Batala Crime News: ਲੋਕਾਂ ਨੇ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਕਾਤਿਲ ਮ੍ਰਿਤਕ ਦੇ ਹੱਥ ਪੈਰ ਵੱਢ ਕੇ ਆਪਣੇ ਨਾਲ ਹੀ ਲੈ ਗਏ ਹਨ।
Trending Photos
Punjab Crime, Batala Murder News: ਪੰਜਾਬ ਦੇ ਬਟਾਲਾ ਤੋਂ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਪਿੰਡ ਦੇ ਨੇੜੇ ਹੱਥ ਪੈਰ ਕਟੀ ਲਾਸ਼ ਬਰਾਮਦ ਕੀਤੀ ਗਈ ਹੈ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਇਹ ਮਾਮਲਾ ਬਟਾਲਾ ਦੇ ਨਜਦੀਕੀ ਪਿੰਡ ਖੋਖਰ ਫੌਜੀਆਂ ਦਾ ਹੈ ਜਿੱਥੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਦੇ ਲੋਕਾਂ ਵਲੋਂ ਖੇਤਾਂ ਦੇ ਨਜ਼ਦੀਕ ਪਿੰਡ ਦੇ ਰਹਿਣ ਵਾਲੇ ਇੱਕ 60 ਸਾਲਾਂ ਵਿਅਕਤੀ ਦੀ ਹੱਥ ਪੈਰ ਕੱਟੀ ਲਾਸ਼ ਦੇਖੀ ਗਈ।
ਲੋਕਾਂ ਵੱਲੋਂ ਜਿਵੇਂ ਹੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਤੁਰੰਤ ਪ੍ਰਭਾਵ ਦੇ ਨਾਲ ਡੀ ਐਸ ਪੀ ਬਟਾਲਾ ਦੀ ਅਗਵਾਈ ਵਿੱਚ ਪੁਲਿਸ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਸਿਵਿਲ ਹਸਪਤਾਲ, ਬਟਾਲਾ ਭੇਜਿਆ ਗਿਆ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।
ਮੌਕੇ ਤੋਂ ਪਿੰਡ ਵਾਸੀਆਂ ਕੋਲੋ ਮਿਲੀ ਜਾਣਕਾਰੀ ਦੇ ਮੁਤਾਬਕ 60 ਸਾਲਾਂ ਮ੍ਰਿਤਕ ਦੀ ਪਛਾਣ ਪੂਰਨ ਚੰਦ ਵਜੋਂ ਹੋਈ ਹੈ ਜੋ ਕਿ ਪਿੰਡ ਖੋਖਰ ਫੌਜੀਆਂ ਦਾ ਹੀ ਰਹਿਣ ਵਾਲਾ ਸੀ ਅਤੇ ਉਹ ਬੀਤੇ ਕਲ ਦੇਰ ਸ਼ਾਮ ਘਰੋਂ ਬਾਹਰ ਗਿਆ ਸੀ ਪਰ ਫਿਰ ਸਾਰੀ ਰਾਤ ਘਰ ਵਾਪਿਸ ਨਹੀਂ ਆਇਆ।
ਸਵੇਰਸਾਰ ਬੁਜ਼ੁਰਗ ਦੀ ਲਾਸ਼ ਪਿੰਡ ਦੇ ਖੇਤਾਂ ਦੇ ਨਜਦੀਕ ਬਰਾਮਦ ਹੋਈ। ਲੋਕਾਂ ਨੇ ਦੱਸਿਆ ਕਿ ਕਤਲ ਕਰਨ ਤੋਂ ਬਾਅਦ ਕਾਤਿਲ ਮ੍ਰਿਤਕ ਦੇ ਹੱਥ ਪੈਰ ਵੱਢ ਕੇ ਆਪਣੇ ਨਾਲ ਹੀ ਲੈ ਗਏ ਹਨ। ਉਹਨਾਂ ਦੱਸਿਆ ਕਿ ਮ੍ਰਿਤਕ ਤਿੰਨ ਬੱਚਿਆਂ ਦਾ ਬਾਪ ਸੀ ਅਤੇ ਵੱਡਾ ਬੇਟਾ ਦਿੱਲੀ ਏਅਰਪੋਰਟ 'ਤੇ ਸਵੀਪਰ ਦਾ ਕੰਮ ਕਰਦਾ ਹੈ, ਬੇਟੀ ਵਿਆਹੀ ਹੋਈ ਹੈ ਅਤੇ ਇੱਕ ਛੋਟਾ ਬੇਟਾ ਘਰੇ ਹੀ ਰਹਿੰਦਾ ਹੈ।
ਉੱਥੇ ਡੀ ਐਸ ਪੀ ਸਵਰਨਦੀਪ ਸਿੰਘ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਆਸ ਪਾਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Punjab News: ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ 'ਚ ਜਾਣੋ ਪੰਜਾਬ ਦੇ ਕਿਹੜੇ-ਕਿਹੜੇ ਰੇਲਵੇ ਸਟੇਸ਼ਨ ਸ਼ਾਮਿਲ
(For more news apart from Punjab Crime, Batala Murder News, stay tuned to Zee PHH)