Ludhiana News: ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਸ਼ਬਦੀ ਹਮਲੇ ਬੋਲਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਤੋਂ ਬਾਹਰ ਜੱਫੀਆਂ ਪਾ ਰਹੇ ਹਨ। ਜਦੋਂ ਕੇਜਰੀਵਾਲ ਨੇ ਪੰਜਾਬ ਵਿੱਚ ਆ ਜਾਣਾ ਤਾਂ ਉਹਨਾਂ ਨੇ ਕਾਂਗਰਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਹਨ।
Trending Photos
Ludhina News: ਲੁਧਿਆਣਾ ਲੋਕ ਸਭਾ ਤੋਂ ਭਾਰਤੀ ਜਨਤਾ ਪਾਰਟੀ ਲਈ ਚੋਣ ਲੜ ਰਹੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਹਲਕਾ ਆਤਮ ਨਗਰ ਵਿੱਚ ਇੱਕ ਪੱਤਰਕਾਰ ਵਾਰਤਾ ਕੀਤੀ। ਉਹਨਾਂ ਨੇ ਇਸ ਮੌਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਮੁੱਦਿਆਂ ਦੀ ਰਾਜਨੀਤੀ ਕਰ ਰਹੀ ਹੈ।
ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਸ਼ਬਦੀ ਹਮਲੇ ਬੋਲਦਿਆਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਪੰਜਾਬ ਤੋਂ ਬਾਹਰ ਜੱਫੀਆਂ ਪਾ ਰਹੇ ਹਨ। ਜਦੋਂ ਕੇਜਰੀਵਾਲ ਨੇ ਪੰਜਾਬ ਵਿੱਚ ਆ ਜਾਣਾ ਤਾਂ ਉਹਨਾਂ ਨੇ ਕਾਂਗਰਸ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਹਨ।
ਕਾਂਗਰਸ ਦੇ ਪ੍ਰਭਾਰੀ ਦਵੇਂਦਰ ਯਾਦਵ ਨੇ ਵੀ ਇਸੇ ਤਰ੍ਹਾਂ ਨਾਲ ਆਮ ਆਦਮੀ ਪਰਟੀ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣੀਆਂ ਹਨ। ਜਦਕਿ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਇਕੱਠੇ ਹੋ ਕੇ ਚੋਣ ਲੜ ਰਹੇ ਹਨ। ਬਿੱਟੂ ਨੇ ਕਿਹਾ ਕਿ ਪਿੰਡਾਂ ਵਿਚ ਜੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕਰ ਰਹੇ ਨੇ ਉਹ ਕਿਸਾਨ ਨਹੀਂ ਉਹ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਬੰਦੇ ਹਨ।
ਬੀਜੇਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਇਸ ਮੌਕੇ ਕਿਹਾ ਕਿ ਇਕ detail ਰਿਪੋਰਟ ਤਿਆਰ ਹੋ ਰਹੀ ਹੈ। ਜਿਸ ਵਿਚ ਡੋਪ ਟੈਸਟ ਕਰਕੇ ਪਤਾ ਲਗਾਇਆ ਜਾਵੇਗਾ ਕਿੰਨੇ ਲੋਕ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ। ਪੁਰਾਣੇ ਬਜੁਰਗ ਜੋਂ ਚੂਰਾ ਪੋਸਤ ਖਾਂਦੇ ਸੀ। ਉਹ ਹੁਣ ਚਿੱਟੇ ਦਾ ਨਸ਼ਾ ਜਾਂ ਮੈਡੀਕਲ ਨਸ਼ਾ ਕਰ ਰਹੇ ਹਨ। ਉਹਨਾਂ ਨੂੰ ਬਚਾਉਣ ਲਈ ਸਰਕਾਰ ਆਰਮੀ ਰਾਹੀਂ ਚੂਰਾ ਪੋਸਤ ਪਹੁੰਚਣਾ ਅਤੇ ਸਪੈਸ਼ਲ ਮੈਡੀਕਲ ਕਾਰਡ ਬਣਾ ਕੇ ਚੂਰਾ ਪੋਸਤ ਉਹਨਾਂ ਤਕ ਪਹੁੰਚਣ ਲਈ ਵੀ ਕੋਈ ਯਤਨ ਕਰਨ ਦੀ ਤਿਆਰੀ ਕਰ ਰਹੀ ਹੈ। ਤਾਂ ਜੋਂ ਚਿੱਟਾ ਖਤਮ ਕੀਤਾ ਜਾ ਸਕੇ।
ਬਿੱਟੂ ਨੇ ਕਿਹਾ ਕਿ ਲੁਧਿਆਣੇ ਦੀ ਤਰੱਕੀ ਲਈ ਜਿਹੜੀ ਨਵੇਂ ਉਦਯੋਗ, ਸਿਹਤ ਸਹੂਲਤਾਂ ਲਈ ਨਵੇਂ ਹਸਪਤਾਲ ਅਤੇ ਮੈਟਰੋ ਦੇ ਪ੍ਰਬੰਧ ਕਰਨ ਦੀ ਤਿਆਰੀ ਹੈ। ਭਾਰਤੀ ਜਨਤਾ ਪਾਰਟੀ 50% ਇਹ ਚੋਣ ਜਿੱਤ ਚੁੱਕੀ ਹੈ ਬਾਕੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਉਣਾ ਫਿਰ ਸਭ ਕੁੱਝ ਸਾਫ ਹੋ ਜਾਣਾ। ਦੂਜੀਆਂ ਪਾਰਟੀਆਂ ਇਕੱਠੇ ਹੋ ਕੇ 50% ਵਿੱਚ ਖੜੀਆਂ ਹਨ।