ਲੁਧਿਆਣਾ CMS ਲੁੱਟ ਮਾਮਲੇ 'ਚ ਪੁਲਿਸ ਹੱਥ ਲੱਗੀ ਵੱਡੀ ਸਫਲਤਾ! ਨਾਲੇ 'ਚੋਂ ਹੋਈ ਇੱਕ ਹੋਰ ਬਰਾਮਦਗੀ
Advertisement
Article Detail0/zeephh/zeephh1748029

ਲੁਧਿਆਣਾ CMS ਲੁੱਟ ਮਾਮਲੇ 'ਚ ਪੁਲਿਸ ਹੱਥ ਲੱਗੀ ਵੱਡੀ ਸਫਲਤਾ! ਨਾਲੇ 'ਚੋਂ ਹੋਈ ਇੱਕ ਹੋਰ ਬਰਾਮਦਗੀ

Ludhiana CMS Loot and Robbery Case News Today in Punjabi: ਇਸ ਮਾਮਲੇ ਦੇ ਵਿੱਚ ਹੁਣ ਤੱਕ ਪੁਲਿਸ ਵੱਲੋਂ 7 ਕਰੋੜ 14 ਲੱਖ 700 ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।

ਲੁਧਿਆਣਾ CMS ਲੁੱਟ ਮਾਮਲੇ 'ਚ ਪੁਲਿਸ ਹੱਥ ਲੱਗੀ ਵੱਡੀ ਸਫਲਤਾ! ਨਾਲੇ 'ਚੋਂ ਹੋਈ ਇੱਕ ਹੋਰ ਬਰਾਮਦਗੀ

Ludhiana CMS Loot and Robbery Case News Today in Punjabi: ਲੁਧਿਆਣਾ ਦੀ CMS ਕੰਪਨੀ 'ਚ ਕਰੋੜਾਂ ਦੀ ਲੁੱਟ ਦੇ ਮਾਮਲੇ ਨੇ ਸਾਰਿਆਂ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਸੀ ਅਤੇ ਹੁਣ ਇਸ ਮਾਮਲੇ 'ਚ ਪੁਲਿਸ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਜੀ ਹਾਂ, ਪੁਲਿਸ ਵੱਲੋਂ ਬਰਨਾਲਾ ਤੋਂ ਡੀਵੀਆਰ ਬਰਾਮਦ ਕਰ ਲਈ ਗਈ ਹੈ ਤੇ ਹੁਣ ਤੱਕ 7 ਕਰੋੜ ਤੋਂ ਵਧੇਰੇ ਦੀ ਰਕਮ ਬਰਾਮਦ ਕਰ ਲਈ ਗਈ ਹੈ। 

ਮਿਲੀ ਜਾਣਕਾਰੀ ਦੇ ਮੁਤਾਬਕ ਲੁਧਿਆਣਾ ਦੀ CMS ਕੰਪਨੀ ਦੇ ਵਿੱਚ ਹੋਈ ਕਰੋੜਾਂ ਦੀ ਲੁੱਟ ਦੇ ਮਾਮਲੇ ਵਿੱਚ ਪੁਲਿਸ ਨੇ ਲੁਟੇਰਿਆਂ ਵੱਲੋਂ ਲੁੱਟ ਵਾਲੀ ਥਾਂ ਤੋਂ ਕੈਮਰਿਆਂ ਦੇ ਚੁੱਕੇ ਗਏ ਡੀਵੀਆਰ ਬਰਾਮਦ ਕਰ ਲਏ ਹਨ। 

ਇਸ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਅਤੇ ਕਿਹਾ ਕਿ ਬਰਨਾਲਾ ਦੀ ਠੀਕਰੀ ਵਾਲਾ ਰੋਡ ਤੋਂ ਤਿੰਨ ਕਿਲੋਮੀਟਰ ਦੂਰ ਇੱਕ ਨਾਲੇ ਵਿੱਚੋਂ ਇਹ ਡੀਵੀਆਰ ਬਰਾਮਦ ਕੀਤੇ ਗਏ ਹਨ। 

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਹੁਣ ਤੱਕ ਪੁਲਿਸ ਵੱਲੋਂ 7 ਕਰੋੜ 14 ਲੱਖ 700 ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ 18 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।  ਇਸ ਤੋਂ ਇਲਾਵਾ ਪੁਲਿਸ ਨੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਵੀ ਹਾਸਲ ਕਰ ਲਿਆ ਹੈ। 

ਇਹ ਵੀ ਪੜ੍ਹੋ: ਗੁਰਬਾਣੀ ਪ੍ਰਸਾਰਣ ਦੇ ਮਾਮਲੇ ਨੂੰ ਲੈ ਕੇ SGPC ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਾ ਪੰਜਾਬ ਸਰਕਾਰ 'ਤੇ ਹਮਲਾ

ਮੁਲਜ਼ਮਾਂ ਕੋਲੋਂ ਹਾਲੇ ਵੀ ਮਾਮਲੇ ਦੇ ਵਿੱਚ ਪੁੱਛਗਿਛ ਜਾਰੀ ਹੈ ਅਤੇ ਇੱਕ ਤੋਂ ਬਾਅਦ ਇੱਕ ਖੁਲਾਸੇ ਹੋ ਰਹੇ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਕਿਹਾ ਕਿ ਪੁਲਿਸ ਨੂੰ ਗੁੰਮਰਾਹ ਕਰਨ ਲਈ ਲੁਟੇਰਿਆਂ ਨੇ ਕੋਈ ਕਸਰ ਨਹੀਂ ਛੱਡੀ ਸੀ ਪਰ ਸਾਡੀ ਟੀਮ ਨੇ ਦਿਨ ਰਾਤ ਇੱਕ ਕਰਕੇ ਇਸ ਮਾਮਲੇ ਨੂੰ ਸੁਲਝਾਇਆ ਹੈ ਅਤੇ ਇੱਕ-ਇੱਕ ਕੜੀ ਨੂੰ ਖੋਲ੍ਹਿਆ ਹੈ। 

ਪੁਲਿਸ ਨੇ ਲੁੱਟ ਦੇ ਵਿੱਚ ਵਰਤੀ ਗਈ ਕਾਰ ਅਤੇ ਮੋਟਰ ਸਾਈਕਲ ਵੀ ਬਰਾਮਦ ਕੀਤੇ ਹਨ। 

- ਲੁਧਿਆਣਾ ਤੋਂ ਭਰਤ ਸ਼ਰਮਾ ਦੀ ਰਿਪੋਰਟ

ਇਹ ਵੀ ਪੜ੍ਹੋ: Moga news: ਸੁਨਿਆਰ ਦੀ ਦੁਕਾਨ 'ਤੇ ਡਾਕਾ ਅਤੇ ਕਤਲ ਕਰਨ ਵਾਲੇ 5 ਦੋਸ਼ੀ ਗ੍ਰਿਫਤਾਰ! 

(For more news apart from Ludhiana CMS Loot and Robbery Case News Today in Punjabi, stay tuned to Zee PHH)

Trending news