PRTC Buses Entry Ban: ਪੀਆਰਟੀਸੀ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਨਹੀਂ ਹੋਣਗੀਆਂ ਦਾਖ਼ਲ!
Advertisement
Article Detail0/zeephh/zeephh2217791

PRTC Buses Entry Ban: ਪੀਆਰਟੀਸੀ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਨਹੀਂ ਹੋਣਗੀਆਂ ਦਾਖ਼ਲ!

PRTC Buses Entry Ban: ਪੀਆਰਟੀਸੀ ਦੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਸੀਟੀਯੂ ਵੱਲੋਂ ਅੱਜ ਪੰਜਾਬ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਜਾਣ ਤੋਂ ਰੋਕੀਆਂ ਤੇ ਸੀਟੀਯੂ ਵੱਲੋਂ ਵਧਾਈ ਗਈ ਫੀਸ ਦਾ ਵਿਰੋਧ ਕੀਤਾ ਗਿਆ।

PRTC Buses Entry Ban: ਪੀਆਰਟੀਸੀ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਨਹੀਂ ਹੋਣਗੀਆਂ ਦਾਖ਼ਲ!

PRTC Chandigarh Entry Ban:  ਪੀਆਰਟੀਸੀ ਦੇ ਮੁਲਾਜ਼ਮ ਜਥੇਬੰਦੀਆਂ ਵੱਲੋਂ ਅੱਜ ਸੀਟੀਯੂ ਵੱਲੋਂ ਅੱਜ ਪੰਜਾਬ ਦੀਆਂ ਬੱਸਾਂ ਚੰਡੀਗੜ੍ਹ ਵਿੱਚ ਜਾਣ ਤੋਂ ਰੋਕੀਆਂ ਤੇ ਸੀਟੀਯੂ ਵੱਲੋਂ ਵਧਾਈ ਗਈ ਫੀਸ ਦਾ ਵਿਰੋਧ ਕੀਤਾ ਗਿਆ।

ਪੀਆਰਟੀਸੀ ਦੇ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਚੰਡੀਗੜ੍ਹ ਟਰਾਂਸਪੋਰਟ ਵੱਲੋਂ ਚੰਡੀਗੜ੍ਹ ਵਿੱਚ ਬੱਸਾਂ ਦੀ ਐਂਟਰੀ ਫ਼ੀਸ 600 ਰੁਪਏ ਪ੍ਰਤੀ ਐਂਟਰੀ ਕਰ ਦਿੱਤੀ ਹੈ ਜਿਸ ਦੇ ਰੋਸ ਵਜੋਂ ਉਨ੍ਹਾਂ ਵੱਲੋਂ ਅੱਜ ਤੋਂ ਬਾਅਦ ਚੰਡੀਗੜ੍ਹ ਵਿਖੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨਹੀਂ ਲਗਾਈਆਂ ਜਾਣਗੀਆਂ ਤੇ ਕੱਲ੍ਹ ਤੋਂ ਮੁਕੰਮਲ ਤੌਰ ਉਤੇ ਪੰਜਾਬ ਰੋਡਵੇਜ਼ ਦੀ ਕੋਈ ਵੀ ਬੱਸ ਚੰਡੀਗੜ੍ਹ ਨਹੀਂ ਜਾਏਗੀ ਤੇ ਚੰਡੀਗੜ੍ਹ ਦੀ ਕੋਈ ਵੀ ਬੱਸ ਪੰਜਾਬ ਵਿੱਚ ਐਂਟਰ ਨਹੀਂ ਹੋਣ ਦਿੱਤੀ ਜਾਵੇਗੀ।

ਪੰਜਾਬ ਦੇ ਬੱਸ ਮੁਲਾਜ਼ਮਾਂ ਵੱਲੋਂ ਚੰਡੀਗੜ੍ਹ ਵਿੱਚ ਪੰਜਾਬ ਦੀਆਂ ਬੱਸਾਂ ਦੀ ਐਂਟਰੀ ਫੀਸ ਵਧਾਉਣ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਾਰਨ ਉਨ੍ਹਾਂ ਨੇ ਇਸ ਲਈ ਹੋਰ ਸਖ਼ਤ ਕਦਮ ਚੁੱਕਣ ਦੀ ਚਿਤਾਵਨੀ ਵੀ ਦਿੱਤੀ ਹੈ।

