Bathinda Spa Centre News: ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਸਪਾ ਸੈਂਟਰ ਪੁੱਜੀ ਲੜਕੀ ਨੇ ਮੰਗੇਤਰ ਨੂੰ ਰੰਗੇ ਹੱਥੀਂ ਫੜਿਆ
Advertisement
Article Detail0/zeephh/zeephh1856272

Bathinda Spa Centre News: ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਸਪਾ ਸੈਂਟਰ ਪੁੱਜੀ ਲੜਕੀ ਨੇ ਮੰਗੇਤਰ ਨੂੰ ਰੰਗੇ ਹੱਥੀਂ ਫੜਿਆ

Bathinda News: ਫਿਲਹਾਲ ਲੁਧਿਆਣਾ ਤੋਂ ਆਈ ਲੜਕੀ ਅਤੇ ਸਪਾ ਸੈਂਟਰ 'ਚ ਫੜੇ ਗਏ ਲੜਕੇ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। 

Bathinda Spa Centre News: ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਸਪਾ ਸੈਂਟਰ ਪੁੱਜੀ ਲੜਕੀ ਨੇ ਮੰਗੇਤਰ ਨੂੰ ਰੰਗੇ ਹੱਥੀਂ ਫੜਿਆ

Punjab's Bathinda Spa Centre News: ਪੰਜਾਬ ਦੇ ਬਠਿੰਡਾ ਜ਼ਿਲ੍ਹੇ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਤੋਂ ਟੈਕਸੀ ਲੈ ਕੇ ਬਠਿੰਡਾ ਦੇ ਸਪਾ ਸੈਂਟਰ ਪੁੱਜੀ ਇੱਕ ਲੜਕੀ ਨੇ ਸਪਾ ਸੈਂਟਰ 'ਚ ਹੋਰ ਲੜਕੀਆਂ ਨਾਲ ਆਪਣੇ ਮੰਗੇਤਰ ਨੂੰ ਦੇਖਿਆ ਤਾਂ ਉੱਥੇ ਹੰਗਾਮਾ ਹੋ ਗਿਆ।

ਮਿਲੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਬਠਿੰਡਾ ਦੇ ਗੁੱਡਵਿਲ ਸਪਾ ਸੈਂਟਰ 'ਚ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਉਸ ਦੇ ਮੰਗੇਤਰ 'ਤੇ ਸ਼ੱਕ ਸੀ ਜਿਸ ਤੋਂ ਬਾਅਦ ਉਸ ਨੇ ਲੁਧਿਆਣਾ ਤੋਂ ਬਠਿੰਡਾ ਲਈ ਟੈਕਸੀ ਫੜ੍ਹੀ ਤੇ ਸਪਾ ਸੈਂਟਰ 'ਚ ਜਦੋਂ ਉਸ ਨੇ ਆਪਣੇ ਮੰਗੇਤਰ ਨੂੰ ਲੜਕੀਆਂ ਨਾਲ ਦੇਖਿਆ ਤਾਂ ਉਸਨੇ ਗੁੱਸੇ 'ਚ ਆ ਕੇ ਉਸ ਦੇ ਮੰਗੇਤਰ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। 

ਇਸ ਦੌਰਾਨ ਉਸ ਦੇ ਮੰਗੇਤਰ ਨੇ ਉਸਦੀ ਕੁੱਟਮਾਰ ਕਰਨੀ ਵੀ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਲੜਕੀ ਨੇ ਟੈਕਸੀ ਡਰਾਈਵਰ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਮੰਗੇਤਰ ਉਸ ਦੀ ਕੁੱਟਮਾਰ ਕਰ ਰਿਹਾ ਹੈ, ਤਾਂ ਮੁਹੱਲੇ ਦੇ ਲੋਕ ਉਸ ਨਾਲ ਸੈਂਟਰ ਪੁੱਜੇ ਅਤੇ ਉਸਨੂੰ ਬਚਾਇਆ। ਪੁਲਿਸ ਦੀ ਮਦਦ ਨਾਲ ਇਸ ਲੜਕੀ ਨੂੰ ਬਾਹਰ ਨਿਕਲਿਆ ਗਿਆ। 

ਦੱਸ ਦਈਏ ਕਿ ਬਠਿੰਡਾ 'ਚ 12 ਤੋਂ ਵੱਧ ਸਪਾ ਸੈਂਟਰਾਂ 'ਚ ਗਲਤ ਕਾਰੋਬਾਰ ਚੱਲ ਰਿਹਾ ਹੈ, ਜਿਨ੍ਹਾਂ ਦੀ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਚੈਕਿੰਗ ਕੀਤੀ ਜਾਂਦੀ ਹੈ ਪਰ ਕਿਸੇ ਦੇ ਖਿਲਾਫ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। 

ਸ਼ੱਕ ਹੋਣ 'ਤੇ ਲੜਕੀ ਨੇ ਇੱਕਠੀ ਕੀਤੀ ਸਾਰੀ ਜਾਣਕਾਰੀ 

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀ ਰਹਿਣ ਵਾਲੀ ਇਸ ਲੜਕੀ ਨੂੰ ਸ਼ੱਕ ਸੀ ਕਿ ਉਸਦਾ ਮੰਗੇਤਰ ਲੜਕੀਆਂ ਨਾਲ ਬਠਿੰਡਾ ਨੇੜੇ ਸੈਂਟਰ ਵਿੱਚ ਜਾਉਂਦਾ ਹੈ। ਇਸ ਦੌਰਾਨ ਲੜਕੀ ਨੇ ਸਾਰੀ ਜਾਣਕਾਰੀ ਇਕੱਠੀ ਕੀਤੀ ਅਤੇ ਲੁਧਿਆਣਾ ਤੋਂ ਟੈਕਸੀ ਲੈ ਕੇ ਸਵੇਰੇ ਬਠਿੰਡਾ ਪਹੁੰਚੀ। ਜਦੋਂ ਉਹ ਸਪਾ ਸੈਂਟਰ ਵਿੱਚ ਦਾਖਲ ਹੋਈ ਤਾਂ ਉਸ ਨੇ ਆਪਣੇ ਮੰਗੇਤਰ ਨੂੰ ਉੱਥੇ ਦੇਖਿਆ। 

ਫਿਲਹਾਲ ਲੁਧਿਆਣਾ ਤੋਂ ਆਈ ਲੜਕੀ ਅਤੇ ਸਪਾ ਸੈਂਟਰ 'ਚ ਫੜੇ ਗਏ ਲੜਕੇ ਤੋਂ ਪੁਲਿਸ ਪੁੱਛਗਿੱਛ ਕਰ ਰਹੀ ਹੈ। 

ਇਹ ਵੀ ਪੜ੍ਹੋ: Punjab News: ਕਰੱਸ਼ਰ ਪੁਸ਼ਟੀ ਸਲਿੱਪ ਨੀਤੀ ਦਾ ਮਾਮਲਾ, ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਨੂੰ ਨੋਟਿਸ 

 

Trending news