ਸਤਲੁਜ ਦਰਿਆ ਕੰਢੇ ਫੜੀ ਗਈ ਮਣਾ ਮੂੰਹੀ ਲਾਹਨ, ਆਬਕਾਰੀ ਵਿਭਾਗ ਦੀ ਛਾਪੇਮਾਰੀ ਦਾ ਨਹੀਂ ਹੁੰਦਾ ਕੋਈ ਅਸਰ !
Advertisement
Article Detail0/zeephh/zeephh1349794

ਸਤਲੁਜ ਦਰਿਆ ਕੰਢੇ ਫੜੀ ਗਈ ਮਣਾ ਮੂੰਹੀ ਲਾਹਨ, ਆਬਕਾਰੀ ਵਿਭਾਗ ਦੀ ਛਾਪੇਮਾਰੀ ਦਾ ਨਹੀਂ ਹੁੰਦਾ ਕੋਈ ਅਸਰ !

ਆਏ ਇਨ ਸਤਲੁਜ ਦਰਿਆ ਦੇ ਕੰਢਿਓਂ ਵੱਡੀ ਮਾਤਰਾ ਵਿਚ ਨਾਜਾਇਜ਼ ਸ਼ਰਾਬ ਫੜੀ ਜਾਂਦੀ ਹੈ।ਪਰ ਆਬਕਾਰੀ ਵਿਭਾਗ ਦੀ ਇਸ ਕਾਰਵਾਈ ਤੇ ਆਖਰਕਾਰ ਜ਼ਿਆਦਾ ਦੇਰ ਅਮਲ ਕਿਉਂ ਨਹੀਂ ਕੀਤਾ ਜਾਂਦਾ ?

 

ਸਤਲੁਜ ਦਰਿਆ ਕੰਢੇ ਫੜੀ ਗਈ ਮਣਾ ਮੂੰਹੀ ਲਾਹਨ, ਆਬਕਾਰੀ ਵਿਭਾਗ ਦੀ ਛਾਪੇਮਾਰੀ ਦਾ ਨਹੀਂ ਹੁੰਦਾ ਕੋਈ ਅਸਰ !

ਚੰਡੀਗੜ: ਸਤਲੁਜ ਦਰਿਆ ਦੇ ਕੰਢਿਓਂ ਕਈ ਹਜ਼ਾਰਾਂ ਲੀਟਰ ਲਾਹਨ ਮਿਲਦੀ ਹੈ ਹਰ ਰੋਜ਼ ਲਾਹਨ ਕੱਢਣ ਵਾਲਿਆਂ ਤੇ ਕਾਰਵਾਈ ਕੀਤੀ ਜਾਂਦੀ ਹੈ। ਪਰ ਫਿਰ ਇਹ ਧੰਦਾ ਧੜੱਲੇ ਨਾਲ ਜਾਰੀ ਹੈ।ਆਬਕਾਰੀ ਵਿਭਾਗ ਵੱਲੋਂ ਸਤਲੁਜ ਨਾਲ ਲੱਗਦੇ ਖੇਤਰ ਵਿਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਲਾਹਨ ਕੱਢਣ ਵਾਲੇ ਟੱਸ ਤੋਂ ਮਸ ਨਹੀਂ ਹੁੰਦੇ।ਆਬਕਾਰੀ ਐਕਟ ਤਹਿਤ ਅਜਿਹਾ ਕਰਨ ਵਾਲੇ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ।ਪਰ ਇਥੇ ਨਾ ਤਾਂ ਕਿਸੇ ਨੂੰ ਸਜ਼ਾ ਦਾ ਕੋਈ ਡਰ ਹੈ ਅਤੇ ਨਾ ਹੀ ਕਾਨੂੰਨ ਦਾ।

 

ਕਿਵੇਂ ਕੱਢੀ ਜਾਂਦੀ ਹੈ ਨਾਜਾਇਜ਼ ਲਾਹਨ ?

