Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
Advertisement
Article Detail0/zeephh/zeephh2253919

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ

Latest News From Punjab Live:  ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ।

Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
LIVE Blog

Punjab Haryana Himachal News 19 May 2024: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਪਲ-ਪਲ ਦੀ ਅਪਡੇਟਸ ਮਿਲੇਗੀ।

 

19 May 2024
18:57 PM

ਜਲੰਧਰ 'ਚ ਚੰਨੀ ਦੇ ਹੱਕ 'ਚ ਆਏ ਸਾਬਕਾ ਫੌਜੀ ਅਧਿਕਾਰੀ
ਜੰਮੂ-ਕਸ਼ਮੀਰ ਦੇ ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਪੰਜਾਬ ਦੀ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਦੇ ਵਿਵਾਦਿਤ ਬਿਆਨ 'ਤੇ ਸਾਬਕਾ ਫੌਜੀ ਅਧਿਕਾਰੀਆਂ ਦੀ ਐਸੋਸੀਏਸ਼ਨ ਨੇ ਅੱਜ ਇਕ ਬਿਆਨ ਜਾਰੀ ਕੀਤਾ ਹੈ ਜਿਸ ਵਿੱਚ ਐਸੋਸੀਏਸ਼ਨ ਨੇ ਕਿਹਾ ਕਿ ਚੰਨੀ ਦੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ।

17:47 PM

 ਨਾਭਾ ਰਿਆਸਤ ਦੇ ਆਖਰੀ ਰਾਜੇ ਕੁਮਾਰ ਹਿੰਮਤ ਸਿੰਘ 72 ਸਾਲ ਦਾ ਹੋਇਆ ਦਿਹਾਂਤ

 ਨਾਭਾ ਰਿਆਸਤ ਦੇ ਆਖਰੀ ਰਾਜੇ ਕੁਮਾਰ ਹਿੰਮਤ ਸਿੰਘ 72 ਸਾਲ ਦਾ ਦਿਹਾਂਤ ਹੋਇਆ ਹੈ। ਮਹਾਰਾਜਾ ਪਰਿਵਾਰ ਦੇ ਨਜ਼ਦੀਕੀ ਰਕੇਸ਼ ਜੈਨ ਨੇ ਜਾਣਕਾਰੀ ਦਿੱਤੀ ਹੈ। ਉਹਨਾਂ ਦੱਸਿਆ ਕਿ ਕੁਮਾਰ ਹਿੰਮਤ ਰਾਜਾ ਨੇ ਦਿੱਲੀ ਦੇ ਵਿਦੰਤਾ ਹਸਪਤਾਲ ਵਿੱਚ ਆਖਰੀ ਸਾਂ ਲਏ ਹਨ। ਉਹ ਮਹਾਰਾਜਾ ਰਿਪੁਦਮਨ ਸਿੰਘ ਦੇ ਪੋਤੇ ਅਤੇ ਮਹਾਰਾਜਾ ਪ੍ਰਤਾਪ ਸਿੰਘ ਦੇ ਸਪੁੱਤਰ ਸਨ

ਉਹਨਾਂ ਦਾ ਸੰਸਕਾਰ ਨਾਭਾ ਦੀਆਂ ਸਾਹੀ ਸਮਾਦਾ ਸਮਾਧਾਂ ਵਿਖੇ ਰੀਤੀ ਰਿਵਾਜਾਂ ਨਾਲ ਕੀਤਾ ਜਾਵੇਗਾ ਉਹਨਾਂ ਦੀ ਮ੍ਰਿਤਕ ਦੇਹ ਲੋਕਾਂ ਦੇ ਦਰਸ਼ਨਾਂ ਲਈ ਹੀਰਾ ਮਹਿਲ ਵਿਖੇ ਰੱਖੀ ਜਾਵੇਗੀ। ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਨੇ ਵੀ ਮਹਾਰਾਜਾ ਕੁਮਾਰ ਹਿੰਮਤ ਸਿੰਘ ਦੀ ਮੌਤ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

17:25 PM

ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪਵਨ ਖਹਿਰਾ ਨੇ ਕੀਤੀ ਪ੍ਰੈਸ ਕਾਨਫਰੰਸ, ਬੀਜੇਪੀ 'ਤੇ ਕਸੇ ਤੰਜ

ਇੰਡੀਅਨ ਨੈਸ਼ਨਲ ਕਾਂਗਰਸ ਦੇ ਮੀਡੀਆ ਅਤੇ ਪਬਲੀਸਿਟੀ ਵਿਭਾਗ ਦੇ ਕੌਮੀ ਚੇਅਰਮੈਨ ਅਤੇ ਬੁਲਾਰੇ ਪਵਨ ਖਹਿਰਾ ਅੱਜ ਯਾਨੀ ਐਤਵਾਰ ਨੂੰ ਜਲੰਧਰ ਪਹੁੰਚੇ ਅਤੇ ਇੱਥੇ ਮੀਡੀਆ ਨਾਲ ਗੱਲਬਾਤ ਕੀਤੀ। ਪਵਨ ਖਹਿਰਾ ਨੇ ਜਲੰਧਰ 'ਚ ਕੇਂਦਰ ਸਰਕਾਰ ਖਿਲਾਫ ਭੜਾਸ ਕੱਢੀ।

