ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ… ਸਿਰਫ਼ ‘ਇੱਕ’ ਨੂੰ ਛੱਡਕੇ: CM ਭਗਵੰਤ ਮਾਨ
Advertisement
Article Detail0/zeephh/zeephh1677344

ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ… ਸਿਰਫ਼ ‘ਇੱਕ’ ਨੂੰ ਛੱਡਕੇ: CM ਭਗਵੰਤ ਮਾਨ

ਹੁਣ ਮੁੱਖ ਮੰਤਰੀ ਕਿਹੜੇ 'ਇੱਕ' ਦੀ ਗੱਲ ਕਰ ਰਹੇ ਹਨ, ਉਸ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਨਿਸ਼ਾਨਾ ਕਿਸੇ ਵਿਰੋਧੀ ਧਿਰ 'ਤੇ ਹੀ ਹੈ।  

ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ… ਸਿਰਫ਼ ‘ਇੱਕ’ ਨੂੰ ਛੱਡਕੇ: CM ਭਗਵੰਤ ਮਾਨ

Punjab CM Bhagwant Mann Latest News Today in Punjabi: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲ ਹੀ ਵਿੱਚ ਇੱਕ ਟਵੀਟ ਰਾਹੀਂ ਪੰਜਾਬ ਦੀ ਸਿਆਸਤ 'ਚ ਹਲਚਲ ਮਚਾ ਦਿੱਤੀ ਗਈ ਹੈ। ਉਨ੍ਹਾਂ ਆਪਣੇ ਟਵੀਟ ਰਾਹੀਂ ਕਿਸ ਨੂੰ ਨਿਸ਼ਾਨ ਬਣਾਇਆ ਹੈ, ਇਹ ਤਾਂ ਸਪਸ਼ਟ ਨਹੀਂ ਹੋ ਰਿਹਾ ਹੈ ਪਰ ਇੱਕ ਗੱਲ ਸਪਸ਼ਟ ਹੁੰਦੀ ਹੈ ਕੀ ਮੁੱਖ ਮੰਤਰੀ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧ ਰਹੇ ਹਨ। 

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ਵਿੱਚ ਲਿਖਿਆ, "ਇੱਕ ਜ਼ੁਲਮ ਕਰਦੀ ਐ ਤੇ ਇੱਕ ਜ਼ੁਲਮ ਰੋਕਦੀ ਐ..ਤਲਵਾਰ ਤਲਵਾਰ ਚ ਫਰਕ ਹੁੰਦੈ। ਇੱਕ ਕੌਮ ਉੱਤੋਂ ਵਾਰ ਦਿੱਤਾ ਜਾਂਦੈ ਤੇ ਇੱਕ ਦੇ ਉੱਤੋਂ ਕੌਮ ਹੀ ਵਾਰ ਦਿੱਤੀ ਜਾਂਦੀ ਐ ..ਪਰਿਵਾਰ ਪਰਿਵਾਰ ਚ ਫਰਕ ਹੁੰਦੈ। ਇੱਕ ਸਹੂਲਤਾਂ ਦਿੰਦੀ ਐ ਇੱਕ ਮਾਫੀਆ ਪਾਲਦੀ ਐ..ਸਰਕਾਰ ਸਰਕਾਰ ਚ ਫਰਕ ਹੁੰਦੈ। ਇੱਕ ਛਪ ਕੇ ਵਿਕਦੈ ਇੱਕ ਵਿਕ ਕੇ ਛਪਦੈ ਅਖਬਾਰ ਅਖਬਾਰ ਚ ਫਰਕ ਹੁੰਦੈ.." 

ਇਨ੍ਹਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਲਿਖਿਆ "ਨੋਟ: ਮੈਨੂੰ ਉਮੀਦ ਹੈ ਕਿ ਪੰਜਾਬ ਦੇ ਸਾਰੇ ‘ਹਮਦਰਦ’ ਮੇਰੇ ਨਾਲ ਸਹਿਮਤ ਹੋਣਗੇ ਸਿਰਫ਼ ‘ਇੱਕ’ ਨੂੰ ਛੱਡਕੇ.." 

ਇਹ ਵੀ ਪੜ੍ਹੇ: Punjab Weather News: ਪੰਜਾਬ 'ਚ ਮਈ ਵਿੱਚ ਵੀ ਠੰਡਾ ਮੌਸਮ! 7 ਡਿਗਰੀ ਡਿੱਗਿਆ ਪਾਰਾ; ਆਰੇਂਜ ਅਲਰਟ ਜਾਰੀ

ਹੁਣ ਮੁੱਖ ਮੰਤਰੀ ਕਿਹੜੇ 'ਇੱਕ' ਦੀ ਗੱਲ ਕਰ ਰਹੇ ਹਨ, ਉਸ ਬਾਰੇ ਅਜੇ ਤੱਕ ਕੁਝ ਵੀ ਸਪਸ਼ਟ ਨਹੀਂ ਹੈ ਪਰ ਇਹ ਕਿਹਾ ਜਾ ਸਕਦਾ ਹੈ ਕਿ ਇਹ ਨਿਸ਼ਾਨਾ ਕਿਸੇ ਵਿਰੋਧੀ ਧਿਰ 'ਤੇ ਹੀ ਹੈ।  

ਦੱਸ ਦਈਏ ਕਿ ਇਨ੍ਹੀਂ ਦਿਨੀਂ ਪੰਜਾਬ 'ਚ ਵਿਰੋਧੀ ਧਿਰਾਂ ਵੱਲੋਂ ਸੂਬਾ ਸਰਕਾਰ 'ਤੇ ਕਈ ਸਵਾਲ ਕੀਤੇ ਜਾ ਰਹੇ ਹਨ, ਜਿਨ੍ਹਾਂ ਦਾ ਜਵਾਬ ਵੀ ਨਾਲ ਦੀ ਨਾਲ ਹੀ ਦਿੱਤਾ ਜਾ ਰਿਹਾ ਹੈ। ਮੰਗਲਵਾਰ ਨੂੰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਲ ਚੰਦ ਕਟਾਰੂਚੱਕ ਦੇ ਅਸਤੀਫੇ ਦੀ ਖ਼ਬਰ ਨੂੰ ਲੈ ਕੇ ਮਨਜਿੰਦਰ ਸਿੰਘ ਸਿਰਸਾ, ਸੁਖਪਾਲ ਸਿੰਘ ਖਹਿਰਾ ਤੇ ਬਿਕਰਮ ਸਿੰਘ ਮਜੀਠੀਆ 'ਤੇ ਤੰਜ ਕਸੇ ਗਏ ਸਨ।  

ਇਹ ਵੀ ਪੜ੍ਹੇ: Goldy Brar News: ਗੈਂਗਸਟਰ ਗੋਲਡੀ ਬਰਾੜ ਕੈਨੇਡਾ ਦੇ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ 'ਚ ਸ਼ਾਮਲ

(For more news apart from Punjab CM Bhagwant Mann's Latest News Today in Punjabi, stay tuned to Zee PHH)  

Trending news