌਂਸਲੇ ਬੁਲੰਦ, ਕਹਿੰਦੇ ਜਾਵਾਂਗੇ ਦਿੱਲੀ ! ਕਿਸਾਨ ਆਗੂ ਨੇ ਸ਼ੰਭੂ 'ਤੇ ਕਿਹਾ- ਹੁਣ ਕਿਸੇ ਨਾਲ ਗੱਲ ਨਹੀਂ ਕਰਾਂਗੇ

ਉਨ੍ਹਾਂ ਨੇ ਕਿਹਾ ਕਿ ਉਹ ਦੁਬਾਰਾ ਕਿਸਾਨ ਨੇਤਾਵਾਂ ਨੂੰ ਚਰਚਾ ਲਈ ਬੁਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਸ਼ਾਂਤੀ ਬਣਾਇਆ ਰੱਖਣਾ ਜ਼ਰੂਰੀ ਹੈ।

ਕੇਂਦਰੀ ਖੇਤੀ ਮੰਤਰੀ ਅਰਜੁਨ ਮੁੰਡਾ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਚੌਥੇ ਗੇੜ ਤੋਂ ਬਾਅਦ ਸਰਕਾਰ ਪੰਜਵੇਂ ਦੌਰ 'ਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.), ਫਸਲੀ ਵਿਭਿੰਨਤਾ, ਪਰਾਲੀ ਦੇ ਮੁੱਦੇ ਅਤੇ ਐੱਫ.ਆਈ.ਆਰ ਵਰਗੇ ਸਾਰੇ ਮੁੱਦਿਆਂ 'ਤੇ ਗੱਲਬਾਤ ਕਰਨ ਲਈ ਤਿਆਰ ਹੈ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੈਂ ਫਿਰ ਕਿਸਾਨ ਆਗੂਆਂ ਨੂੰ ਗੱਲਬਾਤ ਲਈ ਸੱਦਾ ਦਿੰਦਾ ਹਾਂ। ਸਾਡੇ ਲਈ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ।

ਪਟਿਆਲਾ ਪ੍ਰਸ਼ਾਸਨ ਨੇ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਬੁਲਾਇਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਨਾਲ ਗੱਲਬਾਤ ਸ਼ੁਰੂ ਹੋ ਗਈ ਹੈ। ਪ੍ਰਸ਼ਾਸਨ ਦੇ ਪੱਖ ਤੋਂ ਪਟਿਆਲਾ ਦੇ ਕਮਿਸ਼ਨਰ ਡੀਐਸ ਮਾਂਗਟ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ, ਡੀਆਈਜੀ ਹਰਚਰਨ ਸਿੰਘ ਭੁੱਲਰ, ਐਸਐਸਪੀ ਵਰੁਣ ਸ਼ਰਮਾ ਸ਼ਾਮਲ ਹਨ।

ਜਦੋਂਕਿ ਕਿਸਾਨ ਆਗੂਆਂ ਵਿੱਚ ਜਗਜੀਤ ਸਿੰਘ ਡੱਲੇਵਾਲ, ਸਰਵਣ ਸਿੰਘ ਪੰਧੇਰ, ਰਮਨਦੀਪ ਸਿੰਘ ਆਦਿ ਸ਼ਾਮਲ ਹਨ। ਇਸ ਦੇ ਨਾਲ ਹੀ ਧਰਨੇ ਵਾਲੀ ਥਾਂ ’ਤੇ ਮੌਜੂਦ ਕਿਸਾਨ ਆਗੂ ਸੁਰਜੀਤ ਫੂਲ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਗੱਲਬਾਤ ਲਈ ਸੱਦਾ ਦਿੱਤਾ ਹੈ। ਕੀ ਸਰਕਾਰ ਸਿਰਫ਼ ਗੱਲਾਂ ਕਰਨ ਲਈ ਹੀ ਗੱਲ ਕਰਨਾ ਚਾਹੁੰਦੀ ਹੈ? ਸਮਾਂ ਬਰਬਾਦ ਕਰਨ ਲਈ ਗੱਲ ਕਰਨਾ ਚਾਹੁੰਦਾ ਹੈ। ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਐਕਸ ਹੈਂਡਲ ਤੋਂ ਬਿਆਨ ਜਾਰੀ ਕਰਨ ਕਿ ਅਸੀਂ ਸਾਰੀਆਂ ਫਸਲਾਂ 'ਤੇ ਐਮਐਸਪੀ ਕਾਨੂੰਨ ਬਣਾਉਣ ਸਮੇਤ ਸਾਰੀਆਂ ਮੰਗਾਂ ਮੰਨਣ ਲਈ ਤਿਆਰ ਹਾਂ।

ਇਹ ਵੀ ਪੜ੍ਹੋ : Kisan Andolan: ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਦੱਸਿਆ ਪਲਾਨ, ਕਿਵੇਂ ਅੱਜ ਵਧਣਗੇ ਅੱਗੇ...

 

Trending news