ਉਨ੍ਹਾਂ ਕਿਹਾ ਕਿ ਜਿਸ ਕਿਸਾਨ ਦੀਆਂ ਵੋਟਾਂ ਨਾਲ ਭਾਜਪਾ ਨੇ ਕੇਂਦਰ ਵਿੱਚ ਸਰਕਾਰ ਬਣਾਈ ਹੈ, ਉਸ ਕਿਸਾਨ ਨੂੰ ਅੱਜ ਦਿੱਲੀ ਨਹੀਂ ਆਉਣ ਦਿੱਤਾ ਜਾ ਰਿਹਾ। ਖਹਿਰਾ ਨੇ ਕਿਹਾ ਕਿ ਲੋਕਾਂ ਨੇ ਕਪਿਲ ਸ਼ਰਮਾ ਦਾ ਸ਼ੋਅ ਦੇਖਣਾ ਬੰਦ ਕਰ ਦਿੱਤਾ ਹੈ ਕਿਉਂਕਿ ਪੀਐਮ ਮੋਦੀ ਕਪਿਲ ਸ਼ਰਮਾ ਦਾ ਕੰਮ ਬਿਹਤਰ ਕਰ ਰਹੇ ਹਨ।

14:24 PM

ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੀ ਪਤਨੀ ਅਤੇ ਬੇਟੀ ਨੇ ​ਘਰ- ਘਰ ਜਾ ਕੇ ਵੋਟਾਂ ਪਾਉਣ ਦੀ ਕੀਤੀ ਅਪੀਲ
ਲੋਕ ਸਭਾ ਦੇ ਚੋਣ ਪ੍ਰਚਾਰ ਵਿਚ ਉਮੀਦਵਾਰਾਂ ਦੇ ਪਰਿਵਾਰ ਵੀ ਘਰ- ਘਰ ਜਾ ਕੇ ਵੋਟਾਂ ਮੰਗਣ ਲੱਗੇ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਆਪ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੀ ਪਤਨੀ ਅਤੇ ਬੇਟੀ ਨੇ ਮਲੋਟ ਵਿਚ ਘਰ- ਘਰ ਜਾ ਕੇ ਵੋਟਾਂ ਪਾਉਣ ਦੀ ਕੀਤੀ ਅਪੀਲ

ਲੋਕ ਸਭਾ ਦੀਆ ਚੋਣਾਂ ਦਾ ਪ੍ਰਚਾਰ ਸਿਖਰਾਂ ਤੇ ਹੈ ਅਲੱਗ ਅਲੱਗ ਰਾਜਨੀਤਕ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਜਿਥੇ ਚੋਣ ਜਲਸਿਆ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ ਉਥੇ ਊਨਾ ਦੇ ਪਰਿਵਾਰਾਂ ਵਲੋਂ ਵੀ ਘਰ ਘਰ ਜਾ ਵੋਟਾਂ ਮੰਗੀਆਂ ਜਾ ਰਹੀਆਂ ਹਨ। ਇਸ ਦੇ ਚਲਦੇ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੀ ਪਤਨੀ ਨਗਿੰਦਰ ਕੌਰ ਬਰਾੜ੍ਹ ਅਤੇ ਉਨ੍ਹਾ ਬੇਟੀ ਜਪਜੀ ਬਰਾੜ ਨੇ ਮਲੋਟ ਸਹਿਰ ਵਿਚ ਅਲੱਗ ਅਲੱਗ ਵਾਰਡਾ ਵਿਚ ਜਾ ਘਰ ਘਰ ਵੋਟਾਂ ਮੰਗੀਆਂ । ਉਮੀਦਵਾਰ ਦੀ ਪਤਨੀ ਨਗਿੰਦਰ ਕੌਰ ਬਰਾੜ ਨੇ ਦੱਸਿਆ ਕਿ ਲੋਕਾਂ ਦਾ ਹੁੰਗਾਰਾ ਵਧੀਆ ਮਿਲ ਰਿਹਾ। 

ਲੋਕ ਪੰਜਾਬ ਸਰਕਾਰ ਦੀ 2 ਸਾਲ ਦੀ ਕਾਰਗੁਜ਼ਾਰੀ ਤੋਂ ਖੁਸ ਨਜਰ ਰਹੇ ਹਨ ਉਣਾ ਨੇ 21 ਮਈ ਨੂੰ ਮਲੋਟ ਵਿਚ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚ ਰਹੇ। ਜਿਨ੍ਹਾਂ ਦੇ ਵਿਚਾਰ ਸੁਣਨ ਲਈ ਇਲਾਕਾ ਵਾਸੀਆਂ ਨੂੰ ਵੱਧ ਚੜ ਕੇ ਪੁੱਜਣ ਦੀ ਅਪੀਲ ਕੀਤੀ।

