Punjab News: ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਡੀਜੇ ਲਗਾ ਕੇ ਮਹਿਲਾ ਸਟਾਫ਼ ਨੇ ਪਾਏ ਭੰਗੜੇ
Advertisement
Article Detail0/zeephh/zeephh1796290

Punjab News: ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਡੀਜੇ ਲਗਾ ਕੇ ਮਹਿਲਾ ਸਟਾਫ਼ ਨੇ ਪਾਏ ਭੰਗੜੇ

 Bathinda News Today: ਹਸਪਤਾਲਾਂ ’ਚ ਮਰੀ਼ਜਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਨੇੜੇ-ਤੇੜੇ ਉੱਚੀ ਆਵਾਜ਼ ’ਚ ਲਾਉਂਡ ਸਪੀਕਰ ਲਗਾਉਣ 'ਤੇ ਸਖ਼ਤ ਪਾਬੰਦੀ ਹੁੰਦੀ ਹੈ।  

Punjab  News: ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਡੀਜੇ ਲਗਾ ਕੇ ਮਹਿਲਾ ਸਟਾਫ਼ ਨੇ ਪਾਏ ਭੰਗੜੇ

Punjab's Bathinda News Today: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਇੱਕ ਮਹਿਲਾ ਸਟਾਫ ਨੇ ਸਰਕਾਰੀ ਹਸਪਤਾਲ ’ਚ ਡੀਜੇ ਲਗਾ ਕੇ ਭੰਗੜੇ ਪਾਏ। ਇਸਦਾ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।  

ਜੀ ਹਾਂ, ਜਿੱਥੇ ਹਸਪਤਾਲਾਂ ’ਚ ਮਰੀ਼ਜਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਨੇੜੇ-ਤੇੜੇ ਉੱਚੀ ਆਵਾਜ਼ ’ਚ ਲਾਉਂਡ ਸਪੀਕਰ ਲਗਾਉਣ 'ਤੇ ਸਖ਼ਤ ਪਾਬੰਦੀ ਹੁੰਦੀ ਹੈ, ਉੱਥੇ ਸਥਾਨਕ ਮੰਡੀ ਸਥਿਤ ਸਰਕਾਰੀ ਹਸਪਤਾਲ ’ਚ ਮਹਿਲਾ ਸਟਾਫ ਵੱਲੋਂ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗਦੇ ਹੋਏ ਧੀਆਂ ਦਾ ਤਿਉਹਾਰ ਮਨਾਉਦਿਆਂ ਡੀਜੇ 'ਤੇ ਖੂਬ ਭੰਗੜੇ ਪਾਏ ਗਏ। 

ਹੱਦ ਤਾਂ ਉਦੋਂ ਹੋ ਗਈ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਮਹਿਲਾ ਸਟਾਫ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਬਜਾਏ ਉਨ੍ਹਾਂ ਦੇ ਨਾਲ ਨੱਚਣ ਲੱਗ ਗਈ। ਇਸ ਦੌਰਾਨ ਇਸਦਾ ਵੀਡੀਓ ਸੋਸ਼ਲ ਮੀਡਿਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।  

ਇਸ ਸਬੰਧੀ ਜਦੋਂ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਪਮਿਲ ਬਾਂਸਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸੱਤ ਅਗਸਤ ਨੂੰ ਮਿਸ਼ਨ ਇੰਦਰ ਧਨੁੱਸ਼ ਹੋ ਰਿਹਾ ਹੈ ਅਤੇ ਸਮਾਗਮ ’ਚ ਐਂਟਰੀ ਆਨਲਾਇਨ ਹੋਣੀ ਹੈ। 

ਇਸਦੇ ਲਈ ਹਸਪਤਾਲ ਦੇ ਸਾਰੇ ਫੀਲਡ ਸਟਾਫ਼ ਵੱਲੋਂ ਇਕ ਟ੍ਰੇਨਿੰਗ ਰੱਖੀ ਗਈ ਸੀ, ਤੇ ਟੇ੍ਰਨਿੰਗ ’ਚ ਉਤਸ਼ਾਹ ਭਰਨ ਲਈ ਗਭਰਵਤੀ ਔਰਤਾਂ ਅਤੇ ਨਰਸਿੰਗ ਸਕੂਲ ਦੀਆਂ ਬੱਚੀਆਂ ਨੂੰ ਵੀ ਬੁਲਾਇਆ ਗਿਆ ਸੀ। ਉਸ ਤੋਂ ਬਾਅਦ ਬਹੁਤ ਥੋੜ੍ਹੇ ਸਮੇਂ ਲਈ ਇਕ ਸੱਭਿਆਚਾਰਕ ਪ੍ਰੋਗਰਾਮ ਕੀਤਾ ਗਿਆ ਜਿਸ ’ਚ ਬੱਚੀਆਂ ਨੇ ਸੱਭਿਆਚਕ ਬੋਲੀਆਂ ਪਾਈਆਂ। 

ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਉਨ੍ਹਾਂ ਕਿਸੇ ਤੋਂ ਆਗਿਆ ਨਹੀਂ ਲਈ ਜੋ ਉਨ੍ਹਾਂ ਤੋਂ ਗਲਤੀ ਹੋ ਗਈ। ਇਸਦੇ ਨਾਲ ਹੀ ਉਨ੍ਹਾਂ ਆਪਣੀ ਗ਼ਲਤੀਆਂ ਮੰਨਦਿਆਂ ਕਿਹਾ ਕਿ ਅਜਿਹੀ ਚੀਜ਼ਾਂ ਦਾ ਅੱਗੇ ਤੋਂ ਧਿਆਨ ਰੱਖਿਆ ਜਾਵੇਗਾ।  

ਇਹ ਵੀ ਪੜ੍ਹੋ: Punjab news: ਤਹਿਸੀਲ ਦਫ਼ਤਰ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ ਜਾਰੀ, ਵਿਧਾਇਕ ਦਿਨੇਸ਼ ਚੱਢਾ ਦੇ ਖ਼ਿਲਾਫ਼ ਕੀਤੀ ਜਾ ਰਹੀ ਰੈਲੀ

ਇਹ ਵੀ ਪੜ੍ਹੋ: Punjab Weather Update: ਪੰਜਾਬ 'ਚ ਮੁੜ ਬਰਸੇ ਬੱਦਲ, ਇਨ੍ਹਾਂ ਜ਼ਿਲ੍ਹਿਆਂ 'ਚ ਯੈਲੋ ਅਲਰਟ ਜਾਰੀ 

(For more news apart from Punjab's Bathinda where DJ was being played at Government Hospital, stay tuned to Zee PHH)

Trending news