Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ
Advertisement
Article Detail0/zeephh/zeephh1780307

Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ

Bambiha Group Member fled from Faridkot Hospital: ਇਸ ਘਟਨਾ ਦੇ ਨਾਲ ਇਲਾਜ ਸੁਰੱਖਿਆ ਸਬੰਧੀ ਪੁਲਿਸ ਪੁਲਿਸ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਹੋਈ ਦਿਖਾਈ ਦੇ ਰਹੀ ਹੈ। 

 

Punjab News: ਫਰੀਦਕੋਟ ਹਸਪਤਾਲ ਤੋਂ ਭੱਜਿਆ ਬੰਬੀਹਾ ਗਰੁੱਪ ਦਾ ਗੁਰਗਾ, ਲਾਰੈਂਸ ਬਿਸ਼ਨੋਈ ਵੀ ਇੱਥੇ ਜੇਰੇ ਇਲਾਜ

Punjab's Faridkot Breaking News Today: ਪੰਜਾਬ ਦੇ ਫਰੀਦਕੋਟ ਤੋਂ ਇੱਕ ਵੱਡੀ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਦੀ ਇੱਕ ਵੱਡੀ ਨਾਕਾਮੀ ਦੇਖਣ ਨੂੰ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਹਸਪਤਾਲ, ਜਿੱਥੇ ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਵੀ ਜੇਰੇ ਇਲਾਜ ਹੈ, ਉੱਥੋਂ ਬੰਬੀਹਾ ਗਰੁੱਪ ਦਾ ਇੱਕ ਗੁਰਗਾ ਪੁਲਿਸ ਨੂੰ ਚੱਕਮਾ ਦੇ ਕੇ ਭੱਜ ਗਿਆ।  

ਇਸ ਘਟਨਾ ਦੇ ਨਾਲ ਇਲਾਜ ਸੁਰੱਖਿਆ ਸਬੰਧੀ ਪੁਲਿਸ ਪੁਲਿਸ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਹੋਈ ਦਿਖਾਈ ਦੇ ਰਹੀ ਹੈ। ਇਸਦੇ ਨਾਲ ਹੀ ਇਹ ਘਟਨਾ ਪੰਜਾਬ ਪੁਲਿਸ 'ਤੇ ਕਈ ਸਵਾਲ ਵੀ ਖੜੇ ਕਰਦੀ ਹੈ ਕਿ ਜਿੱਥੇ ਸਿੱਧੂ ਮੂਸੇਵਾਲਾ ਕਤਲਕਾਂਡ ਦੇ ਮੁੱਖ ਦੋਸ਼ੀ ਲਾਰੈਂਸ ਬਿਸ਼ਨੋਈ ਦਾ ਇਲਾਜ ਚੱਲ ਰਿਹਾ ਹੈ, ਤੇ ਉੱਥੇ ਹੀ ਇੱਕ ਦੂਜੇ ਗੈਂਗ ਦੇ ਗੁਰਗੇ ਨੂੰ ਇਲਾਜ ਲਈ ਲਿਆਇਆ ਜਾਂਦਾ ਹੈ ਪਰ ਪੁਲਿਸ ਸੁਰੱਖਿਆ ਦੇ ਬਾਵਜੂਦ ਉੱਥੋਂ ਫਰਾਰ ਹੋ ਜਾਂਦਾ ਹੈ।  

ਮਿਲੀ ਜਾਣਕਾਰੀ ਦੇ ਮੁਤਾਬਕ ਫਰਾਰ ਹੋਏ ਬੰਬੀਹਾ ਗਰੁੱਪ ਦੇ ਗੁਰਗੇ ਦੀ ਪਛਾਣ ਗੁੰਡੇ ਸੁਰਿੰਦਰ ਬਿੱਲਾ ਵਜੋਂ ਹੋਈ ਹੈ ਅਤੇ ਪੁਲਿਸ ਵੱਲੋਂ ਇਸ ਨੂੰ 10 ਜੁਲਾਈ 2023 ਨੂੰ ਇੱਕ ਮੁੱਠਭੇੜ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਫਰੀਦਕੋਟ ਹਸਪਤਾਲ ਵਿੱਚ ਜੇਰੇ ਇਲਾਜ ਸੀ।

ਫਿਲਹਾਲ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ 'ਤੇ ਹੋਰ ਵੱਧ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਪੁਲਿਸ ਸੁਰਿੰਦਰ ਦੀ ਭਾਲ 'ਚ ਲੱਗੀ ਹੋਈ ਹੈ ਤੇ ਅਗਲੇਰੀ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ: Asian Games 2023: ਨਾ ਰੋਹਿਤ ਸ਼ਰਮਾ ਨਾ ਵਿਰਾਟ ਕੋਹਲੀ, ਇਸ ਵਾਰ BCCI ਨੇ ਨਵੇਂ ਖਿਡਾਰੀਆਂ ਨੂੰ ਦਿੱਤੀ ਵੱਡੀ ਜਿੰਮੇਵਾਰੀ

ਦੱਸ ਦਈਏ ਕਿ ਪੰਜਾਬ ਪੁਲਿਸ ਵੱਲੋਂ ਬੀਤੇ ਦਿਨੀਂ ਲਾਰੈਂਸ ਬਿਸ਼ਨੋਈ ਗੈਂਗ ਦੇ ਇੱਕ ਮੈਂਬਰ ਨੂੰ ਉਸਦੇ ਤਿੰਨ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਿਸ ਡਾਇਰੈਕਟਰ ਜਨਰਲ ਗੌਰਵ ਯਾਦਵ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਲਾਰੈਂਸ ਬਿਸ਼ਨੋਈ ਗੈਂਗ ਦੇ ਇਸ ਮੈਂਬਰ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਬਿੰਦਰੀ ਵਜੋਂ ਹੋਈ।  ਬਲਜਿੰਦਰ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਬਠਿੰਡਾ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Amritsar News Today: ਅੰਮ੍ਰਿਤਸਰ 'ਚ ਫੜਿਆ ਗਿਆ ਬਾਰਡਰ ਪਾਰ ਤੋਂ ਆਇਆ ਪਾਕਿਸਤਾਨੀ ਨਾਗਰਿਕ, ਜਾਂਚ ਤੋਂ ਬਾਅਦ ਪਾਕਿ ਰੇਂਜਰਾਂ ਦੇ ਕੀਤਾ ਹਵਾਲੇ 
 

 

Trending news