14:18 PM

ਚੰਡੀਗੜ੍ਹ 'ਚ ਹੋਰ ਮਜ਼ਬੂਤ ਹੋਈ 'ਆਪ'
ਅਕਾਲੀ ਦਲ ਨੇ ਕਈ ਲੀਡਰ ਆਪ 'ਚ ਸ਼ਾਮਿਲ ਹੋਏ ਹਨ। ਅਕਾਲੀ ਦਲ ਚੰਡੀਗੜ੍ਹ ਦੇ ਸੀਨੀਅਰ ਅਹੁਦੇਦਾਰ ਸ਼ਾਮਿਲ ਹੋਏ, ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਇਆ ਸ਼ਾਮਿਲ।  ਹਰਦੀਪ ਸਿੰਘ ਬੁਟਰੇਲਾ ਵੀ ਨਾਲ ਰਹੇ ਮੌਜੂਦ।

13:59 PM

ਜਲੰਧਰ ਪੁਲਿਸ ਨੇ 11 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ 
ਜਲੰਧਰ ਪੁਲਿਸ ਨੇ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ਕੋਲੋਂ ਵੱਡੀ ਮਾਤਰਾ ਵਿੱਚ ਸੋਨੇ ਦੇ ਗਹਿਣੇ ਅਤੇ ਹਥਿਆਰ ਬਰਾਮਦ ਹੋਏ ਹਨ।

13:57 PM

ਉਹ 'ਆਪ' ਨੂੰ ਖ਼ਤਮ ਕਰਨਾ ਚਾਹੁੰਦੇ ਹਨ: ਆਤਿਸ਼ੀ
ਦਿੱਲੀ ਸਰਕਾਰ 'ਚ ਮੰਤਰੀ ਅਤੇ 'ਆਪ' ਨੇਤਾ ਆਤਿਸ਼ੀ ਨੇ ਕਿਹਾ, "ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਮ ਆਦਮੀ ਪਾਰਟੀ ਦੇ ਸਾਰੇ ਨੇਤਾਵਾਂ ਨੂੰ ਇਕ-ਇਕ ਕਰਕੇ ਜੇਲ 'ਚ ਡੱਕ ਰਹੇ ਹਨ। ਕਿਉਂ? ਕਿਉਂਕਿ ਉਹ ਅਰਵਿੰਦ ਕੇਜਰੀਵਾਲ ਦੇ ਕੰਮ ਤੋਂ ਡਰਦੇ ਹਨ। ਮੁਫ਼ਤ ਬਿਜਲੀ ਦੇਣ ਦੇ ਸਮਰੱਥ ਨਹੀਂ ਹੈ, ਉਹ ਬੱਚਿਆਂ ਨੂੰ ਚੰਗੇ ਸਕੂਲ ਨਹੀਂ ਦੇ ਪਾ ਰਿਹਾ ਹੈ, ਇਸੇ ਲਈ ਉਹ 'ਆਪ' ਨੂੰ ਖ਼ਤਮ ਕਰਨਾ ਚਾਹੁੰਦਾ ਹੈ।

ਦਿੱਲੀ ਪੁਲਿਸ ਕੇਜਰੀਵਾਲ ਦੇ ਘਰ ਪਹੁੰਚੀ
ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ 'ਤੇ ਹੋਏ ਹਮਲੇ ਦੇ ਮਾਮਲੇ 'ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਐਡੀਸ਼ਨਲ ਡੀਸੀਪੀ ਅੰਜਿਤਾ ਚੇਪਿਆਲਾ, ਐੱਸਐੱਚਓ ਸਿਵਲ ਲਾਈਨਜ਼ ਸਮੇਤ ਦਿੱਲੀ ਪੁਲਿਸ ਦੀ ਟੀਮ ਪਹੁੰਚੀ। ਇਸ ਮਾਮਲੇ ਵਿੱਚ ਦਿੱਲੀ ਪੁਲਿਸ ਨੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਹਿਯੋਗੀ ਰਿਸ਼ਵ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ।

13:56 PM

'ਅਸੀਂ ਉਨ੍ਹਾਂ ਨੂੰ ਰੋਕ ਦਿੱਤਾ ਹੈ ਅਤੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ ਹੈ'
ਪਾਰਟੀ ਵਰਕਰਾਂ ਨਾਲ ਭਾਜਪਾ ਹੈੱਡਕੁਆਰਟਰ ਦੇ ਬਾਹਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਦਰਸ਼ਨ 'ਤੇ, ਦਿੱਲੀ ਕੇਂਦਰੀ ਡੀਸੀਪੀ ਐਮ. ਹਰਸ਼ਵਰਧਨ ਨੇ ਕਿਹਾ, "ਅਸੀਂ ਢੁਕਵੇਂ ਪ੍ਰਬੰਧ ਕੀਤੇ ਹਨ, ਧਾਰਾ 144 ਲਾਗੂ ਹੈ, ਅਸੀਂ ਉਨ੍ਹਾਂ ਨੂੰ ਰੋਕ ਦਿੱਤਾ ਹੈ ਅਤੇ ਉਨ੍ਹਾਂ ਨੂੰ ਚਲੇ ਜਾਣ ਲਈ ਕਿਹਾ ਹੈ। ਇੱਥੇ ਕਾਫ਼ੀ ਵਿਵਸਥਾ ਹੈ।