ਇਹ ਵੀ ਪੜ੍ਹੋ : Arvind Kejriwal News: ਦਿੱਲੀ ਸ਼ਰਾਬ ਘੋਟਾਲਾ ਮਾਮਲੇ 'ਚ ਅੱਜ ਕੇਜਰੀਵਾਲ ਦੀ ਖ਼ਤਮ ਹੋ ਰਹੀ ਨਿਆਂਇਕ ਹਿਰਾਸਤ

ਕਾਬਿਲੇਗੌਰ ਹੈ ਕਿ ਅੱਜ ਵੀ ਬਹੁਤ ਸਾਰੀਆਂ ਬੱਸਾਂ ਚੰਡੀਗੜ੍ਹ ਵਿੱਚ ਐਂਟਰ ਨਹੀਂ ਹੋਈਆਂ। ਇਸ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੀਆਂ ਸਿਰਫ਼ ਮੁਹਾਲੀ ਦੇ ਬੱਸ ਸਟੈਂਡ ਉਤੇ ਰੁਕ ਗਈਆਂ। ਇਸ ਕਾਰਨ ਚੰਡੀਗੜ੍ਹ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

ਸੀ.ਟੀ.ਯੂ ਦੀ ਧੱਕੇਸ਼ਾਹੀ ਦੇ ਰੋਸ ਵੱਜੋ ਪੰਜਾਬ ਰੋਡਵੇਜ਼ ਪਨਬੱਸ ਮੁਲਾਜਮਾਂ ਵੱਲੋ ਚੰਡੀਗੜ ਵਿੱਚ ਰੋਡਵੇਜ਼ ਦੀ ਬੱਸ ਸਰਵਿਸ ਕੀਤੀ ਬੰਦ ਮੋਹਾਲੀ ਤੋ ਕੀਤੀ ਬੱਸ ਸਰਵਿਸ ਦੀ ਸ਼ੁਰੂਆਤ ਇਸ ਮੌਕੇ ਤੇ ਮੀਡੀਆਂ ਨਾਲ ਆਪਣੇ ਵਿਭਾਗ ਦੀਆਂ ਮੁਸ਼ਕਿਲਾਂ ਨੂੰ ਸਾਂਝਾ ਕਰਦੇ ਹੋਏ ਸੂਬਾਂ ਆਗੂ ਜਗਜੀਤ ਸਿੰਘ ਵੱਲੋ ਦੱਸਿਆਂ ਗਿਆ ਕਿ ਜਿਵੇ ਚੰਡੀਗੜ ਵਿੱਚੋ ਪੰਜਾਬ ਦੇ ਹੱਕ ਹੌਲੀ ਹੌਲੀ ਖਤਮ ਕੀਤੇ ਜਾ ਰਹੇ ਹਨ ਉਸੇ ਤਰਜ਼ ਤੇ ਹੁਣ ਸੀ.ਟੀ.ਯੂ ਵੱਲੋ ਵੀ ਪੰਜਾਬ ਦੀ ਸਰਕਾਰੀ ਬੱਸ ਟਰਾਸਪੋਰਟ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ.ਆਰ.ਟੀ.ਸੀ ਦੀ ਬੱਸ ਸਰਵਿਸ ਨੂੰ ਨੁਕਸਾਨ ਪਹੁੰਚਾਉਣ ਦੇ ਲਈ ਟਾਈਮਟੇਬਲ ਆਪਣੀ ਮਰਜ਼ੀ ਨਾਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਪੰਜਾਬ ਨਾਲ ਤਹਿ ਹੋਏ ਐਗਰੀਮੈਂਟ ਤੋ ਦੁੱਗਣੇ ਕਿੱਲੋਮੀਟਰ ਪੰਜਾਬ ਵਿੱਚ ਸੀ.ਟੀ.ਯੂ ਗੈਰ ਕਾਨੂੰਨੀ ਤੌਰ ਤੇ ਕਰ ਰਹੀ ਹੈ।