ਆਖਿਰਕਾਰ ਸਤਲੁਜ ਦਰਿਆ ਜਾਂ ਕਿਸੇ ਨਦੀ ਕਿਨਾਰੇ ਹੀ ਕਿਉਂ ਜਾਂਦੀ ਹੈ ਇਸ ਨਾਲ ਸਤਲੁਜ ਦਾ ਪਾਣੀ ਪ੍ਰਦੂਸ਼ਿਤ ਹੋ ਰਿਹਾ।ਲਾਹਨ ਕੱਢਣ ਲਈ ਦਰਿਆ ਦੇ ਕੰਢੇ ਵੱਡੇ ਪਲਾਸਟਿਕ ਦੇ ਲਿਫਾਫੇ ਰੱਖੇ ਜਾਂਦੇ ਹਨ ਅਤੇ ਸਸਤੇ ਨਸ਼ੇ ਦੀ ਲਾਹਨ ਤਿਆਰ ਕੀਤੀ ਜਾਂਦੀ ਹੈ। ਜਿਸ ਵਿਚ ਭੱਠੀ ਵਿਚ ਗੁੜ ਪਾ ਕੇ ਅਤੇ ਭੱਠੀ ਥੱਲੇ ਅੱਗ ਬਾਲ ਕੇ ਤਿਆਰ ਕੀਤੀ ਜਾਂਦੀ ਹੈ। ਪਰ ਇਸਦਾ ਨਸ਼ਾ ਕਈ ਵਾਰ ਇੰਨਾ ਖਤਰਨਾਕ ਹੁੰਦਾ ਹੈ ਕਿ ਪੀਣ ਵਾਲੇ ਦੀ ਮੌਤ ਵੀ ਹੋ ਜਾਂਦੀ ਹੈ।ਇਸ ਤੋਂ ਪਹਿਲਾਂ ਨਕਲੀ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾਂ ਜੱਗ ਜਾਹਿਰ ਹੈ। ਕੈਪਟਨ ਕਾਰਜਕਾਲ ਦੌਰਾਨ ਬਟਾਲਾ ਵਿਚ ਵੱਡੀ ਗਿਣਤੀ ਵਿਚ ਨਕਲੀ ਸ਼ਰਾਬ ਪੀਣ ਨਾਲ ਲੋਕਾਂ ਦੀ ਮੌਤ ਹੋਈ ਸੀ। ਨਕਲੀ ਸ਼ਰਾਬ ਦੀਆਂ ਕਈਆਂ ਵੱਡੀਆਂ ਫੈਕਟਰੀਆਂ 'ਤੇ ਵੀ ਲੰਘੇ ਦਿਨਾਂ 'ਚ ਕਾਰਵਾਈ ਕੀਤੀ ਗਈ ਸੀ।

       

ਆਬਕਾਰੀ ਵਿਭਾਗ ਦੀ ਕਾਰਵਾਈ 'ਤੇ ਕਿਉਂ ਨਹੀਂ ਹੁੰਦਾ ਅਮਲ ?

ਸਤਲੁਜ ਨਾਲ ਲੱਗਦੇ ਅਤੇ ਹੋਰ ਖੇਤਰਾਂ ਵਿਚ ਆਬਕਾਰੀ ਵਿਭਾਗ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾਂਦੀ ਹੈ।ਪਰ ਫਿਰ ਵੀ ਇਹ ਧੰਦਾ ਕਰਨ ਵਾਲ਼ਿਆਂ ਦੀਆਂ ਪੌ ਬਾਰਾਂ ਹਨ। ਉਹਨਾਂ ਨੂੰ ਆਬਕਾਰੀ ਵਿਭਾਗ ਦੀ ਕਾਰਵਾਈ ਦਾ ਕੋਈ ਡਰ ਨਹੀਂ।ਆਬਕਾਰੀ ਐਕਟ ਤਹਿਤ ਲਾਹਨ ਦਾ ਧੰਦਾ ਕਰਨ ਵਾਲਿਆਂ ਨੂੰ ਘੱਟੋ-ਘੱਟ 1 ਸਾਲ ਦੀ ਸਜ਼ਾ ਅਤੇ ਭਾਰੀ ਜੁਰਮਾਨਾ ਅਦਾ ਕਰਨਾ ਪੈਂਦਾ ਹੈ।ਪਰ ਫਿਰ ਵੀ ਪੰਜਾਬ ਵਿਚ ਲਾਹਨ ਦਾ ਧੰਦਾ ਕਰਨ ਵਾਲੇ ਬੇਖੌਫ਼ ਘੁੰਮ ਰਹੇ ਹਨ ਅਤੇ ਕੁਝ ਤਾਂ ਫਰਾਰ ਹੀ ਦੱਸੇ ਜਾ ਰਹੇ ਹਨ।

 

ਆਬਕਾਰੀ ਵਿਭਾਗ ਕੋਲ ਕੇਸ ਦਰਜ ਕਰਨ ਦਾ ਅਧਿਕਾਰ ਨਹੀਂ

ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਆਬਕਾਰੀ ਵਿਭਾਗ ਸਿਰਫ਼ ਛਾਪੇਮਾਰੀ ਕਰ ਸਕਦਾ ਹੈ ਅਤੇ ਮਾਮਲਾ ਉਜਾਗਰ ਕਰ ਸਕਦਾ ਹੈ।ਪਰ ਆਬਕਾਰੀ ਵਿਭਾਗ ਕੋਲ ਕੇਸ ਦਰਜ ਕਰਨ ਦਾ ਅਧਿਕਾਰ ਨਹੀਂ ਹੈ।ਇਸ ਤਹਿਤ ਕਾਰਵਾਈ ਸਿਰਫ਼ ਪੁਲਿਸ ਹੀ ਕਰ ਸਕਦੀ ਹੈ। ਆਬਕਾਰੀ ਵਿਭਾਗ ਸਿਰਫ਼ ਸ਼ਰਾਬ ਦੀਆਂ ਭੱਠੀਆਂ ਜ਼ਬਤ ਕਰ ਸਕਦੀ ਹੈ ਅਤੇ ਸਖ਼ਤੀ ਨਾਲ ਧੰਦਾ ਬੰਦ ਕਰਵਾ ਸਕਦੀ ਹੈ।

 

WATCH LIVE TV 

Trending news