13:53 PM

AAP ਦਾ ਮਾਰਚ ਸ਼ੁਰੂ
ਆਮ ਆਦਮੀ ਪਾਰਟੀ ਨੇ ਭਾਜਪਾ ਹੈੱਡਕੁਆਰਟਰ ਵੱਲ ਮਾਰਚ ਸ਼ੁਰੂ ਕਰ ਦਿੱਤਾ ਹੈ। ਭਾਜਪਾ ਹੈੱਡਕੁਆਰਟਰ ਦੇ ਬਾਹਰ ਭਾਰੀ ਪੁਲਿਸ ਬਲ ਤਾਇਨਾਤ ਕੀਤਾ ਗਿਆ ਹੈ।

13:52 PM

ਪੰਜਾਬ ਸਰਕਾਰ ਆਪਣੀ ਮਰਜ਼ੀ ਨਾਲ ਉਮਰਾਨੰਗਲ ਨੂੰ ਦੇ ਸਕਦੀ ਹੈ ਅਹੁਦਾ - SC

ਸੁਪਰੀਮ ਕੋਰਟ ਨੇ ਪੰਜਾਬ ਦੇ ਆਈਪੀਐਸ ਅਧਿਕਾਰੀ ਪਰਮਰਾਜ ਸਿੰਘ ਉਮਰਾਨੰਗਲ ਦੀ ਬਹਾਲੀ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਾਲਾਂਕਿ, SC ਨੇ ਕਿਹਾ ਹੈ ਕਿ ਪਰਮਰਾਜ ਸਿੰਘ ਦੀ ਬਹਾਲੀ ਤੋਂ ਬਾਅਦ, ਪੰਜਾਬ ਸਰਕਾਰ ਉਨ੍ਹਾਂ ਨੂੰ ਆਪਣੀ ਇੱਛਾ ਅਨੁਸਾਰ ਕੋਈ ਵੀ ਅਹੁਦਾ ਦੇ ਸਕੇਗੀ। ਇਸ ਦੇ ਨਾਲ ਹੀ ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਉਹ ਇਸ ਅਹੁਦੇ 'ਤੇ ਬਣੇ ਰਹਿਣਗੇ ਜਾਂ ਨਹੀਂ, ਇਹ ਇਸ ਗੱਲ 'ਤੇ ਨਿਰਭਰ ਕਰੇਗਾ ਕਿ ਹਾਈਕੋਰਟ ਦੇ ਫੈਸਲੇ ਵਿਰੁੱਧ ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਅੱਗੇ ਕੀ ਫੈਸਲਾ ਲਵੇਗੀ। 11 ਸਤੰਬਰ ਨੂੰ SC ਪੰਜਾਬ ਸਰਕਾਰ ਦੀ ਪਟੀਸ਼ਨ 'ਤੇ ਅਗਲੀ ਸੁਣਵਾਈ ਕਰੇਗਾ। ਪਰਮਰਾਜ ਸਿੰਘ ਦੇ ਵਕੀਲ ਨੇ ਐਸ.ਸੀ. ਨੂੰ ਭਰੋਸਾ ਦਿਵਾਇਆ ਕਿ ਉਹ ਆਪਣੀ ਸੇਵਾ ਬਹਾਲ ਹੁੰਦੇ ਹੀ ਰਾਜ ਸਰਕਾਰ ਵਿਰੁੱਧ ਦਾਇਰ ਮਾਣਹਾਨੀ ਪਟੀਸ਼ਨ ਵਾਪਸ ਲੈ ਲਵੇਗਾ।

13:46 PM

ਆਮ ਆਦਮੀ ਪਾਰਟੀ ਨੂੰ ਮੁਸਲਿਮ ਵੈਲਫੇਅਰ ਕਮੇਟੀ ਫਤਿਹਗੜ੍ਹ ਸਾਹਿਬ ਸੰਸਥਾ ਵੱਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦਾ ਸਮੱਰਥਨ ਦਿੱਤਾ ਗਿਆ। ਜਿਹਨਾਂ ਦਾ ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਤੇ ਫਤਿਹਗੜ੍ਹ ਸਾਹਿਬ ਦੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਆਪ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਲੋਕ ਪਾਰਟੀ ਨਾਲ ਜੁੜ ਰਹੇ ਹਨ।

13:45 PM

ਪਟਿਆਲਾ ਹਲਕੇ 'ਚ ਹੋਰ ਮਜ਼ਬੂਤ ਹੋਈ 'ਆਪ' 