ਇਸ ਤੋ ਬਿਨਾਂ ਚੰਡੀਗੜ ਦੇ ਬੱਸ ਸਟੈਡ 43 ਅਤੇ 17 ਵਿੱਚ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਨੂੰ ਕਾਊਟਰ ਵੀ ਵਿਤਕਰੇ ਤਹਿਤ ਅਜਿਹੇ ਦਿੱਤੇ ਗਏ ਨੇ ਜਿੱਥੋ ਸਵਾਰੀ ਘੱਟ ਮਿਲੇ। ਇਸ ਤੋਂ ਬਿਨਾਂ ਮੋਹਾਲੀ, ਜੀਰਕਪੁਰ,ਖਰੜ,ਕੁਰਾਲੀ ਅਤੇ ਰੋਪੜ ਤੱਕ ਸੀ.ਟੀ.ਯੂ ਨੇ ਮਨਮਾਨੀ ਕਰਕੇ ਆਪਣੀਆਂ ਲੋਕਲ ਬੱਸਾਂ‌ ਪਾ ਲਈਆਂ ਹਨ ਜਦੋਂ ਕਿ ਇਹ ਸਾਰੇ ਇਲਾਕੇ ਪੰਜਾਬ ਦੇ ਹਨ ਤੇ ਪੰਜਾਬ ਦੇ ਟਰਾਂਸਪੋਰਟ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ।

ਸੋ ਇਨ੍ਹਾਂ ਸਭ‌ ਹਾਲਾਤ ਨੂੰ ਵੇਖਦੇ ਹੋਏ ਪੰਜਾਬ ਦੇ ਮੁਲਾਜ਼ਮਾਂ ਵੱਲੋਂ ਪੰਜਾਬ ਰੋਡਵੇਜ਼ ਪਨਬੱਸ ਅਤੇ ਪੀ ਆਰ ਟੀ ਸੀ ਦਾ ਅਧਿਕਾਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਿੱਚ ਜਿਸ ਉਤੇ ਕਿ ਪੰਜਾਬ ਅਤੇ ਪੰਜਾਬੀਅਤ ਦਾ ਹੱਕ ਹੈ ਨੂੰ ਬਚਾਉਣ ਲਈ ਸੰਘਰਸ਼ ਵਿੱਢਿਆ ਹੈ। ਇਸ ਤਹਿਤ ਚੰਡੀਗੜ੍ਹ ਦੇ ਅਧਿਕਾਰੀਆਂ ਤੱਕ ਪੰਜਾਬ ਦੀ ਆਵਾਜ਼ ਪਹੁੰਚਾਉਣ ਲਈ ਅੱਜ ਸੰਕੇਤਕ ਤੌਰ ਉਤੇ ਕੇਵਲ ਪੰਜਾਬ ਰੋਡਵੇਜ਼ ਪਨਬੱਸ ਦੀ ਸਰਵਿਸ ਚੰਡੀਗੜ੍ਹ ਤੋਂ ਰੋਕੀ ਹੈ‌‌ ਪਰ ਜੇਕਰ ਕੋਈ ਹੱਲ ਨਹੀਂ ਨਿਕਲਦਾ ਤਾਂ ਭਲਕੇ ਤੋਂ ਪੀ ਆਰ ਟੀ ਸੀ ਦੀ ਬੱਸ‌ ਸਰਵਿਸ ਵੀ ਚੰਡੀਗੜ੍ਹ ਵਿੱਚ ਬਿਲਕੁਲ ਬੰਦ ਕੀਤੀ ਜਾਵੇਗੀ ਅਤੇ ਪੰਜਾਬ‌ ਵਿੱਚ ਪੰਜਾਬ ਦੇ ਬਾਰਡਰਾਂ ਤੋ‌ਂ ਕੋਈ ਵੀ ਸੀ.ਟੀ.ਯੂ ਬੱਸ ਪੰਜਾਬ ਵਿੱਚ ਦਾਖ਼ਲ ਨਹੀ‌ ਹੋਣ‌ ਦਿੱਤੀ ਜਾਵੇਗੀ। ਇਸ ਮੌਕੇ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਹੱਥ ਜੌੜ ਕੇ ਅਪੀਲ ਕੀਤੀ ਗਈ ਕਿ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਲਈ ਜਾਗੋ‌ ਤੇ ਚੰਡੀਗੜ੍ਹ ਵਿੱਚੋਂ ਪੰਜਾਬ ਦੇ ਹੱਕ‌ ਖਤਮ‌ ਕਰਨ ਦੀ ਸਾਜ਼ਿਸ ਦਾ ਮੂੰਹ ਤੋੜਵਾਂ ਜਵਾਬ ਦੇਵੋ।

ਇਹ ਵੀ ਪੜ੍ਹੋ : Angad Saini Accident: ਕਾਂਗਰਸ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਗੱਡੀ ਹਾਦਸੇ ਦਾ ਸ਼ਿਕਾਰ; ਹਸਪਤਾਲ 'ਚ ਦਾਖ਼ਲ

Trending news