Mahie Gill Marriage News: ਮਾਹੀ ਗਿੱਲ ਨੇ ਇਸ ਵਿਅਕਤੀ ਨਾਲ ਕਰਵਾਇਆ ਵਿਆਹ, ਪਤੀ ਨਾਲ ਗੋਆ ਸ਼ਿਫਟ ਹੋ ਗਈ
Advertisement
Article Detail0/zeephh/zeephh1658234

Mahie Gill Marriage News: ਮਾਹੀ ਗਿੱਲ ਨੇ ਇਸ ਵਿਅਕਤੀ ਨਾਲ ਕਰਵਾਇਆ ਵਿਆਹ, ਪਤੀ ਨਾਲ ਗੋਆ ਸ਼ਿਫਟ ਹੋ ਗਈ

ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਿੱਲ ਆਪਣੇ ਪਤੀ ਅਤੇ ਬੇਟੀ ਵੇਰੋਨਿਕਾ ਨਾਲ ਗੋਆ ਸ਼ਿਫਟ ਹੋ ਗਈ ਹੈ। 

Mahie Gill Marriage News: ਮਾਹੀ ਗਿੱਲ ਨੇ ਇਸ ਵਿਅਕਤੀ ਨਾਲ ਕਰਵਾਇਆ ਵਿਆਹ, ਪਤੀ ਨਾਲ ਗੋਆ ਸ਼ਿਫਟ ਹੋ ਗਈ

Mahie Gill Marriage News: ਮਾਹੀ ਗਿੱਲ ਦਾ ਵਿਆਹ ਹੋ ਗਿਆ ਹੈ? ਉਸਦਾ ਪਤੀ ਕੌਣ ਹੈ (Who is Mahie Gill husband)? ਜਦੋਂ ਦੀ ਮਾਹੀ ਗਿੱਲ ਦੇ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ, ਉਦੋਂ ਦੀ ਹੀ ਉਸਦੇ ਪ੍ਰਸ਼ੰਸਕਾਂ ਦੇ ਜ਼ਹਿਨ 'ਚ ਇੱਕੋ ਹੀ ਸਵਾਲ ਹੈ, ਕਿ ਇਹ ਕਦੋਂ ਹੋਇਆ? 

'ਦੇਵ ਡੀ' ਅਤੇ 'ਸਾਹਿਬ ਬੀਵੀ ਔਰ ਗੈਂਗਸਟਰ' ਵਰਗੀਆਂ ਫਿਲਮਾਂ 'ਚ ਆਪਣੀ ਕਾਬਲੀਅਤ ਦਾ ਸਬੂਤ ਦੇਣ ਵਾਲੀ ਅਦਾਕਾਰਾ ਮਾਹੀ ਗਿੱਲ ਇੱਕ ਵਾਰ ਫਿਰ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਇਸ ਵਾਰ ਮਾਹੀ ਆਪਣੇ ਕੰਮ ਕਰਕੇ ਨਹੀਂ ਸਗੋਂ ਆਪਣੀ ਨਿੱਜੀ ਜ਼ਿੰਦਗੀ ਕਰਕੇ ਲਾਈਮਲਾਈਟ ਵਿੱਚ ਆਈ ਹੋਈ ਹੈ। 

Mahie Gill Marriage News: Who is Mahie Gill's husband? 

ਦੱਸ ਦਈਏ ਕਿ ਮਾਹੀ ਗਿੱਲ ਨੇ ਵਿਆਹ ਕਰਵਾ ਲਿਆ ਹੈ ਅਤੇ ਇਸ ਗੱਲ ਦੇ ਖੁਲਾਸੇ ਨੇ ਸੋਸ਼ਲ ਮੀਡੀਆ 'ਤੇ ਹਲਚਲ ਤੇਜ਼ ਕਰ ਦਿੱਤੀ ਹੈ। ਮੀਡੀਆ ਰਿਪੋਰਟ ਦੇ ਮੁਤਾਬਕ ਮਾਹੀ ਗਿੱਲ ਨੇ ਅਦਾਕਾਰ-ਉਦਮੀ ਰਵੀ ਕੇਸਰ ਨਾਲ ਵਿਆਹ ਕਰ ਲਿਆ ਹੈ ਅਤੇ ਉਨ੍ਹਾਂ 2019 ਦੀ ਡਿਜੀਟਲ ਸੀਰੀਜ਼ 'ਫਿਕਸਰ' 'ਚ ਇਕੱਠੇ ਕੰਮ ਕੀਤਾ ਸੀ। 