ਭਾਜਪਾ ਤੇ ਅਕਾਲੀ ਦਲ ਨੂੰ  ਵੱਡਾ ਝਟਕਾ ਲੱਗਿਆ ਹੈ। ਸਾਬਕਾ ਡਿਪਟੀ ਮੇਅਰ ਇੰਦਰਜੀਤ ਸਿੰਘ ਬੋਪਾਰਾਏ ਸਾਥੀਆਂ ਸਣੇ ਆਪ 'ਚ ਸ਼ਾਮਿਲ ਹੋਏ। ਭਾਜਪਾ ਦੇ ਕਈ ਸਾਬਕਾ ਕੌਂਸਲਰ ਵੀ ਆਪ 'ਚ ਸ਼ਾਮਿਲ ਹੋਏ। ਅਕਾਲੀ ਦਲ BC ਵਿੰਗ ਦੇ ਪ੍ਰਧਾਨ ਰਹੇ ਰਣਜੀਤ ਸਿੰਘ ਵੀ ਸਾਥੀਆਂ ਸਣੇ ਆਪ 'ਚ ਸ਼ਾਮਿਲ ਹੋਏ।ਮੁੱਖ ਮੰਤਰੀ ਭਗਵੰਤ ਮਾਨ ਨੇ ਕਰਾਇਆ ਸ਼ਾਮਿਲ। ਹਰਚੰਦ ਸਿੰਘ ਬਰਸਟ ਵੀ ਨਾਲ ਰਹੇ ਮੌਜੂਦ।

13:43 PM

ਪਾੜ ਪੈਣ ਕਾਰਨ 100 ਏਕੜ ਦੇ ਕਰੀਬ ਮੱਕੀ ਦੀ ਫ਼ਸਲ ਤਬਾਹ ਹੋ ਗਈ
ਮਾਨਸਾ ਜ਼ਿਲ੍ਹੇ ਦੇ ਪਿੰਡ ਰੱਲਾ ਵਿੱਚ ਰਜਵਾਹਾ ਵਿੱਚ ਪਾੜ ਪੈਣ ਕਾਰਨ 100 ਏਕੜ ਦੇ ਕਰੀਬ ਮੱਕੀ ਦੀ ਫ਼ਸਲ ਤਬਾਹ ਹੋ ਗਈ ਹੈ, ਜੇਕਰ ਪਾੜ ਨੂੰ ਤੁਰੰਤ ਨਾ ਭਰਿਆ ਗਿਆ ਤਾਂ ਕਈ ਘਰਾਂ ਦਾ ਨੁਕਸਾਨ ਹੋ ਸਕਦਾ ਹੈ ਨਹਿਰੀ ਵਿਭਾਗ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਮੌਕੇ 'ਤੇ ਨਹੀਂ ਪੁੱਜਿਆ, ਜਿਸ ਕਾਰਨ ਪਿੰਡ ਵਾਸੀ ਆਪਣੇ ਪੱਧਰ 'ਤੇ ਪਾੜ ਨੂੰ ਭਰਨ ਲਈ ਯਤਨਸ਼ੀਲ ਹਨ।

13:42 PM

ਲਾਧੂਕਾ ਵਿਖੇ ਪਹੁੰਚੇ ਭਾਜਪਾ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦਾ ਕਿਸਾਨਾਂ ਨੇ ਕੀਤਾ ਵਿਰੋਧ

ਫਿਰੋਜ਼ਪੁਰ ਲੋਕਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਦਾ ਅੱਜ ਲਾਧੂਕਾ ਵਿਖੇ ਕਿਸਾਨਾਂ ਨੇ ਵਿਰੋਧ ਕੀਤਾ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਚਾਹੇ ਕੁਝ ਵੀ ਹੋ ਜਾਏ ਕਿਸਾਨ ਪਿੰਡਾਂ ਦੇ ਵਿੱਚ ਲਗਾਤਾਰ ਉਹਨਾਂ ਦਾ ਵਿਰੋਧ ਕਰਨਗੇ l ਹਾਲਾਂਕਿ ਕਿਸੇ ਤਰ੍ਹਾਂ ਦੀ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਬਲ ਵੀ ਭਾਰੀ ਗਿਣਤੀ ਵਿੱਚ ਤੈਨਾਤ ਕੀਤਾ ਗਿਆ।

13:41 PM

ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਸਿਆਸਤ ਦਾ ਸੇਖ ਤਾ ਵੱਧ ਹੀ ਰਿਹਾ ਹੈ ਉੱਥੇ ਹੀ ਹੁਣ ਗਰਮੀ ਵੀ ਦਿਨ -ਦਿਨ ਵਧਦੀ ਜਾ ਰਹੀ ਹੈ। ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਤਾਪਮਾਨ 44 ਡਿਗਰੀ ਤੋਂ ਪਾਰ ਹੋ ਚੁੱਕਾ ਹੋਇਆ ਹੈ।, ਅੰਮ੍ਰਿਤਸਰ ਵਿੱਚ ਤਾਪਮਾਨ 42 ਡਿਗਰੀ ਦਰਜ ਕੀਤਾ ਗਿਆ। 

ਪੰਜਾਬ ਦੇ ਵਿੱਚ ਲਗਾਤਾਰ ਗਰਮੀ ਵੱਧਦੀ ਜਾ ਰਹੀ ਹੈ ਜਿਸ ਕਰਕੇ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗੁਰੂਨਗਰੀ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਦੇ ਵਿੱਚ ਅਸੀਂ ਪਹੁੰਚੇ ਤਾਂ ਉੱਥੇ ਸ਼ਰਧਾਲੂਆਂ ਨਾਲ ਤੇ ਆਮ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਗਰਮੀ ਵੱਧਣ ਦਾ ਕਾਰਨ ਇਹੀ ਹੈ ਕਿ ਰੁੱਖ ਲਗਾਤਾਰ ਵੱਡੇ ਜਾ ਰਹੇ ਨੇ ਅਤੇ ਪੋਲਿਊਸ਼ਨ ਦਾ ਪੱਧਰ ਦੇਣ ਵੱਧਦਾ ਜਾ ਰਿਹਾ ਜਿਸ ਕਰਕੇ ਗਰਮੀ  ਜਿਆਦਾ ਵੱਧ ਚੁੱਕੀ ਹੈ ਉਹਨਾਂ ਨੇ ਕਿਹਾ ਕਿ ਗਰਮੀ ਤੋਂ ਬਚਣ ਦੇ ਲਈ ਉਹਨਾਂ ਦੇ ਵੱਲੋਂ ਤਰਲ ਪਦਾਰਥਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।। ਉਥੇ ਗਰਮੀ ਵੱਧ ਹੋਣ ਦੇ ਕਾਰਨ ਸ਼ਰਧਾਲੂਆਂ ਦੀ ਵੀ ਗਿਣਤੀ ਘਟ ਵੇਖਣ ਨੂੰ ਮਿਲ ਰਹੀ ਹੈ। ਮੌਸਮ ਵਿਗਿਆਨੀਆਂ ਦੀ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਤੇ ਗਰਮੀ ਹੋਰ ਵੀ ਵੱਧ ਸਕਦੀ ਹੈ। 

13:13 PM

ਫਰੀਦਕੋਟ ਵਿੱਚ ਇੰਸਟਾ ਅਕਾਉਂਟ ਉੱਤੇ ਇੱਕ ਅਨੋਖੀ ਵੀਡੀਓ ਹੋ ਰਹੀ ਕਾਫੀ ਵਾਇਰਲ
ਡਰਾਉਣ ਧਮਕਉਣ ਦਾ ਰੇਟ 500 ਰੁਪਏ,ਹੱਡ ਪੈਰ ਤੋੜਨ ਦਾ ਰੇਟ 800 ਰੁਪਏ,ਜਾਨੋ ਮਾਰਨ ਦੇ 2000 ਰੁਪਏ ।

 ਇਹ ਪੋਸਟ ਪਾਈ ਗਈ ਹੈ ਪੋਲੂ ਬਦਮਾਸ਼ ਵੱਲੋਂ ਆਪਣੇ ਇੰਸਟਾ ਆਕਉਟ 'ਤੇ ਜੋ ਸ਼ਰੇਆਮ ਪੁਲਿਸ ਨੂੰ ਵੀ ਚੇਤਾਵਨੀ ਬਣਦੀ ਜਾ ਰਹੀ ਹੈ ਪਰ ਅਜਿਹੇ ਅਨਸਰਾਂ 'ਤੇ ਕੋਈ ਰੋਕ ਟੋਕ ਨਹੀਂ ।ਅਜਿਹੀ ਹੀ ਤਸਵੀਰ ਸਾਹਮਣੇ ਆਈ ਫਰੀਦਕੋਟ ਦੇ ਇੱਕ ਨੌਜਵਾਨ ਦੀ ਜਿਸਨੇ ਪੋੱਲੂ ਬਦਮਾਸ਼ ਨਾਮ ਦੀ ਆਈਡੀ ਬਣਾ ਕੇ ਅਜਿਹੀ ਪੋਸਟ ਵਾਇਰਲ ਕੀਤੀ ਗਈ ਹੈ ਜੋ ਕਾਫੀ ਚਰਚਾ 'ਚ ਹੈ।