ਇੱਕ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗਿੱਲ ਆਪਣੇ ਪਤੀ ਅਤੇ ਬੇਟੀ ਵੇਰੋਨਿਕਾ ਨਾਲ ਗੋਆ ਸ਼ਿਫਟ ਹੋ ਗਈ ਹੈ। ਇੰਨਾ ਹੀ ਨਹੀਂ ਰਵੀ ਅਤੇ ਮਾਹੀ ਦੇ ਕਰੀਬ ਛੇ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹੋਣ ਦਾ ਵੀ ਦਾਅਵਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ: Liquor Rate: ਪੰਜਾਬ ਸਰਕਾਰ ਦੀ ਅਗਵਾਈ ’ਚ ਐਕਸਾਈਜ਼ ਵਿਭਾਗ ਨੇ ਲਿਆ ਵੱਡਾ ਫ਼ੈਸਲਾ; ਸ਼ਰਾਬ ਦੇ ਰੇਟ ਕੀਤੇ ਫਿਕਸ

ਇੱਕ ਰਿਪੋਰਟ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਅਭਿਨੇਤਰੀ ਦੇ ਵਿਆਹ ਬਾਰੇ ਜਾਣਨ ਲਈ ਉਸ ਨਾਲ ਸੰਪਰਕ ਕੀਤਾ ਤੇ ਮਾਹੀ ਨੇ ਖੁਦ ਕਬੂਲ ਕੀਤਾ ਕਿ ਹਾਂ ਉਸ ਦਾ ਵਿਆਹ ਹੋ ਗਿਆ ਹੈ। ਕੰਮ 'ਚ ਰੁੱਝੇ ਹੋਣ ਕਰਕੇ ਮਾਹੀ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕੀ, ਪਰ ਉਨ੍ਹਾਂ ਨੇ ਵਿਆਹ ਦੀ ਪੁਸ਼ਟੀ ਜ਼ਰੂਰ ਕੀਤੀ ਹੈ।

ਦੱਸ ਦਈਏ ਕਿ ਮਾਹੀ ਗਿੱਲ ਨੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਜ਼ਿਆਦਾ ਗੱਲ ਨਹੀਂ ਕੀਤੀ ਹੈ। ਸਾਲ 2019 'ਚ ਅਦਾਕਾਰਾ ਨੇ ਆਪਣੀ ਢਾਈ ਸਾਲ ਦੀ ਬੇਟੀ ਬਾਰੇ ਜਾਣਕਾਰੀ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਇਸ ਦੇ ਨਾਲ ਹੀ ਮਾਹੀ ਨੇ ਪਿਛਲੇ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਇੱਕ ਇੰਟਰਵਿਊ 'ਚ ਕਿਹਾ ਸੀ, 'ਮੈਨੂੰ ਵਿਆਹ ਕਰਨ ਦੀ ਕੀ ਲੋੜ ਹੈ? ਇਸ ਤਰ੍ਹਾਂ ਮੈਂ ਖੁਸ਼ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਖੁਸ਼ੀ ਨਾਲ ਸਿੰਗਲ ਹੋ ਸਕਦਾ ਹੈ। ਵਿਆਹ ਤੋਂ ਬਿਨਾਂ ਵੀ ਪਰਿਵਾਰ ਅਤੇ ਬੱਚੇ ਹੋ ਸਕਦੇ ਹਨ। ਮੈਨੂੰ ਨਹੀਂ ਲੱਗਦਾ ਕਿ ਸਾਨੂੰ ਬੱਚਿਆਂ ਅਤੇ ਪਰਿਵਾਰ ਲਈ ਵਿਆਹ ਦੀ ਲੋੜ ਹੈ।" 

ਇਹ ਵੀ ਪੜ੍ਹੋ: ਕਿਸਾਨ ਆਗੂ ਆਮ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ: ਹਰਜੀਤ ਸਿੰਘ ਗਰੇਵਾਲ

Trending news