ਇਸ ਪੋਸਟ ਨੂੰ ਲੈ ਕੇ ਜਦ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਇਹ ਵਾਇਰਲ ਵੀਡੀਓ ਉਨ੍ਹਾਂ ਦੇ ਧਿਆਨ ਵਿੱਚ ਆ ਚੁਕੀ ਹੈ ਜਿਸ ਨੂੰ ਟੈਕਨੀਕਲ ਸੇਲ ਦੀ ਮਦਦ ਨਾਲ ਟਰੇਸ ਕੀਤਾ ਜਾ ਰਿਹਾ ਹੈ ਜਿਸ ਨੂੰ ਜਲਦ ਹਿਰਾਸਤ ਚ ਲੈਕੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਤੇ ਸੋਸ਼ਲ ਮੀਡੀਆ ਤੇ ਪੁਲਿਸ ਦੀ ਕੜੀ ਨਿਗਰਾਨੀ ਰਹਿੰਦੀ ਹੈ ਤਾਂ ਜੋ ਮਹੌਲ ਨੂੰ ਖਰਾਬ ਕਰਨ ਵਾਲੇ ਅਨਸਰਾਂ ਨੂੰ ਸਮੇ ਨਾਲ ਨੱਥ ਪਾਈ ਜਾ ਸਕੇ। ਜਾਣਕਾਰੀ ਮੁਤਾਬਿਕ ਉਕਤ ਵਿਅਕਤੀ ਖਿਲਾਫ ਅਸਲਾ ਐਕਟ ਤਹਿਤ ਮਾਮਾਲ ਵੀ ਦਰਜ ਕੀਤਾ ਜਾ ਚੁਕਾ ਹੈ।

13:08 PM

ਅੰਮ੍ਰਿਤਸਰ 'ਚ ਵਧਿਆ ਆਪ ਦਾ ਪਰਿਵਾਰ
ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਆਪ 'ਚ ਸ਼ਾਮਿਲ ਹੋਏ ਹਨ। SGPC ਮੈਂਬਰ ਬਿਕਰਮਜੀਤ ਸਿੰਘ ਕੋਟਲਾ ਵੀ ਹੋਏ ਆਪ 'ਚ ਸ਼ਾਮਿਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਮਿਲ ਕਰਾਇਆ  ਹੈ।ਤਲਬੀਰ ਗਿੱਲ ਵੀ ਨਾਲ ਰਹੇ ਮੌਜੂਦ

12:20 PM

Jalalabad News: ਦੋ ਕੰਧਾਂ ਤੋੜ ਕੇ ਚੌਲ ਮਿੱਲ 'ਚ ਦਾਖਲ ਹੋਏ ਚੋਰ, ਕੀਤੀ ਲੱਖਾਂ ਦੀ ਚੋਰੀ, ਮੌਕੇ 'ਤੇ ਪਹੁੰਚੀ ਪੁਲਿਸ

 ਜਲਾਲਾਬਾਦ ਦੇ ਪਿੰਡ ਘੁਬਾਇਆ ਵਿੱਚ ਬੀਤੀ ਰਾਤ ਚੋਰਾਂ ਨੇ ਇੱਕ ਚੌਲ ਮਿੱਲ ਵਿੱਚ ਦਾਖਲ ਹੋ ਕੇ ਮਿੱਲ ਦੀਆਂ ਦੋ ਕੰਧਾਂ ਤੋੜ ਕੇ ਲੱਖਾਂ ਰੁਪਏ ਦੇ ਚੌਲਾਂ ਦੀਆਂ ਬੋਰੀਆਂ ਚੋਰੀ ਕਰ ਲਈਆਂ। ਇਸ ਬਾਰੇ ਜਦੋਂ ਮਾਲਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।

09:58 AM

ਸਵਾਤੀ ਮਾਲੀਵਾਲ ਨੇ ਪੋਸਟ ਸਾਂਝੀ ਕਰਕੇ ਸੀਸੀਟੀਵੀ ਫੁਟੇਜ ਗਾਇਬ ਕਰਨ ਦਾ ਕੀਤਾ ਜ਼ਿਕਰ
ਸਵਾਤੀ ਮਾਲੀਵਾਲ ਨੇ ਆਪਣੇ ਐਕਸ ਹੈਂਡਲ ਉਪਰ ਪੋਸਟ ਸਾਂਝੀ ਕਰਦੇ ਹੋਏ ਕਿਹਾ ਕਿ ਕਿਸੇ ਦੌਰਾਨ ਵਿੱਚ ਅਸੀ ਨਿਰਭੈਆ ਨੂੰ ਇਨਸਾਫ਼ ਦਿਵਾਉਣ ਲਈ ਸੜਕ ਉਪਰ ਨਿਕਲਦੇ ਸੀ। ਅੱਜ 12 ਸਾਲ ਬਾਅਦ ਸੜਕ ਉਪਰ ਨਿਕਲੇ ਹਾਂ ਅਜਿਹੇ ਮੁਲਜ਼ਮ ਨੂੰ ਬਚਾਉਣ ਲਈ ਜਿਸ ਨੇ ਸੀਸੀਟੀਵੀ ਫੁਟੇਜ਼ ਗਾਇਬ ਕੀਤੀ ਅਤੇ ਮੋਬਾਈਲ ਫੋਰਮਟ ਕੀਤਾ। ਕਾਸ਼ ਇੰਨਾ ਜ਼ੋਰ ਮਨੀਸ਼ ਸਿਸੋਦੀਆ ਲਈ ਲਗਾਇਆ ਹੁੰਦਾ ਉਹ ਇਥੇ ਹੁੰਦੇ ਤਾਂ ਸ਼ਾਇਦ ਮੇਰੇ ਨਾਲ ਇੰਨਾ ਬੁਰਾ ਨਾ ਹੁੰਦਾ।

09:32 AM

ਦਿੱਲੀ ਪੁਲਿਸ ਨੇ ਭਾਜਪਾ ਹੈੱਡਕੁਆਰਟਰ ਅੱਗੇ ਪ੍ਰਦਰਸ਼ਨ ਕਰਨ ਲਈ 'ਆਪ' ਨੂੰ ਨਹੀਂ ਦਿੱਤੀ ਮਨਜ਼ੂਰੀ
ਆਮ ਆਦਮੀ ਪਾਰਟੀ ਨੇ ਅੱਜ ਦਿੱਲੀ ਸਥਿਤ ਭਾਜਪਾ ਦੇ ਹੈੱਡਕੁਆਰਟਰ ਅੱਗੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਸ ਦੌਰਾਨ ਦਿੱਲੀ ਪੁਲਿਸ ਦਾ ਕਹਿਣਾ ਹੈ ਉਨ੍ਹਾਂ ਨੂੰ ਕੋਈ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। 

07:11 AM

ਫਿਰੋਜ਼ਪੁਰ ਜੇਲ੍ਹ ਵਿਚੋਂ ਮੋਬਾਈਲ ਤੇ ਜਰਦੇ ਦੀਆਂ ਪੂੜੀਆਂ ਬਰਾਮਦ
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ 'ਚ ਮੋਬਾਈਲ ਮਿਲਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ ਅਤੇ ਜੇਲ੍ਹ ਦੇ ਬਾਹਰੋਂ ਸੁੱਟੇ ਗਏ ਪੈਕਟ ਦੀ ਤਲਾਸ਼ੀ ਦੌਰਾਨ 2 ਮੋਬਾਇਲ ਫੋਨ ਅਤੇ ਇਕ ਬੰਡਲ ਬਰਾਮਦ ਹੋਇਆ ਹੈ। 120 ਜਰਦੇ ਦੀਆਂ ਪੂੜੀਆਂ ਬਰਾਮਦ ਕਰਕੇ ਥਾਣਾ ਸਿਟੀ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

 

07:03 AM

ਆਮ ਆਦਮੀ ਪਾਰਟੀ ਅੱਜ ਕਰੇਗੀ ਭਾਜਪਾ ਦੇ ਦਫਤਰ ਅੱਗੇ ਮੁਜ਼ਾਹਰਾ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੀਏ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਦਿੱਲੀ ਸਥਿਤ ਭਾਜਪਾ ਦਫਤਰ ਅੱਗੇ ਰੋਸ ਵਿਖਾਵਾ ਕਰਨ ਕਰਨ ਦਾ ਐਲਾਨ ਕੀਤਾ। ਆਪ ਵਰਕਰ ਅੱਜ ਰੋਸ ਮੁਜ਼ਾਹਰਾ ਕਰਨਗੇ।

06:50 AM

ਚੋਣ ਜ਼ਾਬਤੇ ਦੌਰਾਨ 8889 ਕਰੋੜ ਰੁਪਏ ਦੀ ਨਕਦੀ ਤੇ ਸਮਾਨ ਜ਼ਬਤ
ਭਾਰਤ ਚੋਣ ਕਮਿਸ਼ਨ ਨੇ ਖੁਲਾਸਾ ਕੀਤਾ ਹੈ ਕਿ ਚੋਣਾਂ ਸਮੇਂ ਜ਼ਬਤੀਆਂ 8889 ਕਰੋੜ ਰੁਪਏ ਤੱਕ ਪਹੁੰਚ ਗਈਆਂ ਹਨ ਜਦਕਿ ਨਸ਼ੇ ਦੀ ਮਾਤਰਾ 45 ਫ਼ੀਸਦੀ ਹੈ।

06:49 AM

ਗਰਮੀ ਦਾ ਕਹਿਰ; ਪੰਜਾਬ ਵਿੱਚ ਸਕੂਲਾਂ ਦਾ ਸਮਾਂ ਬਦਲਿਆ
ਪੰਜਾਬ ਵਿੱਚ ਦਿਨ ਬ ਦਿਨ ਗਰਮੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਲੂ ਪੈਣ ਕਾਰਨ ਲੋਕਾਂ ਦਾ ਘਰਾਂ ਵਿਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ। ਇਸ ਦਰਮਿਆਨ ਪੰਜਾਬ ਵਿੱਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸਰਕਾਰੀ ਹੁਕਮਾਂ ਅਨੁਸਾਰ ਸਾਰੇ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ 20 ਮਈ ਤੋਂ 31 ਮਈ ਤੱਕ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹਣਗੇ। ਪਹਿਲਾਂ ਸਕੂਲ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਖੋਲ੍ਹੇ ਜਾਂਦੇ ਸਨ। ਇਸ ਤੋਂ ਇਲਾਵਾ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ। ਪੰਜਾਬ ਵਿੱਚ 1 ਤੋਂ 30 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ ਹੋਣਗੀਆਂ।

Trending news